ਮੈਲਬੌਰਨ ''ਚ ਕੋਰੋਨਾਵਾਇਰਸ ਪਾਬੰਦੀਆਂ ਦੇ ਮੱਦਨੇਜ਼ਰ ਸੜਕਾਂ ''ਤੇ ਛਾਈ ਸੁੰਨਸਾਨ

08/05/2020 6:26:04 PM

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਕੋਰੋਨਾਵਾਇਰਸ ਨਾਲ ਸਬੰਧਤ ਹੁਣ ਤੱਕ ਦੀਆਂ ਸਭ ਤੋਂ ਸਖਤ ਪਾਬੰਦੀਆਂ ਦੇ ਲਾਗੂ ਹੋਣ ਤੋਂ ਪਹਿਲਾਂ ਦੀ ਸ਼ਾਮ 'ਤੇ ਬੁੱਧਵਾਰ ਨੂੰ ਉਹਨਾਂ ਸੜਕਾਂ 'ਤੇ ਸੁੰਨਸਾਨ ਛਾਈ ਰਹੀ ਜੋ ਕਦੇ ਲੋਕਾਂ ਦੀ ਭੀੜ ਨਾਲ ਭਰੀਆਂ ਰਹਿੰਦੀਆਂ ਸਨ। ਆਸਟ੍ਰੇਲੀਆ ਦੇ ਹਿਪਸਟਰ ਕੈਪੀਟਲ ਕਹੇ ਜਾਣ ਵਾਲੇ ਇਸ ਸ਼ਹਿਰ ਵਿਚ ਬੁਟਿਕ ਅਤੇ ਰੈਸਟੋਰੈਂਟ ਦੇ ਇਲਾਵਾ ਗੈਰ-ਲੋੜੀਂਦੇ ਕਾਰੋਬਾਰ ਪਾਬੰਦੀ ਦੇ ਮੱਦੇਨਜ਼ਰ ਬੰਦ ਰਹੇ।ਇਸ ਪਾਬੰਦੀ ਨਾਲ ਵੀਰਵਾਰ ਤੋਂ 250,000 ਤੋਂ ਵੱਧ ਕੰਮਕਾਜ਼ੀ ਲੋਕ ਆਪਣੇ ਘਰਾਂ ਤੱਕ ਸਿਮਟ ਜਾਣਗੇ। ਮਹਾਮਾਰੀ ਸਬੰਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਾਉਣ ਲੀ ਰੱਖਿਆ ਕਰਮੀਆਂ ਅਤੇ ਪੁਲਸ ਅਧਿਕਾਰੀਆਂ ਨੇ ਗਲੀਆਂ ਵਿਚ ਗਸ਼ਤ ਕੀਤੀ। ਇਹਨਾਂ ਪਾਬੰਦੀਆਂ ਵਿਚ ਜਨਤਕ ਥਾਵਾਂ 'ਤੇ ਮਾਸਕ ਲਗਾਉਣਾ ਲਾਜਮੀ ਹੈ।

ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਨੂੰ ਬੰਦ ਕਰਨ ਨਾਲ ਅਰਥਵਿਵਸਥਾ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ। ਦੇਸ਼ ਦੀ ਆਰਥਿਕ ਗਤੀਵਿਧੀ ਵਿਚ ਇਸ ਸ਼ਹਿਰ ਦਾ ਅਕਸਰ ਇਕ ਚੌਥਾਈ ਯੋਗਦਾਨ ਰਹਿੰਦਾ ਹੈ। ਹੇਅਰ ਡ੍ਰੈਸਰ ਨਿਕੀ ਫੋਇਕਾ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿਚ ਉਹਨਾਂ ਕੋਲ ਗਾਹਕਾਂ ਦੀ ਬੁਕਿੰਗ ਸੀ ਪਰ ਹੁਣ ਸੈਲੂਨ ਘੱਟੋ-ਘੱਟ 6 ਹਫਤਿਆਂ ਲਈ ਬੰਦ ਰਹਿਣਗੇ। ਉਹਨਾਂ ਨੇ ਮੈਲਬੌਰਨ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ,''ਮੈਂ ਸਿਰਫ ਆਸ ਕਰਦੀ ਹਾਂ ਕਿ ਇਹ ਸਭ ਸਾਡੇ ਕੰਮ ਆਉਣ। ਜੇਕਰ ਸਾਰਿਆਂ ਨੇ ਸਹੀ ਵਿਵਹਾਰ ਕੀਤਾ ਹੁੰਦਾ ਤਾਂ ਸ਼ਾਇਦ ਇਹ ਨਹੀਂ ਹੋਇਆ ਹੁੰਦਾ।'' ਨਾਲ ਹੀ ਉਹਨਾਂ ਨੇ ਇਹ ਵੀ ਮੰਨਿਆ ਕਿ ਉਹ ਥੋੜ੍ਹੇ ਤਣਾਅ ਵਿਚ ਹੈ। 

ਪੜ੍ਹੋ ਇਹ ਅਹਿਮ ਖਬਰ- ਰੂਸ ਦਾ ਦਾਅਵਾ, ਕੋਰੋਨਾ ਵੈਕਸੀਨ ਕਲੀਨਿਕਲ ਟ੍ਰਾਇਲ 'ਚ 100 ਫੀਸਦੀ ਰਹੀ ਸਫਲ

ਵਿਕਟੋਰੀਆ ਵਿਚ ਬੁੱਧਵਾਰ ਨੂੰ ਇਕ ਦਿਨ ਵਿਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ 725 ਮਾਮਲੇ ਸਾਹਮਣੇ ਆਏ ਜਦਕਿ ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਵਿਚ ਇਨਫੈਕਸ਼ਨ ਦੇ ਸਿਰਫ 14 ਨਵੇਂ ਮਾਮਲੇ ਹੀ ਸਾਹਮਣੇ ਆਏ। ਵਿਕਟੋਰੀਆ ਸਰਕਾਰ ਦੀ ਵੈਬਸਾਈਟ ਬੁੱਧਵਾਰ ਨੂੰ ਸਮੇਂ ਕਰੈਸ਼ ਹੋ ਗਈ ਜਦੋਂ ਲੋੜੀਂਦੀਆਂ ਸੇਵਾਵਾਂ ਵਿਚ ਲੱਗੇ ਕਰਮਚਾਰੀਆਂ ਨੇ ਪਰਮਿਟ ਲਈ ਐਪਲੀਕੇਸ਼ਨ ਦੇਣੀ ਸ਼ੁਰੂ ਕੀਤੀ। ਇਸ ਪਰਮਿਟ ਨਾਲ ਉਹਨਾਂ ਨੂੰ ਵੀਰਵਾਰ ਤੋਂ ਕੰਮ ਦੇ ਲਈ ਘਰੋਂ ਨਿਕਲਣ ਦੀ ਇਜਾਜ਼ਤ ਮਿਲ ਜਾਵੇਗੀ। ਮੈਲਬੌਰਨ ਵਿਚ ਇਕ ਕੈਫੇ ਦੀ ਮਾਲਕਣ ਮਾਰੀਆ ਲਾਤਰੋਉ ਦੇ ਉਦਯੋਗ ਨੂੰ ਲੋੜੀਂਦੇ ਕੰਮ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਲਈ ਉਹ ਕੌਫੀ ਪੈਕ ਕਰਾ ਕੇ ਲਿਜਾਣ ਅਤੇ ਘਰ 'ਤੇ ਪਹੁੰਚਾਉਣ ਦੀ ਸਹੂਲਤ ਜਾਰੀ ਰੱਖ ਸਕਦੀ ਹੈ। ਭਾਵੇਂਕਿ ਉਹਨਾਂ ਨੇ ਸਵਾਲ ਕੀਤਾ ਕਿ ਕਿਉਂ ਸ਼ਰਾਬ ਦੀ ਦੁਕਾਨ ਨੂੰ ਲੋੜੀਂਦੇ ਉਦਯੋਗ ਦੀ ਸ਼੍ਰੇਣੀ ਵਿਚ  ਰੱਖਿਆ ਗਿਆ ਹੈ ਪਰ ਹੇਅਰ ਡ੍ਰੈਸਰ ਨੂੰ ਨਹੀਂ। 

ਆਸਟ੍ਰੇਲੀਆ ਦੇ ਡਿਪਟੀ ਚੀਫ ਮੈਡੀਕਲ ਅਫਸਰ ਮਾਈਕਲ ਕਿਡ ਨੇ ਵਿਕਟੋਰੀਆ ਦੇ ਬਾਹਰ ਰਹਿਣ ਵਾਲੇ ਆਸਟ੍ਰੇਲੀਆਈ ਵਸਨੀਕਾਂ ਨੂੰ ਮੈਲਬੌਰਨ ਵਿਚ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਤਾਲਾਬੰਦੀ ਨੂੰ ਲੈ ਕੇ ਮੈਲਬੌਰਨ ਦੇ ਵਸਨੀਕ ਦੋ ਧੜਿਆਂ ਵਿਚ ਵੰਡੇ ਹੋਏ ਹਨ। ਕੁਝ ਲੋਕ ਨਵੀਆਂ ਪਾਬੰਦੀਆਂ ਨਾਲ ਨਾਰਾਜ਼ ਹਨ ਜਦਕਿ ਕੁਝ ਲੋਕ ਖੁੱਲ੍ਹੇ ਦਿਲ ਨਾਲ ਇਸ ਦਾ ਸਵਾਗਤ ਕਰ ਰਹੇ ਹਨ।


Vandana

Content Editor

Related News