ਮੈਲਬੌਰਨ ''ਚ ਸਮੂਹ ਵੱਲੋਂ ਨੌਜਵਾਨ ''ਤੇ ਚਾਕੂ ਨਾਲ ਜਾਨਲੇਵਾ ਹਮਲਾ, ਮੌਤ
Tuesday, Jun 16, 2020 - 02:26 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਉੱਤਰ-ਪੱਛਮ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਇੱਥੇ 10 ਲੋਕਾਂ ਦੇ ਇਕ ਸਮੂਹ ਨੇ 16 ਸਾਲਾ ਲੜਕੇ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਨੌਜਵਾਨ ਦੀ ਮੌਤ ਹੋ ਗਈ।
ਚਸ਼ਮਦੀਦਾਂ ਨੇ ਦੱਸਿਆ ਕਿ ਲੜਾਈ ਦੀ ਸ਼ੁਰੂਆਤ ਸੋਸ਼ਲ ਮੀਡੀਆ ਨਾਲ ਸਬੰਧਤ ਮੁੱਦਿਆਂ 'ਤੇ ਹੋਈ। ਇਹ ਲੜਾਈ ਡੀਅਰ ਪਾਰਕ ਵਿਚ ਬ੍ਰਿਮਬੈਂਕ ਸ਼ਾਪਿੰਗ ਸੈਂਟਰ ਵਿਖੇ ਸ਼ੁਰੂ ਹੋਈ। ਹਮਲਾ ਕਰਨ ਮਗਰੋਂ ਸਮੂਹ ਦੇ ਲੋਕ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿਚ ਪੁਲਸ ਨੇ 6 ਪੁਰਸ਼ਾਂ ਨੂੰ ਬਿਲਿੰਗਮ ਰੋਡ 'ਤੇ ਗ੍ਰਿਫਤਾਰ ਕੀਤਾ।
ਇਹ ਮੰਨਿਆ ਜਾਂਦਾ ਹੈ ਕਿ 16 ਸਾਲਾ ਪੀੜਤ ਨੌਜਵਾਨ ਇਕ ਸ਼ਾਪਿੰਗ ਸੈਂਟਰ ਦੇ ਬਾਹਰ ਸ਼ਾਲ 4 ਵਜੇ ਦੇ ਬਾਅਦ ਨੀਲੇ ਰੋਡ 'ਤੇ 8 ਤੋਂ 10 ਪੁਰਸ਼ਾਂ ਦੇ ਸਮੂਹ ਦੇ ਸੰਪਰਕ ਵਿਚ ਆਇਆ ਸੀ। ਇੱਥੇ ਦੋਹਾਂ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ, ਜਿਸ ਦੇ ਬਾਅਦ ਸਮੂਹ ਨੇ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।ਪੁਲਸ ਨੇ ਘਟਨਾਸਥਲ ਦੀ ਘੇਰਾਬੰਦੀ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।