ਆਸਟ੍ਰੇਲੀਆ : ਮਹਿਲਾ ਨੇ 5.75 ਕਿਲੋਗ੍ਰਾਮ ਵਜ਼ਨੀ ਬੱਚੇ ਨੂੰ ਦਿੱਤਾ ਜਨਮ, ਤਸਵੀਰਾਂ

Monday, Nov 05, 2018 - 10:35 AM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਇਕ ਮਹਿਲਾ ਨੇ ਬਿਨਾ ਕਿਸੇ ਦਰਦ ਦੇ ਕੁਦਰਤੀ ਤਰੀਕੇ ਨਾਲ ਸਭ ਤੋਂ ਵਜ਼ਨੀ ਬੱਚੇ ਨੂੰ ਜਨਮ ਦਿੱਤਾ। ਡਾਕਟਰਾਂ ਮੁਤਾਬਕ ਹਸਪਤਾਲ ਲਈ ਇਹ ਆਪਣੇ ਆਪ ਵਿਚ ਵਰਲਡ ਰਿਕਾਰਡ ਹੈ। ਪਾਰਕਰ ਜੇਮਸ ਬੈਲ ਵੀਰਵਾਰ ਨੂੰ ਬਲੈਕਟਾਊਨ ਹਸਪਤਾਲ ਵਿਚ 5.75 ਕਿਲੋਗ੍ਰਾਮ ਵਜ਼ਨ ਦੇ ਨਾਲ ਦੁਨੀਆ ਵਿਚ ਆਇਆ। 28 ਸਾਲਾ ਨਿੱਕੀ ਅਤੇ 30 ਸਾਲਾ ਮਾਈਕਲ ਉਸ ਦੇ ਮਾਤਾ-ਪਿਤਾ ਹਨ।

PunjabKesari

ਔਰਤਾਂ ਤੇ ਬੱਚਿਆਂ ਦੀ ਡਿਵੀਜ਼ਨਲ ਨਰਸ ਮੈਨੇਜਰ ਹੈਲਨ ਕੌਨੇਵੇਕ ਨੇ ਦੱਸਿਆ ਕਿ ਆਮਤੌਰ 'ਤੇ ਨਵਜੰਮੇ ਬੱਚੇ ਦਾ ਔਸਤ ਵਜ਼ਨ 3.5 ਕਿਲੋਗ੍ਰਾਮ ਹੁੰਦਾ ਹੈ। ਕੌਨੇਵੇਕ ਨੇ ਦੱਸਿਆ ਕਿ ਭਾਵੇਂ ਸਧਾਰਨ ਤੌਰ ਤੇ ਵਜ਼ਨ 2.5 ਤੋਂ 4.5 ਕਿਲੋਗ੍ਰਾਮ ਦੇ ਵਿਚਕਾਰ ਹੋ ਸਕਦਾ ਹੈ। ਨਿੱਕੀ ਨੂੰ ਲੱਗਭਗ ਢਾਈ ਘੰਟੇ ਤੱਕ ਦਰਦ ਸਹਿਣ ਕਰਨਾ ਪਿਆ। ਉਸ ਸਮੇਂ ਪਾਰਕਰ 39 ਹਫਤੇ ਤੇ ਤਿੰਨ ਦਿਨ ਦਾ ਸੀ। ਪਾਰਕਰ ਦੇ ਜਨਮ ਮਗਰੋਂ ਨਿੱਕੀ ਤੇ ਮਾਈਕਲ ਬਹੁਤ ਖੁਸ਼ ਹਨ।

PunjabKesari

ਬਲੈਕਟਾਊਨ ਹਸਪਤਾਲ ਦੇ ਇਕ ਗਰੁੱਪ ਨੇ ਇਸ ਖਬਰ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ। ਹਜ਼ਾਰਾਂ ਲੋਕਾਂ ਨੇ ਇਸ ਪੋਸਟ 'ਤੇ ਕੁਮੈਂਟਸ ਕੀਤੇ ਹਨ।


Vandana

Content Editor

Related News