ਬਠਿੰਡਾ ''ਚ ਖੁੱਲ੍ਹੇਗਾ ਪਹਿਲਾ ਪਸ਼ੂ ਜਨਮ ਨਿਯੰਤਰਣ ਕੇਂਦਰ
Saturday, Oct 05, 2024 - 03:23 PM (IST)
ਬਠਿੰਡਾ: ਸ਼ਹਿਰ ਵਿਚ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ, ਬਠਿੰਡਾ ਨਗਰ ਨਿਗਮ ਪੰਜਾਬ ਦਾ ਆਪਣੀ ਕਿਸਮ ਦਾ ਪਹਿਲਾ ਪਸ਼ੂ ਜਨਮ ਨਿਯੰਤਰਣ ਕੇਂਦਰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜਿੱਥੇ ਨਸਬੰਦੀ ਤੋਂ ਬਾਅਦ ਦੀ ਲਗਭਗ 150 ਕੁੱਤਿਆਂ ਨੂੰ ਦੇਖਭਾਲ ਲਈ ਰੱਖਿਆ ਜਾ ਸਕਦਾ ਹੈ। ਬਾਦਲ ਰੋਡ 'ਤੇ ਮੈਰੀਟੋਰੀਅਸ ਸਕੂਲ ਨੇੜੇ 43 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਨਵੇਂ ਭਵਨ ਦਾ ਨਿਰਮਾਣ ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਕੀਤਾ ਗਿਆ ਹੈ।
ਨਗਰ ਨਿਗਮ ਦੇ ਅਨੁਸਾਰ, ਬਠਿੰਡਾ ਵਿਚ ਕੁੱਤਿਆਂ ਦੇ ਕੱਟਣ ਦੇ ਰੋਜ਼ਾਨਾ ਔਸਤਨ 17 ਮਾਮਲੇ ਦਰਜ ਹਨ। ਆਵਾਰਾ ਕੁੱਤਿਆਂ ਦੀ ਵਧਦੀ ਆਬਾਦੀ ਦੇ ਕਾਰਨ, ਇਕ ਸੰਗਠਿਤ ਤਰੀਕੇ ਨਾਲ ਕੁੱਤਿਆਂ ਦੀ ਨਸਬੰਦੀ ਕਰਵਾਉਣਾ ਬਹੁਤ ਜ਼ਰੂਰੀ ਸੀ। ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਆਈ.ਟੀ.ਆਈ ਚੌਂਕ ਨੇੜੇ ਜ਼ਿਲ੍ਹਾ ਪਸ਼ੂ ਪਾਲਣ ਦੇ ਅਸਥਾਈ ਸ਼ੈਲਟਰ ਤੋਂ ਚਲਾਇਆ ਗਿਆ ਸੀ ਜੋ ਨਾਕਾਫ਼ੀ ਪਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਵਿਆਹ ਤੋਂ ਕੁਝ ਚਿਰ ਮਗਰੋਂ ਵੱਡਾ ਕਾਂਡ ਕਰ ਗਈ ਲਾੜੀ! ਹੋਸ਼ਾ ਉਡਾ ਦੇਵੇਗਾ ਪੂਰਾ ਮਾਮਲਾ (ਵੀਡੀਓ)
ਬਠਿੰਡਾ ਦੇ ਮੁੱਖ ਸੈਨੇਟਰੀ ਇੰਸਪੈਕਟਰ ਅਤੇ ਪ੍ਰਾਜੈਕਟ ਲਈ ਨੋਡਲ ਅਫ਼ਸਰ ਸੰਦੀਪ ਕਟਾਰੀਆ ਮੁਤਾਬਕ ਨਵੇਂ ਕੇਂਦਰ ਦੇ ਅਗਲੇ ਹਫ਼ਤੇ ਤੋਂ ਕਾਰਜਸ਼ੀਲ ਹੋਣ ਦੀ ਉਮੀਦ ਹੈ। ਇਸ ਵਿਚ ਦੋ ਓਪਰੇਟਿੰਗ ਥੀਏਟਰਾਂ ਬਣਾਏ ਗਏ ਹਨ। ਇਸ ਵਿਚ 3-3 ਕੁੱਤਿਆਂ ਨੂੰ ਰੱਖਣ ਲਈ 48 ਪਿੰਜਰੇ ਹਨ ਜਿੱਥੇ ਨਰ ਅਤੇ ਮਾਦਾ ਕੁੱਤਿਆਂ ਨੂੰ ਜਨਮ ਨਿਯੰਤਰਣ ਉਪਾਵਾਂ ਲਈ ਲਿਆਂਦਾ ਜਾਵੇਗਾ। ਕੁੱਤੇ ਫੜਨ ਵਾਲਿਆਂ ਅਤੇ ਪਸ਼ੂਆਂ ਦੇ ਡਾਕਟਰਾਂ ਦੀ ਇਕ ਟੀਮ ਕੰਮ ਸ਼ੁਰੂ ਕਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਰੀਵਾ ਵਿਚ ਸਥਿਤ ਇਕ ਐੱਨ.ਜੀ.ਓ. ‘ਦਿ ਕੇਅਰ ਆਫ਼ ਐਨੀਮਲਜ਼ ਐਂਡ ਸੁਸਾਇਟੀ’ ਨੂੰ ਇਸ ਮੁਹਿੰਮ ਵਿਚ ਸ਼ਾਮਲ ਕੀਤਾ ਗਿਆ ਹੈ।ਉਸ ਵੱਲੋਂ ਗੈਰ-ਨਸਲਾਮਤ ਅਵਾਰਾ ਕੁੱਤਿਆਂ ਦੀ ਗਿਣਤੀ ਦਾ ਆਡਿਟ ਕਰਨ ਲਈ ਤਾਜ਼ਾ ਸਰਵੇਖਣ ਕਰਵਾਇਆ ਜਾਵੇਗਾ। ਨਸਬੰਦੀ ਤੋਂ ਬਾਅਦ, ਕੁੱਤੇ ਇਕ ਹਫ਼ਤੇ ਤੱਕ ਡਾਕਟਰੀ ਨਿਗਰਾਨੀ ਹੇਠ ਰਹਿਣਗੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਉਸੇ ਥਾਂ ਤੋਂ ਛੱਡ ਦਿੱਤਾ ਜਾਵੇਗਾ ਜਿੱਥੋਂ ਉਨ੍ਹਾਂ ਨੂੰ ਲਿਆਂਦਾ ਗਿਆ ਹੋਵੇਗਾ। ਪਿਛਲੇ ਸਾਲ ਨਗਰ ਨਿਗਮ ਵੱਲੋਂ ਕਰਵਾਏ ਗਏ ਇਕ ਫੀਲਡ ਅਧਿਐਨ ਦੇ ਅਨੁਸਾਰ, ਅਵਾਰਾ ਕੁੱਤਿਆਂ ਦੀ ਅੰਦਾਜ਼ਨ ਆਬਾਦੀ 8,850 ਸੀ, ਜਿਨ੍ਹਾਂ ਵਿੱਚੋਂ 6,825 ਨੂੰ ਨਸਬੰਦੀ ਦੀ ਲੋੜ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8