ਆਸਟ੍ਰੇਲੀਆ : ਗੈਰ-ਕਾਨੂੰਨੀ ਤੰਬਾਕੂ ਦਰਾਮਦ ਦੀ ਕੋਸ਼ਿਸ਼, ਛੇ ਵਿਅਕਤੀ ਗ੍ਰਿਫ਼ਤਾਰ

Wednesday, Feb 28, 2024 - 01:37 PM (IST)

ਆਸਟ੍ਰੇਲੀਆ : ਗੈਰ-ਕਾਨੂੰਨੀ ਤੰਬਾਕੂ ਦਰਾਮਦ ਦੀ ਕੋਸ਼ਿਸ਼, ਛੇ ਵਿਅਕਤੀ ਗ੍ਰਿਫ਼ਤਾਰ

ਸਿਡਨੀ- ਆਸਟ੍ਰੇਲੀਆ ਵਿਖੇ ਵਿਕਟੋਰੀਆ ਵਿੱਚ ਲਗਭਗ 15 ਮਿਲੀਅਨ ਡਾਲਰ ਦੀ ਕੀਮਤ ਦੀਆਂ 10 ਮਿਲੀਅਨ ਗੈਰ-ਕਾਨੂੰਨੀ ਸਿਗਰਟਾਂ ਨੂੰ ਕਥਿਤ ਤੌਰ 'ਤੇ ਦਰਾਮਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਛੇ ਵਿਅਕਤੀਆਂ 'ਤੇ ਦੋਸ਼ ਲਗਾਇਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਵੱਲੋਂ ਵਿਦੇਸ਼ੀ ਰੀਅਲ ਅਸਟੇਟ ਖਰੀਦਦਾਰਾਂ 'ਤੇ ਪਾਬੰਦੀ ਦਾ ਵਿਸਥਾਰ, ਵਿਰੋਧੀ ਧਿਰ ਨੇ ਦੱਸਿਆ 'ਸਿਆਸੀ ਸਟੰਟ' 

PunjabKesari

ਪੁਲਸ ਦਾ ਕਹਿਣਾ ਹੈ ਕਿ ਸਾਰੇ ਦੋਸ਼ੀ ਮੈਲਬੌਰਨ ਦੇ ਰਹਿਣ ਵਾਲੇ ਹਨ ਅਤੇ ਕੁਝ ਦੇ ਕਥਿਤ ਤੌਰ 'ਤੇ ਮੱਧ ਪੂਰਬੀ ਅਪਰਾਧ ਪਰਿਵਾਰ ਨਾਲ ਸਬੰਧ ਹਨ। ਉਨ੍ਹਾਂ ਨੂੰ ਆਸਟ੍ਰੇਲੀਅਨ ਫੈਡਰਲ ਪੁਲਸ, ਵਿਕਟੋਰੀਆ ਪੁਲਸ ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਦੁਆਰਾ 16 ਮਹੀਨੇ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਦੋਸ਼ ਲਗਾਉਣਗੇ ਕਿ ਕੁਝ ਪੁਰਸ਼ ਭਰੋਸੇਯੋਗ ਅਹੁਦਿਆਂ 'ਤੇ ਮਾਲ ਅਤੇ ਟਰਾਂਸਪੋਰਟ ਲੌਜਿਸਟਿਕ ਕੰਪਨੀਆਂ ਲਈ ਕੰਮ ਕਰਦੇ ਹਨ। ਪੁਲਸ ਅੱਜ ਇਸ ਸਬੰਧੀ  ਇੱਕ ਅਪਡੇਟ ਜਾਰੀ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News