ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾ ਕੇ ਜੂਆ ਖੇਡ ਰਹੇ 10 ਵਿਅਕਤੀ ਗ੍ਰਿਫ਼ਤਾਰ
Monday, Feb 02, 2026 - 03:07 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਤਲਵੰਡੀ ਭਾਈ ਦੀ ਪੁਲਸ ਨੇ ਨੈਸ਼ਨਲ ਹਾਈਵੇ 54 ’ਤੇ ਖ਼ਾਲੀ ਪਈ ਪਾਰਕਿੰਗ 'ਚ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾ ਕੇ ਜੂਆ ਖੇਡ ਰਹੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਜੂਆ ਰਾਸ਼ੀ ਅਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ। ਉਕਤ ਮਾਮਲੇ 'ਚ ਪੁਲਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਖ਼ਿਲਾਫ਼ ਜੂਆ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਭਾਈ ਦੇ ਹੌਲਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੌਰਾਨ ਓਵਰਬ੍ਰਿਜ ਦੇ ਨੇੜੇ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ।
ਇਸ ’ਤੇ ਪੁਲਸ ਨੇ ਨੈਸ਼ਨਲ ਹਾਈਵੇ-54 ਦੀ ਖ਼ਾਲੀ ਪਈ ਪਾਰਕਿੰਗ ਤਲਵੰਡੀ ਭਾਈ 'ਚ ਤਾਸ਼ ਦੇ ਪੱਤਿਆਂ ’ਤੇ ਪੈਸੇ ਲਗਾ ਕੇ ਖੇਡ ਰਹੇ ਰਜਨੀਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਪਿੰਡ ਮਨਸੂਰ ਦੇਵਾ ਰੋਡ ਜ਼ੀਰਾ, ਵਿਕਰਮ ਬਜਾਜ ਪੁੱਤਰ ਅਸ਼ੋਕ ਕੁਮਾਰ ਵਾਸੀ ਸ਼ਨੀ ਮੰਦਰ ਵਾਲੀ ਗਲੀ ਤਲਵੰਡੀ ਭਾਈ, ਗੁਰਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਵਾਰਡ ਨੰਬਰ 3 ਮੁਹੱਲਾ ਗੋਗੋਆਣੀ, ਤਰਸੇਮ ਲਾਲ ਪੁੱਤਰ ਕ੍ਰਿਸ਼ਨ ਲਾਲ ਵਾਸੀ ਜੌਹਲ ਨਗਰ ਜ਼ੀਰਾ, ਗੁਰਤੇਜ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਵਾਰਡ ਨੰਬਰ 13 ਅਜੀਤ ਨਗਰ ਤਲਵੰਡੀ ਭਾਈ, ਜੁਗਰਾਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਦਾਰਾਪੁਰ ਮੋਗਾ, ਜੋਗਿੰਦਰਪਾਲ ਪੁੱਤਰ ਹਰਜੀਤ ਲਾਲ ਵਾਸੀ ਵਾਰਡ ਨੰਬਰ 14 ਸੁਭਾਸ਼ ਕਲੋਨੀ ਜ਼ੀਰਾ, ਸਿਮਰਨਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਬੁੱਕਣ ਵਾਲਾ ਰੋਡ ਸਾਹਮਣੇ ਗੇਟ ਨੰਬਰ 2 ਰਜਿੰਦਰਾ ਸਟੇਟ ਮੋਗਾ, ਰਾਕੇਸ਼ ਕੁਮਾਰ ਪੁੱਤਰ ਵੈਦ ਪ੍ਰਕਾਸ਼ ਵਾਸੀ ਘੌੜ ਮੁਹੱਲਾ ਜ਼ੀਰਾ, ਰਮੇਸ਼ ਕੁਮਾਰ ਪੁੱਤਰ ਗੁਰਦਾਸ ਚੰਦ ਵਾਸੀ ਵਾਰਡ ਨੰਬਰ 5 ਜ਼ੀਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 28,450 ਰੁਪਏ ਦੀ ਜੂਆ ਰਾਸ਼ੀ ਅਤੇ 52 ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ। ਮਾਮਲੇ ਦੀ ਜਾਂਚ ਕਰ ਰਹੇ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ਵਿੱਚ ਸਾਰੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
