ਗਲਾਸਗੋ ''ਚ ਦਿੱਤੀ ਗਈ ਅਫ਼ਗਾਨੀ ਸ਼ਰਨਾਰਥੀਆਂ ਨੂੰ ਪਨਾਹ
Wednesday, Aug 18, 2021 - 02:28 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਅਫ਼ਗਾਨਿਸਤਾਨ ਨੂੰ ਛੱਡ ਕੇ ਆ ਰਹੇ 62 ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਜਾ ਰਹੀ ਹੈ। ਅਫ਼ਗਾਨਿਸਤਾਨ ਵਿੱਚ ਤਾਇਨਾਤ ਬ੍ਰਿਟਿਸ਼ ਅਧਿਕਾਰੀਆਂ ਦੇ ਭਾਸ਼ਾ ਤਰਜ਼ਮਾਕਾਰਾਂ ਆਦਿ ਦੇ ਰੂਪ ਵਿੱਚ ਕੰਮ ਕਰ ਰਹੇ ਅਫ਼ਗਾਨੀ ਲੋਕ ਜੂਨ 2021 ਤੋਂ ਗਲਾਸਗੋ ਵਿੱਚ ਆ ਰਹੇ ਹਨ। ਇਸ ਦੇ ਇਲਾਵਾ ਵੀ ਗਲਾਸਗੋ ਸਿਟੀ ਕੌਂਸਲ ਯੂਕੇ ਸਰਕਾਰ ਨੂੰ ਅਫ਼ਗਾਨੀ ਪਨਾਹ ਮੰਗਣ ਵਾਲੇ ਸ਼ਰਨਾਰਥੀਆਂ ਦੀ ਸਹਾਇਤਾ ਲਈ ਹੋਰ ਵਧੇਰੇ ਯਤਨ ਕਰਨ ਦੀ ਅਪੀਲ ਕਰ ਰਹੀ ਹੈ। ਇਸ ਸਬੰਧੀ ਗਲਾਸਗੋ ਦੀ ਕੌਂਸਲਰ ਜੇਨ ਲੇਡੇਨ ਨੇ ਕਿਹਾ ਕਿ ਗਲਾਸਗੋ ਸ਼ਰਨ ਮੰਗਣ ਵਾਲਿਆਂ ਦਾ ਸਵਾਗਤ ਕਰਕੇ ਮਾਨਵਤਾਵਾਦੀ ਯਤਨਾਂ ਵਿੱਚ ਸਹਾਇਤਾ ਕਰਨ ਲਈ ਵੀ ਤਿਆਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਇਸ ਸਾਲ 5000 ਅਫਗਾਨ ਸ਼ਰਨਾਰਥੀਆਂ ਨੂੰ ਦੇਵੇਗਾ ਪਨਾਹ, 20000 ਨੂੰ ਆਉਂਦੇ ਸਾਲਾਂ 'ਚ
ਗਲਾਸਗੋ ਵਿੱਚ ਅਫ਼ਗਾਨਿਸਤਾਨ ਤੋਂ ਆਏ ਕੁੱਝ ਨਵੇਂ ਵਸਨੀਕਾਂ ਨੂੰ ਗ੍ਰਹਿ ਦਫਤਰ ਦੁਆਰਾ ਪਹਿਲਾਂ ਹੀ ਬ੍ਰਿਟਿਸ਼ ਫੋਰਸਾਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਲਈ ਪਹਿਲਾਂ ਤੋਂ ਮੌਜੂਦ ਸਕੀਮ ਦੇ ਅਧੀਨ ਸ਼ਰਨਾਰਥੀ ਦਾ ਦਰਜਾ ਦਿੱਤਾ ਜਾ ਚੁੱਕਾ ਹੈ। ਜਿਸ ਤਹਿਤ ਉਹਨਾਂ ਨੂੰ ਯੂਕੇ ਵਿੱਚ ਸਥਾਈ ਤੌਰ 'ਤੇ ਰਹਿਣ ਦੀ ਇਜਾਜ਼ਤ ਮਿਲ ਗਈ ਹੈ। ਇਸਦੇ ਇਲਾਵਾ ਪਨਾਹ ਮੰਗਣ ਵਾਲੇ ਜੋ ਅਫਗਾਨੀ ਲੋਕ ਮਾਨਵਤਾਵਾਦੀ ਯਤਨਾਂ ਦੇ ਹਿੱਸੇ ਵਜੋਂ ਯੂਕੇ ਆਉਂਦੇ ਹਨ, ਉਹਨਾਂ ਨੂੰ ਗ੍ਰਹਿ ਦਫਤਰ ਨੂੰ ਆਪਣੇ ਰਹਿਣ ਲਈ ਅਰਜ਼ੀ ਦੇਣੀ ਪਵੇਗੀ। ਪਿਛਲੇ ਕੁੱਝ ਮਹੀਨਿਆਂ ਵਿੱਚ ਗਲਾਸਗੋ ਦੀ ਹੈਲਥ ਐਂਡ ਸੋਸ਼ਲ ਕੇਅਰ ਪਾਰਟਨਰਸ਼ਿਪ ਨੇ ਸ਼ਰਨਾਰਥੀਆਂ ਦੀ ਮਦਦ ਕੀਤੀ ਹੈ, ਜਿਨ੍ਹਾਂ ਵਿੱਚ 24 ਬੱਚੇ ਵੀ ਸ਼ਾਮਲ ਹਨ। ਜਿਹਨਾਂ ਨੂੰ ਰਿਹਾਇਸ਼ ਲੱਭਣ ਅਤੇ ਸਕਾਟਲੈਂਡ ਵਿੱਚ ਆਪਣੀ ਨਵੀਂ ਜ਼ਿੰਦਗੀ ਬਤੀਤ ਕਰਨ ਵਿੱਚ ਸਹਾਇਤਾ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਨੇ ਗਵਰਨਰ ਬੀਬੀ ਸਲੀਮਾ ਮਜ਼ਾਰੀ ਨੂੰ ਕੀਤਾ ਗ੍ਰਿਫ਼ਤਾਰ, ਨੱਕ 'ਚ ਕੀਤਾ ਸੀ ਦਮ