ਗਾਇਕਾ ਅਰੂਜਾ ਆਫਤਾਬ ਗ੍ਰੈਮੀ ਐਵਾਰਡ ਜਿੱਤਣ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਬਣੀ

Monday, Apr 04, 2022 - 03:20 PM (IST)

ਗਾਇਕਾ ਅਰੂਜਾ ਆਫਤਾਬ ਗ੍ਰੈਮੀ ਐਵਾਰਡ ਜਿੱਤਣ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਬਣੀ

ਲਾਸ ਏਂਜਲਸ (ਭਾਸ਼ਾ)- ਅਮਰੀਕਾ ਵਿਚ ਰਹਿਣ ਵਾਲੀ ਪਾਕਿਸਤਾਨੀ ਗਾਇਕਾ ਅਰੂਜਾ ਆਫਤਾਬ ਨੂੰ ਉਨ੍ਹਾਂ ਦੇ ਗੀਤ ‘ਮੁਹੱਬਤ’ ਲਈ ਵੱਕਾਰੀ ਗ੍ਰੈਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਸਰਵੋਤਮ ਗਲੋਬਲ ਸੰਗੀਤ ਪ੍ਰਦਰਸ਼ਨ ਸ਼੍ਰੇਣੀ ਵਿਚ ਦਿੱਤਾ ਗਿਆ ਹੈ।

ਰਿਕਾਰਡਿੰਗ ਅਕੈਡਮੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਲਿਖਿਆ, 37 ਸਾਲਾ ਗਾਇਕਾ-ਸੰਗੀਤਕਾਰ ਗ੍ਰੈਮੀ ਐਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਪਾਕਿਸਤਾਨੀ ਔਰਤ ਹੈ। ਸਾਊਦੀ ਅਰਬ ਵਿਚ ਇਕ ਪਾਕਿਸਤਾਨੀ ਪ੍ਰਵਾਸੀ ਪਰਿਵਾਰ ਵਿਚ ਜਨਮੀ ਆਫਤਾਬ ਨੇ ਇਹ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਇੰਸਟਾਗ੍ਰਾਮ 'ਤੇ ਲਿਖਿਆ, "ਯਾ ਅੱਲ੍ਹਾ... ਮੈਨੂੰ ਨਿੱਜੀ ਤੌਰ 'ਤੇ ਇਸ ਪਲ 'ਤੇ ਬਹੁਤ ਮਾਣ ਹੈ, ਨਾਲ ਹੀ ਸੰਗੀਤ ਦੀ ਦੁਨੀਆ ਲਈ ਵੀ ਮਾਣ ਹੈ।"

ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਵਾਰਡ ਜੇਤੂ ਸੰਗੀਤਕਾਰ 'ਤੇ ਮਾਣ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਆਫਤਾਬ ਗ੍ਰੈਮੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਪਾਕਿਸਤਾਨੀ ਕਲਾਕਾਰ ਹੈ ਜਾਂ ਪਹਿਲੀ ਪਾਕਿਸਤਾਨੀ ਔਰਤ। ਐਲਬਮ 'ਵਲਚਰ ਪ੍ਰਿੰਸ' ਦੇ 'ਮੁਹੱਬਤ' ਗੀਤ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ 2021 ਲਈ ਗਰਮੀਆਂ ਦੀ 'ਪਲੇਲਿਸਟ' ਵਿਚ ਸ਼ਾਮਲ ਕੀਤਾ ਗਿਆ ਸੀ। ਐਤਵਾਰ ਰਾਤ ਨੂੰ ਲਾਸ ਵਾਗਾਸ 'ਚ 64ਵੇਂ ਸਾਲਾਨਾ ਗ੍ਰੈਮੀ ਐਵਾਰਡਸ ਦਾ ਆਯੋਜਨ ਕੀਤਾ ਗਿਆ।


author

cherry

Content Editor

Related News