ਮੈਨਚੇਸਟਰ ਧਮਾਕੇ ਦੌਰਾਨ ਜ਼ਖਮੀ ਹੋਏ ਆਪਣੇ ਨੰਨ੍ਹੇ ਫੈਨਜ਼ ਨੂੰ ਮਿਲਣ ਆਈ ਅਰਿਆਨਾ, ਪੁੱਛਿਆ ਹਾਲ-ਚਾਲ

06/03/2017 7:12:39 PM

ਲੰਡਨ— ਪੋਪ ਸਟਾਰ ਅਰਿਆਨਾ ਗ੍ਰਾਂਡੇ ਮੈਨਚੇਸਟਰ ਅੱਤਵਾਦੀ ਹਮਲੇ 'ਚ ਜ਼ਖਮੀ ਹੋਏ ਆਪਣੇ ਨੰਨ੍ਹੇ ਫੈਨਜ਼ ਨੂੰ ਮਿਲ ਲਈ ਹਸਪਤਾਲ ਪਹੁੰਚੀ। ਦੱਸਣਯੋਗ ਹੈ ਕਿ ਬੀਤੀ 22 ਮਈ ਨੂੰ ਬ੍ਰਿਟੇਨ ਦੇ ਸ਼ਹਿਰ ਮੈਨਚੇਸਟਰ 'ਚ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ 'ਚ 22 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ। ਦਰਅਸਲ ਬੀਤੀ 22 ਮਈ ਸੋਮਵਾਰ ਦੀ ਰਾਤ ਤਕਰੀਬਨ 10.30 ਵਜੇ ਮੈਨਚੇਸਟਰ ਏਰੀਨਾ ਵਿਖੇ ਅਮਰੀਕੀ ਪੋਪ ਸਟਾਰ ਅਰਿਆਨਾ ਗ੍ਰਾਂਡੇ ਦੇ ਪ੍ਰੋਗਰਾਮ ਚੱਲ ਰਿਹਾ ਸੀ, ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਆਤਮਘਾਤੀ ਬੰਬ ਹਮਲਾਵਰ ਨੇ ਖੁਦ ਨੂੰ ਉਡਾ ਲਿਆ ਸੀ, ਜਿਸ 'ਚ 22 ਲੋਕਾਂ ਮੌਂਤ ਦੀ ਨੀਂਦ ਸੌਂ ਗਏ। 
ਪ੍ਰੋਗਰਾਮ 'ਚ ਨੌਜਵਾਨ ਕੁੜੀਆਂ-ਮੁੰਡੇ ਅਤੇ ਮਾਂ-ਬਾਪ ਨਾਲ ਉਨ੍ਹਾਂ ਦੇ ਬੱਚੇ ਵੀ ਸ਼ਾਮਲ ਸਨ। ਇਸ ਆਤਮਘਾਤੀ ਬੰਬ ਹਮਲੇ 'ਚ ਕਈ ਛੋਟੇ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦਾ ਇਲਾਜ ਮੈਨਚੇਸਟਰ ਬੱਚਿਆਂ ਦੇ ਹਸਪਤਾਲ 'ਚ ਚੱਲ ਰਿਹਾ ਹੈ। ਹਸਪਤਾਲ 'ਚ ਆਪਣੇ ਨੰਨ੍ਹੇ ਫੈਨਜ਼ ਨੂੰ ਮਿਲ ਆਈ ਅਰਿਆਨਾ ਨੂੰ ਦੇਖ ਕੇ ਇਕ ਬੱਚੀ ਦੇ ਪਿਤਾ ਦੀਆਂ ਅੱਖਾਂ 'ਚ ਹੰਝੂ ਆ ਗਏ।  ਅਮਰੀਕੀ ਪੋਪ ਸਟਾਰ ਅਰਿਆਨਾ ਬੱਚਿਆਂ ਨੂੰ ਗਲ ਲਾ ਕੇ ਮਿਲੀ, ਜਿਸ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। 
ਪੀਟਰ ਮਾਨ ਜਿਸ ਦੀ ਧੀ ਜਾਰਡਨ ਇਸ ਧਮਾਕੇ 'ਚ ਜ਼ਖਮੀ ਹੋ ਗਈ ਸੀ, ਅਰਿਆਨਾ ਨਾਲ ਮਿਲਦੇ ਹੋਏ ਉਸ ਦੀ ਤਸਵੀਰ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਅਤੇ ਲਿਖਿਆ, ''ਸਾਡੇ ਲਈ ਇਹ ਸਭ ਤੋਂ ਹੈਰਾਨੀਜਨਕ ਪਲ ਸੀ। ਮੇਰੀ ਧੀ ਹੁਣ ਠੀਕ ਹੈ, ਉਸ ਨੇ ਆਪਣੇ ਦੂਜੇ ਆਪਰੇਸ਼ਨ ਤੋਂ ਬਾਅਦ ਪੁੱਛਿਆ ਅਰਿਆਨਾ ਠੀਕ ਹੈ? ਉਹ ਅਰਿਆਨਾ ਨੂੰ ਦੇਖ ਕੇ ਬਹੁਤ ਖੁਸ਼ ਹੋਈ ਅਤੇ ਉਸ ਨੂੰ ਦੇਖ ਕੇ ਰੋਣ ਲੱਗ ਪਈ।'' 
ਦੱਸਣ ਯੋਗ ਹੈ ਕਿ ਜਸਟਿਨ ਬੀਬਰ, ਕੈਟੀ ਪੇਰੀ, ਕੋਲਡਪਲੇਅ, ਟੇਕ ਲੇਅ ਅਤੇ ਮਾਇਲੀ ਸਾਈਰਸ ਸਮੇਤ ਕਈ ਸੰਗੀਤਕਾਰਾਂ ਨੇ ਇਸ ਘਟਨਾ ਕਾਰਨ ਜ਼ਖਮੀ ਹੋਏ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਧਨ ਇਕੱਠਾ ਕੀਤਾ ਹੈ। ਇਸ ਧਮਾਕੇ ਦੇ ਸੰਬੰਧ 'ਚ ਬ੍ਰਿਟੇਨ ਦੀ ਪੁਲਸ ਅਜੇ ਵੀ ਜਾਂਚ 'ਚ ਜੁਟੀ ਹੋਈ ਹੈ।


Related News