ਅੱਲੂ ਅਰਜੁਨ ਆਪਣੇ ਬਰਥਡੇ ਮੌਕੇ ਦੇਣਗੇ ਫੈਨਜ਼ ਨੂੰ ਖ਼ਾਸ ਸਰਪ੍ਰਾਈਜ਼

Wednesday, Apr 03, 2024 - 05:09 PM (IST)

ਅੱਲੂ ਅਰਜੁਨ ਆਪਣੇ ਬਰਥਡੇ ਮੌਕੇ ਦੇਣਗੇ ਫੈਨਜ਼ ਨੂੰ ਖ਼ਾਸ ਸਰਪ੍ਰਾਈਜ਼

ਮੁੰਬਈ (ਬਿਊਰੋ) - ਮਚ ਅਵੇਟਿਡ ਸੀਕਵਲ ‘ਪੁਸ਼ਪਾ : ਦਿ ਰੂਲ’ ਜਿਸ ’ਚ ਨੈਸ਼ਨਲ ਅੈਵਾਰਡ ਜੇਤੂ ਅਭਿਨੇਤਾ ਅੱਲੂ ਅਰਜੁਨ ਨੇ ਵਿਲੱਖਣ ਕਿਰਦਾਰ ਨਿਭਾਇਆ ਹੈ, ਉਹ ਇਸ ਸਾਲ 15 ਅਗਸਤ ਨੂੰ ਦੁਨੀਆ ਭਰ ’ਚ ਸਿਲਵਰ ਸਕ੍ਰੀਨਜ਼ ’ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸ਼ਾਨਦਾਰ ਪੈਨ-ਇੰਡੀਆ ਪ੍ਰਾਜੈਕਟ ਨੂੰ ਮੈਥਰੀ ਮੂਵੀ ਮੇਕਰਸ ਦੁਆਰਾ ਸੁਕੁਮਾਰ ਰਾਈਟਿੰਗਜ਼ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇਕ ਮਨੋਰੰਜਨ ਨਾਲ ਭਰਪੂਰ ਸਿਨੇਮੈਟਿਕ ਅਨੁਭਵ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ। 

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਮਾਂ ਚਰਨ ਕੌਰ ਦੇ IVF ਮਾਮਲੇ ’ਚ ਆਇਆ ਨਵਾਂ ਮੌੜ, ਹੁਣ ਨਹੀਂ ਹੋਵੇਗੀ ਕਾਰਵਾਈ, ਜਾਣੋ ਕੀ ਹੈ ਕਾਰਨ

ਸੁਕੁਮਾਰ, ਜੋ ਕਿ ਇਕ ਦੂਰਦਰਸ਼ੀ-ਫਿਲਮ ਨਿਰਮਾਤਾ ਹਨ, ਨੇ ‘ਪੁਸ਼ਪਾ : ਦਿ ਰੂਲ’ ਨੂੰ ਇਕ ਐਕਸ਼ਨ ਭਰਪੂਰ ਫਿਲਮ ਵਜੋਂ ਬਣਾਇਆ ਹੈ, ਜੋ ਗਲੋਬਲ ਸਟੇਜ ’ਤੇ ਤੂਫਾਨ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। 

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ, ਲਾਈਵ ਆ ਕੇ ਕੀਤਾ ਰੱਜ ਕੇ ਗਾਲੀ ਗਲੋਚ

ਦੱਸ ਦੇਈਏ ਕਿ ਨਿਰਮਾਤਾ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਲਈ, ਇਸ ਨੂੰ ਲੈ ਕੇ ਦਰਸ਼ਕਾਂ ’ਚ ਪੈਦਾ ਹੋਏ ਉਤਸ਼ਾਹ ਨੂੰ ਹੋਰ ਵਧਾਉਣ ਲਈ, ਨਿਰਮਾਤਾ 8 ਅਪ੍ਰੈਲ ਨੂੰ ਇਸਦਾ ਦਮਦਾਰ ਟੀਜ਼ਰ ਰਿਲੀਜ਼ ਕਰਨ ਲਈ ਤਿਆਰ ਹਨ। ‘ਪੁਸ਼ਪਾ : ਦਿ ਰੂਲ’ ਮਾਣ ਨਾਲ ਇਕ ਸ਼ਕਤੀਸ਼ਾਲੀ ਜਾਣ-ਪਛਾਣ ਦਿੰਦਾ ਹੈ, ਜਿਸ ’ਚ ਦੇਵੀ ਸ਼੍ਰੀ ਪ੍ਰਸਾਦ ਦਾ ਇਲੈਕਟ੍ਰੋਫਾਈਂਗ ਸੰਗੀਤ ਤੇ ਮਿਰੇਸਲੋ ਕੁਬਾ ਬ੍ਰੋਜ਼ੇਕ ਦੁਆਰਾ ਕੈਪਚਰ ਕੀਤੇ ਸ਼ਾਨਦਾਰ ਵਿਜ਼ੁਅਲਸ ਸ਼ਾਮਿਲ ਹਨ। ਐੱਸ. ਰਾਮ ਕ੍ਰਿਸ਼ਨ ਤੇ ਐੱਨ. ਮੋਨਿਕਾ ਦੀ ਪ੍ਰੋਡਕਸ਼ਨ ਡਿਜ਼ਾਈਨ ਨੇ ਇਕ ਧਮਾਕੇਦਾਰ ਸ਼ੇਪ ਦੇਣ ਦਾ ਵਾਅਦਾ ਕੀਤਾ ਹੈ ਜੋ ਅਭਿਲਾਸ਼ਾ ਤੇ ਮਜ਼ਬੂਤੀ ਨੂੰ ਇਕੱਠਾ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News