ਗੋਲੀਬਾਰੀ ਦੀ ਘਟਨਾ ਮਗਰੋਂ ਸਲਮਾਨ ਖ਼ਾਨ ਦੇ ਫੈਨਜ਼ ਨੂੰ ਵੱਡਾ ਝਟਕਾ, ਹਰ ਪਾਸੇ ਛਿੜੀ ਚਰਚਾ

Saturday, Apr 20, 2024 - 11:19 AM (IST)

ਗੋਲੀਬਾਰੀ ਦੀ ਘਟਨਾ ਮਗਰੋਂ ਸਲਮਾਨ ਖ਼ਾਨ ਦੇ ਫੈਨਜ਼ ਨੂੰ ਵੱਡਾ ਝਟਕਾ, ਹਰ ਪਾਸੇ ਛਿੜੀ ਚਰਚਾ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਦੇ ਵਿਵਾਦਿਤ ਸ਼ੋਅ 'ਬਿੱਗ ਬੌਸ ਓਟੀਟੀ 3' ਨੂੰ ਲੈ ਕੇ ਇਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਕੇ ਫੈਨਜ਼ ਦਾ ਚਿਹਰਾ ਉਤਰ ਜਾਵੇਗਾ। ਹਾਲ ਹੀ 'ਚ ਮੇਕਰਸ ਨੇ ਇੱਕ ਪੋਸਟ ਸ਼ੇਅਰ ਕਰਕੇ 'ਬਿੱਗ ਬੌਸ OTT' ਦੇ ਅਗਲੇ ਸੀਜ਼ਨ ਦਾ ਐਲਾਨ ਵੀ ਕੀਤਾ ਸੀ ਪਰ ਹੁਣ ਮੇਕਰਸ ਨੇ ਉਹ ਪੋਸਟ ਹਟਾ ਦਿੱਤੀ ਹੈ, ਜਿਸ ਤੋਂ ਬਾਅਦ ਲੱਗਦਾ ਹੈ ਕਿ ਸ਼ੋਅ ਨੂੰ ਟਾਲ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਜਬਰ-ਜ਼ਿਨਾਹ ਕਰ ਜ਼ਖ਼ਮਾਂ ’ਤੇ ਲਾਈਆਂ ਮਿਰਚਾਂ, ਫੇਵੀਕੁਇੱਕ ਨਾਲ ਜੋੜ ਦਿੱਤੇ ਬੁੱਲ੍ਹ, ਲੜਕੀ ਨੇ ਸੁਣਾਈ ਮੁੰਡੇ ਦੀ ਹੈਵਾਨੀਅਤ

ਦੱਸ ਦਈਏ ਕਿ 'ਬਿੱਗ ਬੌਸ' ਦੇ ਫੈਨ ਪੇਜ 'ਦਿ ਖ਼ਬਰੀ' ਨੇ ਇੱਕ ਟਵੀਟ ਕੀਤਾ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਪਹਿਲਾਂ ਮੇਕਰਸ ਨੇ 'ਬਿੱਗ ਬੌਸ ਓਟੀਟੀ 3' ਬਾਰੇ ਪੋਸਟ ਕੀਤਾ ਸੀ ਪਰ ਹੁਣ ਅਜਿਹੀ ਕੋਈ ਪੋਸਟ ਨਜ਼ਰ ਨਹੀਂ ਆ ਰਹੀ। ਅਜਿਹੇ 'ਚ ਲੱਗਦਾ ਹੈ ਕਿ ਮੇਕਰਸ ਦੀ ਫਿਲਹਾਲ 'ਬਿੱਗ ਬੌਸ OTT 3' ਨੂੰ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਉਥੇ ਹੀ ਮੇਕਰਸ ਵਲੋਂ ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਗਿਆ, ਜਦੋਂ ਸਲਮਾਨ ਖੁਦ ਸੁਰਖੀਆਂ 'ਚ ਹਨ। ਬੀਤੇ ਐਤਵਾਰ ਨੂੰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ, ਜਿਸ ਤੋਂ ਬਾਅਦ ਖ਼ਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਅਜਿਹੀ ਸਥਿਤੀ 'ਚ ਨਿਰਮਾਤਾਵਾਂ ਦਾ 'ਬਿੱਗ ਬੌਸ OTT 3' ਨੂੰ ਰੱਦ ਕਰਨਾ ਇਸੇ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ। ਹਾਲਾਂਕਿ ਹਾਲੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਸ਼ੋਅ ਨੂੰ ਰੱਦ ਕੀਤਾ ਗਿਆ ਹੈ ਜਾਂ ਨਹੀਂ ਪਰ ਪ੍ਰਸ਼ੰਸਕਾਂ ਨੂੰ 'ਬਿੱਗ ਬੌਸ OTT 3' ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੇ ਘਰੋਂ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ 2 ਵਾਰ ਬੁੱਕ ਕੀਤੀ ਕੈਬ, ਫੜਿਆ ਗਿਆ ਨੌਜਵਾਨ ਤਾਂ ਕਹਿੰਦਾ ਪ੍ਰੈਂਕ ਕੀਤਾ

ਦੱਸਣਯੋਗ ਹੈ ਕਿ 'ਬਿੱਗ ਬੌਸ ਓਟੀਟੀ' ਦੇ ਹੁਣ ਤੱਕ 2 ਸੀਜ਼ਨ ਆ ਚੁੱਕੇ ਹਨ। ਪਹਿਲੇ ਸੀਜ਼ਨ ਨੂੰ ਕਰਨ ਜੌਹਰ ਨੇ ਹੋਸਟ ਕੀਤਾ ਸੀ। ਉਸ ਸੀਜ਼ਨ ਦੀ ਜੇਤੂ ਦਿਵਿਆ ਅਗਰਵਾਲ ਬਣੀ ਸੀ। ਇਸ ਦੇ ਨਾਲ ਦੂਜਾ ਸੀਜ਼ਨ ਕਾਫੀ ਮਸ਼ਹੂਰ ਹੋਇਆ ਸੀ। ਦੂਜੇ ਸੀਜ਼ਨ ਦੀ ਮੇਜ਼ਬਾਨੀ ਸਲਮਾਨ ਖ਼ਾਨ ਨੇ ਕੀਤੀ ਸੀ। ਯੂਟਿਊਬਰ Elvish Yadav ਨੇ Bigg Boss OTT 2 ਦੇ ਜੇਤੂ ਦਾ ਖਿਤਾਬ ਜਿੱਤਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News