ਨਕੋਦਰ ਦੌਰੇ ਦੌਰਾਨ ਸੁਸ਼ੀਲ ਰਿੰਕੂ ਤੇ ਕਿਸਾਨ ਹੋਏ ਆਹਮੋ-ਸਾਹਮਣੇ, ਪੁਲਸ ਨੂੰ ਕਰਨਾ ਪਿਆ ਬਚ-ਬਚਾਅ

04/25/2024 8:04:12 PM

ਜਲੰਧਰ (ਪਾਲੀ)- ਜਲੰਧਰ ਦੇ ਨਕੋਦਰ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜਲੰਧਰ ਹਲਕੇ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਉਨ੍ਹਾਂ ਦੇ ਨਕੋਦਰ ਦੇ ਦੌਰੇ ਦੌਰਾਨ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। 

PunjabKesari

ਰਿੰਕੂ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣ ਉਪਰੰਤ ਜਦੋਂ ਬਾਬਾ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨੂੰ ਫੁੱਲ ਭੇਂਟ ਕਰਨ ਲੱਗੇ ਤਾਂ ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਦਾ ਕਾਫ਼ਲਾ ਘੇਰ ਕੇ ਭਾਜਪਾ ਵਿਰੋਧੀ ਨਾਅਰੇ ਲਗਾਏ ਗਏ, ਉੱਥੇ ਹੀ ਰਿੰਕੂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵੱਲੋਂ ਭਾਜਪਾ ਤੇ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਸਥਿਤੀ ਤਣਾਅਪੂਰਨ ਹੋਣ ਕਾਰਨ ਪੁਲਸ ਨੂੰ ਆ ਕੇ ਬਚ-ਬਚਾਅ ਕਰਨਾ ਪਿਆ, ਨਹੀਂ ਤਾਂ ਹਾਲਾਤ ਖ਼ਰਾਬ ਹੋ ਸਕਦੇ ਸਨ।

PunjabKesari

ਇਸ ਦੌਰਾਨ ਸੁਸ਼ੀਲ ਰਿੰਕੂ ਨੇ ਕਿਹਾ ਕਿ ਉਹ ਤਾਂ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣ ਲਈ ਨਿਕਲੇ ਸਨ। ਜੇਕਰ ਉਹ ਸਿਆਸੀ ਦੌਰੇ 'ਤੇ ਨਿਕਲੇ ਹੋਣ ਤਾਂ ਕਿਸਾਨ ਉਨ੍ਹਾਂ ਬਾਰੇ ਬੋਲ ਸਕਦੇ ਹਨ, ਪਰ ਅੱਜ ਤਾਂ ਉਹ ਧਾਰਮਿਕ ਦੌਰੇ 'ਤੇ ਨਿਕਲੇ ਸਨ, ਇਸ ਮੌਕੇ ਤਾਂ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਹੋਣਾ ਚਾਹੀਦਾ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News