ਅੰਟਾਰਕਟਿਕਾ : ਸਪੇਸ ਤੋਂ ਦਿਖੇ ਅਜਿਹੇ ਨਜ਼ਾਰੇ ਜੋ ਵਿਗਿਆਨੀਆਂ ਨੇ ਪਹਿਲਾਂ ਕਦੇ ਨਹੀਂ ਦੇਖੇ ਸਨ
Sunday, May 03, 2020 - 02:32 AM (IST)
ਵਾਸ਼ਿੰਗਟਨ (ਏਜੰਸੀ)- ਅੰਟਾਰਕਟਿਕਾ ਵਿਚ ਬਰਫ ਦਾ ਕੀ ਹਾਲ ਹੈ, ਇਸ ਦਾ ਤਾਜ਼ਾ ਡਾਟਾ ਸਪੇਸ ਤੋਂ ਮਿਲਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿੱਥੇ ਬਰਫ ਤੇਜ਼ੀ ਨਾਲ ਜਮਾ ਹੁੰਦੀ ਜਾ ਰਹੀ ਅਤੇ ਕਿੱਥੇ ਪਿਘਲ ਰਹੀ ਹੈ। ਇਸ ਨਾਲ ਸਮੁੰਦਰ ਪੱਧਰ ਵਿਚ ਹੋਣ ਵਾਲੇ ਬਦਲਾਅ ਦਾ ਵਿਸ਼ਲੇਸ਼ਣ ਕਰਨ ਵਿਚ ਵਿਗਿਆਨੀਆਂ ਨੂੰ ਮਦਦ ਮਿਲੇਗੀ। ਵਿਗਿਆਨੀਆਂ ਨੂੰ ਇਹ ਡੇਟਾ ਨਾਸਾ ਦੀ ਇਕ ਸੈਟੇਲਾਈਟ ਦੀ ਮਦਦ ਨਾਲ ਮਿਲਿਆ ਹੈ। ਅਜਿਹਾ ਡੇਟਾ ਪਹਿਲਾਂ ਇਸ ਤੋਂ ਪਹਿਲਾਂ ਕਦੇ ਨਹੀਂ ਮਿਲ ਸਕਿਆ ਸੀ ਇਸ ਲਈ ਵਿਗਿਆਨੀ ਇਸ ਨੂੰ ਲੈ ਕੇ ਖਾਸੇ ਉਤਸ਼ਾਹਿਤ ਹੈ।
ਸਾਇੰਸ ਜਰਨਲ ਵਿਚ ਛਪੇ ਪੇਪਰ ਦੀ ਮਦਦ ਨਾਲ ਰਿਸਰਚਰਸ ਤੈਰਦੀ ਹੋਈ ਬਰਫ ਦੀਆਂ ਪਰਤਾਂ ਰਾਹੀਂ ਇਹ ਸਮਝ ਸਕਣਗੇ ਕਿ ਸਮੁੰਦਰੀ ਪੱਧਰ 'ਤੇ ਕੀ ਅਸਰ ਹੋ ਰਿਹਾ ਹੈ। ਇਹ ਪਰਤਾਂ ਅੰਦਰੂਨੀ ਇਲਾਕਿਆਂ ਤੋਂ ਮਹਾਸਾਗਰ ਵਲੋਂ ਜਾਂਦੀ ਹੈ। ਇਹ ਤਾਂ ਸਾਫ ਹੈ ਕਿ ਸਮੇਂ ਦੇ ਨਾਲ ਇਥੇ ਬਰਫ ਘੱਟ ਹੋ ਰਹੀ ਹੈ। ਪਰ ਇਲਾਕਿਆਂ ਬਾਰੇ ਸਾਫ-ਸਾਫ ਨਹੀਂ ਪਤਾ। ਕੁਝ ਥਾਵਾਂ 'ਤੇ ਵੀ ਵੱਧ ਰਹੀ ਹੈ। ਪੇਪਰ ਦੀ ਲੇਖਿਕਾ ਹੈਲੇਨ ਫ੍ਰਿਕਰ ਨੇ ਦੱਸਿਆ ਕਿ ਵਿਗਿਆਨੀਆਂ ਨੂੰ ਇਹ ਡੇਟਾ ਇਕੱਠਾ ਮਿਲ ਗਿਆ ਹੈ ਜਿਸ ਨਾਲ ਸਟੱਡੀ ਕਰਨਾ ਸੌਖਾ ਹੋ ਗਿਆ ਹੈ।
ਇਹ ਡੇਟਾ ਮਿਲਿਆ ਹੈ ਨਾਸਾ ਦੇ ਅਰਥ ਆਬਜ਼ਰਵਿੰਗ ਸਿਸਟਮ ਦੇ ਤਹਿਤ ਲਾਂਚ ਕੀਤੀ ਗਈ ਸੈਟੇਲਾਈ ਆਈ.ਸੀ.ਈ.ਸੈ.-2 ਦੀ ਮਦਦ ਨਾਲ। ਲਾਈਟ ਦੇ ਪੈਕੇਟ ਯਾਨੀ ਫੋਟਾਂਸ ਦੀ ਮਦਦ ਨਾਲ ਇਹ ਸੈਟੇਲਾਈਟ ਪ੍ਰਿਥਵੀ ਦੀਆਂ ਪਰਤਾਂ ਦਾ ਸਟੀਕ ਡੇਟਾ ਦੇ ਸਕਦੀ ਹੈ। ਪੇਪਰ ਦੇ ਇਕ ਹੋਰ ਲੇਖਕ ਏਲੇਕਸ ਗਾਰਡਨਰ ਨੇ ਦੱਸਿਆ ਕਿ ਇਸ ਨਾਲ ਤਾਪਮਾਨ ਪਹਿਲਾਂ ਅਜਿਹਾ ਕੋਈ ਯੰਤਰ ਸਪੇਸ ਵਿਚ ਨਹੀਂ ਸੀ। ਇਹ ਇੰਨਾ ਸਟੀਕ ਹੈ ਕਿ ਦਰਾਰਾਂ ਅਤੇ ਦੂਜੇ ਫੀਚਰਸ ਨੂੰ ਵੀ ਦਰਜ ਕਰ ਲੈਂਦਾ ਹੈ।
ਰਿਸਰਚਰਸ ਨੇ ਇਸ ਦੀ ਮਦਦ ਨਾਲ ਅੰਟਾਰਟਿਕਾ ਵਿਚ ਬਰਫ ਦੇ ਬਟਵਾਰੇ ਨੂੰ ਸਟੱਡੀ ਕੀਤਾ ਹੈ। ਕਿਵੇਂ 2003 ਤੋਂ 2019 ਵਿਚਾਲੇ ਬਦਲਾਅ ਹੋਏ, ਇਹ ਦੇਖਿਆ ਗਿਆ। ਨਤੀਜਿਆਂ ਵਿਚ ਪਤਾ ਲੱਗਾ ਕਿ ਹੁਣ ਤੱਕ ਜਿੰਨੀ ਬਰਫ ਪਿਘਲ ਚੁੱਕੀ ਹੈ ਉਸ ਨਾਲ ਸਮੁੰਦਰੀ ਪੱਧਰ 6 ਮਿਲੀਮੀਟਰ ਜਾਂ ਇਕ- ਚੌਥੀ ਇੰਚ ਤੱਕ ਵੱਧ ਸਕਦਾ ਹੈ। ਬਰਫ ਪੱਛਮੀ ਅੰਟਾਰਕਟਿਕਾ ਅਤੇ ਅੰਟਾਰਕਟਿਕਾ ਪੇਨਿਨਸੁਲਾ ਵਿਚ ਘੱਟ ਹੋਈ ਹੈ, ਪੂਰਬ ਵਿਚ ਪਰਤਾਂ ਮੋਟੀਆਂ ਹੋਈਆਂ ਹਨ, ਇਨ੍ਹਾਂ ਬਦਲਾਵਾਂ ਤੋਂ ਫਿਲਹਾਲ ਕਲਾਈਮੇਟ ਚੇਂਜ ਨੂੰ ਨਹੀਂ ਜੋੜਿਆ ਜਾ ਰਿਹਾ ਹੈ ਪਰ ਗਾਰਡਨਰ ਨੇ ਕਿਹਾ ਕਿ ਤਾਪਮਾਨ ਵਧਣ 'ਤੇ ਅਜਿਹੇ ਹੀ ਬਦਲਾਅ ਦੇਖਣ ਨੂੰ ਮਿਲਣਗੇ।