ਟਰੈਫਿਕ ਪੁਲਸ ਨੇ ਘੇਰੇ ਬਿਨਾਂ ਨੰਬਰ ਪਲੇਟਾਂ ਤੋਂ ਜਾ ਰਹੇ ਰੇਤ ਨਾਲ ਭਰੇ ਟਿੱਪਰ, ਕੱਟੇ ਚਲਾਨ

Saturday, Oct 25, 2025 - 02:44 PM (IST)

ਟਰੈਫਿਕ ਪੁਲਸ ਨੇ ਘੇਰੇ ਬਿਨਾਂ ਨੰਬਰ ਪਲੇਟਾਂ ਤੋਂ ਜਾ ਰਹੇ ਰੇਤ ਨਾਲ ਭਰੇ ਟਿੱਪਰ, ਕੱਟੇ ਚਲਾਨ

ਗੁਰਦਾਸਪੁਰ (ਹਰਮਨ, ਵਿਨੋਦ)- ਰੇਤ ਬੱਜਰੀ ਨਾਲ ਭਰੇ ਟਿੱਪਰਾਂ ’ਤੇ ਨੰਬਰ ਪਲੇਟਾਂ ਅਤੇ ਰਿਫਲੈਕਟਰ ਆਦਿ ਨਾ ਹੋਣ ਸਬੰਧੀ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਦੇ ਬਾਅਦ ਟਰੈਫਿਕ ਪੁਲਸ ਗੁਰਦਾਸਪੁਰ ਨੇ ਅਜਿਹੇ ਅਨੇਕਾਂ ਟਿੱਪਰਾਂ ਨੂੰ ਘੇਰ ਕੇ ਚਲਾਨ ਕੱਟੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਗੁਰਦਾਸਪੁਰ ਤੋਂ ਦੋਰਾਂਗਲਾ ਰੋਡ ’ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਚਾਰ ਟਿੱਪਰਾਂ ਨੂੰ ਰੋਕਿਆ ਗਿਆ ਜਿਨ੍ਹਾਂ ਦੇ ਪਿੱਛੇ ਕੋਈ ਵੀ ਨੰਬਰ ਪਲੇਟ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਟਿੱਪਰਾਂ ਦੇ ਮੌਕੇ ’ਤੇ ਹੀ ਚਲਾਨ ਕੱਟ ਦਿੱਤੇ ਗਏ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ

ਉਨ੍ਹਾਂ ਕਿਹਾ ਕਿ ਇਹ ਵੀ ਦੇਖਣ ’ਚ ਆਉਂਦਾ ਹੈ ਕਿ ਟਿੱਪਰ ਚਾਲਕਾਂ ਵੱਲੋਂ ਰੇਤ ਟਰੱਕ ਦੀ ਬਾਡੀ ਦੇ ਬਾਹਰ ਤੱਕ ਲੋਡ ਕੀਤੀ ਜਾਂਦੀ ਹੈ ਜੋ ਉੱਡ ਕੇ ਆਉਣ-ਜਾਣ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਪੈਂਦੀ ਹੈ ਜਿਸ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਉਨ੍ਹਾਂ ਟਿੱਪਰ ਚਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਨਿਯਮਾਂ ਅਨੁਸਾਰ ਰੇਤ ਜਾਂ ਅਜਿਹੀ ਹੋਰ ਸਮੱਗਰੀ ਦੀ ਟਰਾਂਸਪੋਰਟਸ਼ਨ ਕਰਨ ਮੌਕੇ ਇਸ ਨੂੰ ਚੰਗੀ ਤਰ੍ਹਾਂ ਕਵਰ ਕਰਨਾ ਨਾ ਭੁੱਲਣ ਤਾਂ ਜੋ ਇਹ ਰੇਤ ਜਾਂ ਮਿੱਟੀ ਉੱਡ ਕੇ ਕਿਸੇ ਦੀਆਂ ਅੱਖਾਂ ਵਿੱਚ ਨਾ ਪਵੇ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਗੈਂਗਸਟਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਵਾਹਨ ਦੇ ਅੱਗੇ, ਪਿੱਛੇ ਅਤੇ ਸਾਈਡਾਂ ’ਤੇ ਲੋੜੀਂਦੇ ਰਿਫਲੈਕਟਰ ਵੀ ਜ਼ਰੂਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਜ਼ਿਆਦਾਤਰ ਟਰੱਕਾਂ ਅਤੇ ਟਿੱਪਰਾਂ ਦੇ ਪਿਛਲੇ ਹਿੱਸੇ ਲਾਈਟਾਂ ਵੀ ਨਹੀਂ ਜਗਦੀਆਂ ਹੁੰਦੀਆਂ ਅਤੇ ਰਿਫਲੈਕਟਰ ਵੀ ਨਹੀਂ ਲੱਗੇ ਹੁੰਦੇ ਜਿਸ ਕਾਰਨ ਰਾਤ ਸਮੇਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਲਾਈਟਾਂ ਜਾਂ ਰਿਫਲੈਕਟਰਾਂ ਤੋਂ ਬਿਨਾਂ ਕੋਈ ਵੀ ਵਾਹਨ ਦੇਖਣ ਨੂੰ ਮਿਲਿਆ ਤਾਂ ਮੌਕੇ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਗੁਰਦਾਸਪੁਰ ਸ਼ਹਿਰ ਅੰਦਰ ਵੀ ਚੈਕਿੰਗ ਕੀਤੀ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡਾ ਘਪਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News