ਪੰਜਾਬ ''ਚ ਰੂਹ ਕੰਬਾਊ ਘਟਨਾ! ਵੱਡੇ ਭਰਾ ਤੋਂ ਦੁਖੀ ਨਿੱਕੇ ਨੇ ਖ਼ੁਦ ''ਤੇ ਪੈਟਰੋਲ ਪਾ ਕੇ ਲਾ ਲਾਈ ਅੱਗ

Monday, Oct 27, 2025 - 06:12 PM (IST)

ਪੰਜਾਬ ''ਚ ਰੂਹ ਕੰਬਾਊ ਘਟਨਾ! ਵੱਡੇ ਭਰਾ ਤੋਂ ਦੁਖੀ ਨਿੱਕੇ ਨੇ ਖ਼ੁਦ ''ਤੇ ਪੈਟਰੋਲ ਪਾ ਕੇ ਲਾ ਲਾਈ ਅੱਗ

ਫ਼ਤਹਿਗੜ੍ਹ ਸਾਹਿਬ (ਬਿਪਨ): ਜ਼ਮੀਨੀ ਵਿਵਾਦ ਕਾਰਨ ਭਰਾ ਤੋਂ ਦੁਖੀ ਹੋ ਮਾਤਾ ਗੁਜਰੀ ਕਲੋਨੀ ਫ਼ਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਛੋਟੇ ਭਰਾ ਵੱਲੋਂ ਪੈਟਰੋਲ ਛਿੜਕ ਕੇ ਅੱਗ ਲਗਾ ਲਈ। ਉਸ ਨੂੰ ਇਲਾਜ ਲਈ ਪਹਿਲਾਂ ਮੰਡੀ ਗੋਬਿੰਦਗੜ੍ਹ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਪੀ. ਜੀ. ਆਈ. ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਥਾਣਾ ਫ਼ਤਿਹਗੜ੍ਹ ਸਾਹਿਬ ਪੁਲਸ ਨੇ ਭਰਾ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭੀਖ ਮੰਗਦੇ ਬੱਚਿਆਂ ਦੇ DNA ਟੈਸਟ ਤੋਂ ਵੱਡੇ ਖ਼ੁਲਾਸੇ

ਜਾਣਕਾਰੀ ਦਿੰਦਿਆਂ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐੱਸ.ਐੱਚ.ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਨਿਰਮਲ ਹਸਪਤਾਲ ਰੁੱਕਾ ਆਇਆ ਸੀ ਜਿਸ ਵਿਚ ਸੁਰਜੀਤ ਸਿੰਘ ਜੋ ਕਿ ਬਤੌਰ ਪੰਚਾਇਤ ਸਕੱਤਰ ਬਸੀ ਪਠਾਣਾ ਵਿਚ ਤਾਇਨਾਤ ਸੀ , ਉਸ ਨੇ ਮਾਨਯੋਗ ਜੱਜ ਸਾਹਿਬ ਅਮਲੋਹ ਅੱਗੇ ਬਿਆਨ ਦਰਜ ਹੋਏ ਸਨ, ਜਿਸ ਵਿਚ ਭਰਾ ਵੱਲੋਂ ਜ਼ਮੀਨ ਦੀ ਵੰਡ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਸੀ. ਇਲਾਜ ਦੌਰਾਨ ਸੁਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਬਿਆਨ 'ਤੇ ਪਰਮਜੀਤ ਸਿੰਘ ਖਿਲਾਫ ਮਾਮਲਾ ਦਰਜ਼ ਕਰ ਦਿੱਤਾ ਗਿਆ ਹੈ।


 


author

Anmol Tagra

Content Editor

Related News