ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਲਾਪਤਾ, ਚਿੰਤਾ 'ਚ ਡੁੱਬਿਆ ਪਰਿਵਾਰ
Monday, Mar 11, 2024 - 05:08 PM (IST)

ਸਰੀ: ਕੈਨੇਡਾ ਤੋਂ ਇਕ ਚਿੰਤਾਜ਼ਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀ ਨੌਜਵਾਨ ਪ੍ਰਭਜੋਤ ਲਾਲੀ ਸਰੀ ਤੋਂ ਲਾਪਤਾ ਹੈ। ਪ੍ਰਭਜੋਤ ਲਾਲੀ ਦੀ ਭਾਲ ਵਿਚ ਜੁਟੀ ਕੈਨੇਡੀਅਨ ਪੁਲਸ (ਆਰ.ਸੀ.ਐਮ.ਪੀ.) ਨੇ ਹੁਣ ਉਸ ਦੀ ਭਾਲ ਵਿਚ ਲੋਕਾਂ ਤੋਂ ਮਦਦ ਮੰਗੀ ਹੈ। ਪ੍ਰਭਜੋਤ ਲਾਲੀ ਨੂੰ ਆਖਰੀ ਵਾਰ 7 ਮਾਰਚ ਦੀ ਸ਼ਾਮ ਦੇਖਿਆ ਅਤੇ ਇਸ ਮਗਰੋਂ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਨਿਊਯਾਰਕ ਸ਼ਹਿਰ ਵਿਚ 10 ਦਿਨ ਤੋਂ ਲਾਪਤਾ ਭਾਰਤੀ ਔਰਤ ਦੀ ਭਾਲ ਕਰ ਰਹੀ ਪੁਲਸ ਨੇ ਕਿਹਾ ਕਿ 25 ਸਾਲ ਦੀ ਫਰੀਨ ਖੋਜਾ ਮਾਨਸਿਕ ਬਿਮਾਰੀ ਤੋਂ ਪੀੜਤ ਹੈ ਅਤੇ ਜਿਸ ਕਿਸੇ ਨੂੰ ਉਸ ਦੇ ਪਤੇ ਟਿਕਾਣੇ ਬਾਰੇ ਜਾਣਕਾਰੀ ਹੋਵੇ, ਉਹ ਤੁਰੰਤ ਪੁਲਸ ਨਾਲ ਸੰਪਰਕ ਕਰੇ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ’ਚ ਪਤਨੀ ਦਾ ਕਤਲ ਕਰ ਕੇ ਫਰਾਰ ਭਾਰਤੀ ਗ੍ਰਿਫ਼ਤਾਰ
ਪ੍ਰਭਜੋਤ ਲਾਲੀ ਦੀ ਭਾਲ ਵਿਚ ਜੁਟੀ ਪੁਲਸ
ਸਰੀ ਆਰ.ਸੀ.ਐਮ.ਪੀ. ਮੁਤਾਬਕ 23 ਸਾਲ ਦੇ ਪ੍ਰਭਜੋਤ ਲਾਲੀ ਦਾ ਕੱਦ 6 ਫੁੱਟ ਅਤੇ ਵਜ਼ਨ 80 ਕਿਲੋ ਹੈ। ਉਸ ਦੇ ਵਾਲ ਕਾਲੇ, ਅੱਖਾਂ ਭੂਰੀਆਂ ਹਨ ਅਤੇ ਉਸ ਨੇ ਹਲਕੀ ਦਾੜ੍ਹੀ ਵੀ ਰੱਖੀ ਹੋਈ ਹੈ। ਪ੍ਰਭਜੋਤ ਲਾਲੀ ਦਾ ਪਰਿਵਾਰ ਅਤੇ ਪੁਲਸ ਉਸ ਦੀ ਸੁੱਖ-ਸਾਂਦ ਬਾਰੇ ਫਿਕਰਮੰਦ ਹਨ। ਪ੍ਰਭਜੋਤ ਲਾਲੀ ਨੂੰ ਸਰੀ ਦੀ 125 ਏ ਸਟ੍ਰੀਟ ਦੇ 7000 ਬਲਾਕ ਵਿਚ ਵੀਰਵਾਰ ਸ਼ਾਮ ਸਵਾ ਚਾਰ ਵਜੇ ਆਖਰੀ ਵਾਰ ਦੇਖਿਆ ਗਿਆ। ਪੁਲਸ ਨੇ ਦੱਸਿਆ ਕਿ ਪ੍ਰਭਜੋਤ ਲਾਲੀ ਦੇ ਪਤੇ ਟਿਕਾਣੇ ਬਾਰੇ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ 604 599 0502 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ ’ਤੇ ਕਾਲ ਕੀਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।