ਪਾਕਿਸਤਾਨ ''ਚ ਇਕ ਹੋਰ ਹਿੰਦੂ ਲੜਕੀ ਦਾ ਜ਼ਬਰਦਸਤੀ ਕੀਤਾ ਗਿਆ ਧਰਮ ਪਰਿਵਰਤਨ

Wednesday, Jun 24, 2020 - 12:23 AM (IST)

ਪਾਕਿਸਤਾਨ ''ਚ ਇਕ ਹੋਰ ਹਿੰਦੂ ਲੜਕੀ ਦਾ ਜ਼ਬਰਦਸਤੀ ਕੀਤਾ ਗਿਆ ਧਰਮ ਪਰਿਵਰਤਨ

ਸਿੰਧ (ਏ.ਐੱਨ.ਆਈ.)- ਘੱਟ ਗਿਣਤੀ ਅਤੇ ਮਨੁੱਖੀ ਅਧਿਕਾਰ ਦਾ ਝੂਠਾ ਰਾਗ ਅਲਾਪਣ ਵਾਲੇ ਪਾਕਿਸਤਾਨ ਦੀ ਸਿਆਹ ਹਕੀਕਤ ਇਕ ਵਾਰ ਫਿਰ ਸਾਹਮਣੇ ਆਈ ਹੈ। ਦੇਸ਼ ਦੇ ਵੱਧ ਗਿਣਤੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ ਹੋਰ ਨਾਬਾਲਿਗ ਹਿੰਦੂ ਲੜਕੀ ਨੂੰ ਨਾ ਸਿਰਫ ਅਗਵਾ ਕਰ ਲਿਆ, ਸਗੋਂ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਵਿਆਹ ਵੀ ਕਰਵਾ ਦਿੱਤਾ। ਪੁਲਸ ਅਤੇ ਲੋਕ ਨੁਮਾਇੰਦਿਆਂ ਦੀ ਚੁੱਪੀ ਕਾਰਣ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਨ੍ਹਾਂ ਨੇ ਲੜਕੀ 'ਤੇ ਦਬਾਅ ਬਣਾ ਕੇ ਆਪਣੇ ਪੱਖ ਵਿਚ ਹਲਫਨਾਮਾ ਵੀ ਦਾਖਲ ਕਰਵਾਇਆ ਹੈ।

ਸਿੰਧ ਦੇ ਜਕੋਬਾਬਾਦ ਵਾਸੀ ਰੇਸ਼ਮਾ ਦੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਤੋਂ ਬਾਅਦ ਉਸ ਦਾ ਵਿਆਹ 18 ਜੂਨ ਨੂੰ ਅਗਵਾਕਾਰ ਵਜ਼ੀਰ ਹੁਸੈਨ ਨਾਲ ਕਰਵਾ ਦਿੱਤੀ ਗਈ। ਦੋਸ਼ ਹੈ ਕਿ ਲੜਕੀ 'ਤੇ ਦਬਾਅ ਬਣਾ ਕੇ ਅਧਿਕਾਰੀਆਂ ਸਾਹਮਣੇ ਇਕ ਹਲਫਨਾਮਾ ਦਾਖਲ ਕਰਵਾਇਆ ਗਿਆ ਹੈ। ਇਸ ਵਿਚ ਲੜਕੀ ਵਲੋਂ ਕਿਹਾ ਗਿਆ ਹੈ ਕਿ ਉਹ 19 ਸਾਲ ਦੀ ਹੈ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ। ਹਲਫਨਾਮੇ ਮੁਤਾਬਕ ਰੇਸ਼ਮਾ ਦਾ ਨਵਾਂ ਮੁਸਲਿਮ ਨਾਮ ਬਸ਼ੀਰਨ ਕਰ ਦਿੱਤਾ ਗਿਆ ਹੈ।


author

Sunny Mehra

Content Editor

Related News