ਸ਼ੇਖ ਹਸੀਨਾ ਦੀਆਂ ਵਧੀਆਂ ਮੁਸ਼ਕਲਾਂ, ਬੰਗਲਾਦੇਸ਼ ਟ੍ਰਿਬਿਊਨਲ ''ਚ ਇਕ ਹੋਰ ਸ਼ਿਕਾਇਤ ਦਾਇਰ

Tuesday, Aug 20, 2024 - 09:07 PM (IST)

ਸ਼ੇਖ ਹਸੀਨਾ ਦੀਆਂ ਵਧੀਆਂ ਮੁਸ਼ਕਲਾਂ, ਬੰਗਲਾਦੇਸ਼ ਟ੍ਰਿਬਿਊਨਲ ''ਚ ਇਕ ਹੋਰ ਸ਼ਿਕਾਇਤ ਦਾਇਰ

ਢਾਕਾ : ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਕੋਲ ਮੰਗਲਵਾਰ ਨੂੰ ਇਕ ਨਵੀਂ ਸ਼ਿਕਾਇਤ ਦਾਇਰ ਕੀਤੀ ਗਈ, ਜਿਸ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 23 ਹੋਰਾਂ 'ਤੇ ਮਈ 2013 ਵਿਚ ਇਕ ਇਸਲਾਮੀ ਸਮੂਹ ਦੁਆਰਾ ਆਯੋਜਿਤ ਇਕ ਰੈਲੀ ਦੌਰਾਨ ਮਨੁੱਖਤਾ ਵਿਰੁੱਧ ਅਪਰਾਧ ਅਤੇ ਨਸਲਕੁਸ਼ੀ ਦਾ ਦੋਸ਼ ਲਗਾਇਆ ਗਿਆ ਸੀ।

‘ਦਿ ਡੇਲੀ ਸਟਾਰ’ ਅਖਬਾਰ ਦੀ ਖਬਰ ਮੁਤਾਬਕ ਸੁਪਰੀਮ ਕੋਰਟ ਦੇ ਵਕੀਲ ਗਾਜ਼ੀ ਐੱਮਐੱਚ ਤਮੀਮ ਨੇ ਹੇਫਾਜ਼ਤ-ਏ-ਇਸਲਾਮ ਦੇ ਸੰਯੁਕਤ ਜਨਰਲ ਸਕੱਤਰ (ਸਿੱਖਿਆ ਅਤੇ ਕਾਨੂੰਨ) ਮੁਫਤੀ ਹਾਰੂਨ ਇਜ਼ਹਾਰ ਚੌਧਰੀ ਦੀ ਤਰਫੋਂ ਇਹ ਸ਼ਿਕਾਇਤ ਦਰਜ ਕਰਵਾਈ ਹੈ। ਅਖਬਾਰ ਨੇ ਜਾਂਚ ਏਜੰਸੀ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਅਤਾਉਰ ਰਹਿਮਾਨ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਅੱਜ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਵਾਰ ਅਸੀਂ ਮੁਢਲੀ ਜਾਂਚ ਪੂਰੀ ਕਰ ਕੇ ਘਟਨਾ ਸਥਾਨ ਦਾ ਮੁਆਇਨਾ ਕਰਾਂਗੇ ਤੇ ਜਦੋਂ ਟ੍ਰਿਬਿਊਨਲ ਦਾ ਪੁਨਰਗਠਨ ਕੀਤਾ ਜਾਵੇਗਾ, ਅਸੀਂ ਮੁਕੱਦਮੇ ਰਾਹੀਂ ਮੁਲਜ਼ਮਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਦੀ ਅਪੀਲ ਕਰਾਂਗੇ। 

ਸ਼ਿਕਾਇਤ ਵਿਚ ਹਸੀਨਾ ਅਤੇ 23 ਹੋਰਾਂ 'ਤੇ 5 ਮਈ 2013 ਨੂੰ ਮੋਤੀਝੀਲ ਦੇ ਸ਼ਾਪਲਾ ਛੱਤਰ ਵਿਚ ਹਿਫਾਜ਼ਤ-ਏ-ਇਸਲਾਮ ਰੈਲੀ ਦੌਰਾਨ ਮਨੁੱਖਤਾ ਦੇ ਖਿਲਾਫ ਅਪਰਾਧ ਤੇ ਨਸਲਕੁਸ਼ੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ 'ਚ ਦਰਜ ਕੀਤੀ ਗਈ ਇਹ ਚੌਥੀ ਸ਼ਿਕਾਇਤ ਹੈ, ਜਿਸ 'ਚ ਸਾਬਕਾ ਪ੍ਰਧਾਨ ਮੰਤਰੀ 'ਤੇ ਦੋਸ਼ ਲਾਏ ਗਏ ਹਨ। ਸ਼ੇਖ ਹਸੀਨਾ ਨੇ 5 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸਰਕਾਰੀ ਨੌਕਰੀਆਂ ਵਿੱਚ ਵਿਵਾਦਪੂਰਨ ਰਾਖਵਾਂਕਰਨ ਪ੍ਰਣਾਲੀ ਨੂੰ ਲੈ ਕੇ ਆਪਣੀ ਸਰਕਾਰ ਦੇ ਖਿਲਾਫ ਵੱਡੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦੇਸ਼ ਛੱਡ ਕੇ ਭਾਰਤ ਪਰਤ ਆਈ ਸੀ।


author

Baljit Singh

Content Editor

Related News