ਪੁਤਿਨ ਨੇ ਅਮਰੀਕਾ ਖਿਲਾਫ ਖੇਡਿਆ ਇਕ ਹੋਰ ਦਾਅ, ਸੋਚੀ ਪਾ ''ਤਾ ਟਰੰਪ

Friday, Dec 12, 2025 - 02:27 PM (IST)

ਪੁਤਿਨ ਨੇ ਅਮਰੀਕਾ ਖਿਲਾਫ ਖੇਡਿਆ ਇਕ ਹੋਰ ਦਾਅ, ਸੋਚੀ ਪਾ ''ਤਾ ਟਰੰਪ

ਇੰਟਰਨੈਸ਼ਨਲ ਡੈਸਕ : ਅਮਰੀਕਾ ਅਤੇ ਰੂਸ ਦੀ ਆਪਸੀ ਖਹਿਬਾਜ਼ੀ ਦੇ ਚੱਲਦਿਆਂ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦਰੋ ਨੂੰ ਫੋਨ ਕਰਕੇ ਅਮਰੀਕਾ ਵਿਰੁੱਧ ਸਪੋਰਟ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਕਰ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਹੁਣ ਰੂਸ ਵਾਂਗ ਵੈਨੇਜ਼ੁਏਲਾ ਵੀ ਅੱਖਾਂ 'ਚ ਖਟਕਣ ਲੱਗਾ ਹੈ।

ਦੋਵੇਂ ਨੇਤਾਵਾਂ 'ਚ ਫੋਨ ਰਾਹੀਂ ਇਹ ਗੱਲਬਾਤ ਉਸ ਸਮੇਂ ਹੋਈ ਜਦੋਂ 10 ਦਸੰਬਰ 2025 ਨੂੰ ਅਮਰੀਕੀ ਸੈਨਾ ਵੱਲੋਂ ਵੈਨੇਜ਼ੁਏਲਾ ਦੇ ਸਮੁੰਦਰੀ ਤੱਟ 'ਤੇ ਕੱਚੇ ਤੇਲ ਨਾਲ ਲੱਦੇ ਇਕ ਤੇਲ ਦੇ ਟੈਂਕਰ 'ਸਕਿੱਪਰ' ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ, ਜਿਸ ਕਰ ਕੇ ਦੋਵੇਂ ਦੇਸ਼ਾਂ 'ਚ ਹਾਲਾਤ ਹੋਰ ਵੀ ਨਾਜ਼ੁਕ ਹੋ ਗਏ। ਟਰੰਪ ਦੀ 'ਮਿਲਟਰੀ ਪ੍ਰੈਸ਼ਰ ਕੰਪੇਨ' ਤਹਿਤ ਕੀਤੇ ਇਨ੍ਹਾਂ ਹਮਲਿਆਂ 'ਚ 87 ਤੋਂ ਵੀ ਜ਼ਿਆਦਾ ਮੌਤਾਂ ਹੋ ਗਈਆਂ ਸਨ।

ਦੱਸ ਦੇਈਏ ਕਿ ਵੈਨੇਜ਼ੁਏਲਾ ਕੋਲ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਜੋ ਅਮਰੀਕਾ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਤੇਲ ਭੰਡਾਰਾਂ ਕਰ ਕੇ ਟਰੰਪ ਨੇ ਅੰਦਰੋ-ਅੰਦਰ ਵੈਨੇਜ਼ੁਏਲਾ ਤੋਂ ਸੜਨਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੈਨੇਜ਼ੁਏਲਾ 'ਤੇ ਜ਼ਮੀਨੀ ਹਮਲੇ ਸ਼ੁਰੂ ਕਰਨ ਦੀ ਧਮਕੀ ਦੇ ਦਿੱਤੀ ਹੈ। ਦੋਵੇਂ ਦੇਸ਼ਾਂ ਦਾ ਵਧਦੇ ਤਣਾਅ ਵਿਚਕਾਰ ਹੁਣ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਐਂਟਰੀ ਕਰਦਿਆਂ ਵੈਨੇਜ਼ੁਏਲਾ ਨੂੰ ਅਮਰੀਕਾ ਵਿਰੁੱਧ ਸਪੋਰਟ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਵੈਨੇਜ਼ੁਏਲਾ ਦੀ ਪ੍ਰਭੂਸੱਤਾ ਦੀ ਰੱਖਿਆ ਕੀਤੀ ਜਾਵੇਗੀ।

ਦੂਸਰੇ ਪਾਸੇ ਅਮਰੀਕਾ ਪ੍ਰਸ਼ਾਸਨ ਪਹਿਲਾਂ ਹੀ ਵੈਨੇਜ਼ੁਏਲਾ ਖਿਲਾਫ 'ਡਰੱਗ ਤਸਕਰੀ ' ਦਾ ਦੋਸ਼ ਲਗਾ ਕੇ ਫੌਜੀ ਕਾਰਵਾਈ ਕਰ ਰਿਹਾ ਹੈ ਕਿਉਂਕਿ ਅਮਰੀਕਾ ਵੈਨੇਜ਼ੁਏਲਾ ਦੀ ਨਿਕੋਲਸ ਮਾਦਰੋ ਸਰਕਾਰ ਨੂੰ ਖਤਮ ਕਰ ਕੇ ਉਸਦੇ ਤੇਲ ਭੰਡਾਰਾਂ 'ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਮਾਦਰੋ ਸਰਕਾਰ ਕੋਲ ਕੱਚੇ ਤੇਲ ਦੇ ਭੰਡਾਰ ਹੀ ਦੋਵੇਂ ਦੇਸ਼ਾਂ 'ਚ ਆਪਸੀ ਕਾਟੋ-ਕਲੇਸ਼ ਦੀ ਜੜ੍ਹ ਬਣੇ ਹੋਏ ਹਨ। ਹੁਣ ਟਰੰਪ ਨੇ ਵੈਨੇਜ਼ੁਏਲਾ 'ਤੇ ਜ਼ਮੀਨੀ ਹਮਲਿਆਂ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਦੋ ਮਹਾਸ਼ਕਤੀਆਂ 'ਚ ਯੁੱਧ ਦੇ ਖਤਰਨਾਕ ਹਾਲਾਤ ਪੈਦਾ ਹੋ ਗਏ ਹਨ।

ਟਰੰਪ ਪ੍ਰਸ਼ਾਸ਼ਨ ਦੀਆਂ ਇਨ੍ਹਾਂ ਕਾਰਵਾਈਆਂ ਕਰ ਕੇ ਤੇ ਅਮਰੀਕੀ ਸੈਨਾ ਵੱਲੋਂ ਵੈਨੇਜ਼ੁਏਲਾ ਦੇ ਜ਼ਹਾਜ਼ ਨੂੰ ਜ਼ਬਤ ਕਰ ਲੈਣ ਤੇ ਵੈਨੇਜ਼ੁਏਲਾ ਸਰਕਾਰ ਨੇ ਤਿੱਖੀ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਅਮਰੀਕਾ ਡਕੈਤ ਬਣ ਕੇ ਉਨ੍ਹਾਂ ਦੇ ਤੇਲ ਦੇ ਭੰਡਾਰਾਂ 'ਤੇ ਕਬਜ਼ਾ ਕਰ ਕੇ ਉਨ੍ਹਾਂ ਦੇ ਦੇਸ਼ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਅਮਰੀਕਾ ਪ੍ਰਸ਼ਾਸ਼ਨ ਦੀਆਂ ਵੈਨੇਜ਼ੁਏਲਾ 'ਤੇ ਕੀਤੀਆਂ ਜਾ ਰਹੀਆਂ ਇਨ੍ਹਾਂ ਕਾਰਵਾਈਆਂ ਦਾ ਮੂੰਹ-ਤੋੜ ਜਵਾਬ ਦੇਣ ਲਈ ਵੈਨੇਜ਼ੁਏਲਾ ਨੇ ਆਪਣੀ ਸੈਨਾ 'ਚ ਨਵੀਆਂ ਭਰਤੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਰੂਸ ਵੀ ਵੈਨੇਜ਼ੁਏਲਾ ਦੀ ਮਦਦ ਕਰਨ ਲਈ ਉਸ ਦੇ ਨਾਲ ਆ ਖੜ੍ਹਿਆ ਹੈ।


author

DILSHER

Content Editor

Related News