ਇਕ ਹੋਰ ਦੇਸ਼ ''ਚ ਫੌਜ ਨੇ ਕੀਤਾ ਤਖ਼ਤਾਪਲਟ! ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ

Sunday, Dec 07, 2025 - 04:44 PM (IST)

ਇਕ ਹੋਰ ਦੇਸ਼ ''ਚ ਫੌਜ ਨੇ ਕੀਤਾ ਤਖ਼ਤਾਪਲਟ! ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ

ਵੈੱਬ ਡੈਸਕ : ਪੱਛਮੀ ਅਫਰੀਕੀ ਦੇਸ਼ ਬੇਨਿਨ 'ਚ ਸਿਲਸਿਲੇਵਾਰ ਤਰੀਕੇ ਨਾਲ ਹੋ ਰਹੇ ਤਖ਼ਤਾਪਲਟ ਦੀ ਲੜੀ 'ਚ ਇਹ ਸਭ ਤੋਂ ਤਾਜ਼ਾ ਮਾਮਲਾ ਹੈ। ਬੇਨਿਨ 'ਚ ਸੈਨਿਕਾਂ ਦੇ ਇੱਕ ਸਮੂਹ ਨੇ ਸਰਕਾਰੀ ਟੀਵੀ 'ਤੇ ਸੰਬੋਧਨ ਰਾਹੀਂ ਸਰਕਾਰ ਦੇ ਤਖ਼ਤਾਪਲਟ ਦਾ ਐਲਾਨ ਕੀਤਾ।

ਖੁਦ ਨੂੰ ‘ਮਿਲਟਰੀ ਕਮੇਟੀ ਫਾਰ ਰੀਫਾਊਂਡੇਸ਼ਨ’ ਕਹਿਣ ਵਾਲੇ ਸੈਨਿਕਾਂ ਦੇ ਸਮੂਹ ਨੇ ਐਤਵਾਰ ਨੂੰ ਰਾਸ਼ਟਰਪਤੀ ਨੂੰ ਹਟਾਏ ਜਾਣ ਦਾ ਐਲਾਨ ਕੀਤਾ।  ਇਹ ਤਖ਼ਤਾਪਲਟ, ਪੱਛਮੀ ਅਫਰੀਕਾ ਨੂੰ ਹਿਲਾ ਦੇਣ ਵਾਲੇ ਫੌਜੀ ਤਖ਼ਤਾਪਲਟ ਦੀ ਕੜੀ 'ਚ ਸਭ ਤੋਂ ਨਵਾਂ ਹੈ। ਇਸ ਦੌਰਾਨ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਉਹ ਪੈਟ੍ਰਿਸ ਟੈਲੋਨ ਸਨ, ਜੋ 2016 ਤੋਂ ਸੱਤਾ ਵਿੱਚ ਕਾਬਜ਼ ਸਨ ਅਤੇ ਅਗਲੇ ਅਪ੍ਰੈਲ ਵਿੱਚ ਅਹੁਦਾ ਛੱਡਣ ਵਾਲੇ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ, ਦੇਸ਼ ਦੀ ਵਿਧਾਨ ਸਭਾ ਨੇ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਪੰਜ ਸਾਲ ਤੋਂ ਵਧਾ ਕੇ ਸੱਤ ਸਾਲ ਕਰ ਦਿੱਤਾ ਸੀ, ਹਾਲਾਂਕਿ ਕਾਰਜਕਾਲ ਦੀ ਸੀਮਾ ਦੋ ਹੀ ਰੱਖੀ ਗਈ ਸੀ।

ਬੇਨਿਨ ਨੂੰ ਸਾਲ 1960 'ਚ ਫਰਾਂਸ ਤੋਂ ਆਜ਼ਾਦੀ ਮਿਲੀ ਸੀ। ਇਸ ਤੋਂ ਬਾਅਦ ਇਸ ਪੱਛਮੀ ਅਫਰੀਕੀ ਦੇਸ਼ ਵਿੱਚ ਕਈ ਵਾਰ ਤਖ਼ਤਾਪਲਟ ਹੋਏ। ਹਾਲਾਂਕਿ, 1991 ਤੋਂ ਬਾਅਦ ਮਾਥਿਊ ਕੇਰਕੂ ਦੇ ਦੋ ਦਹਾਕਿਆਂ ਦੇ ਸ਼ਾਸਨ ਵਿੱਚ ਦੇਸ਼ ਵਿੱਚ ਰਾਜਨੀਤਿਕ ਸਥਿਰਤਾ ਆਈ ਸੀ।


author

Baljit Singh

Content Editor

Related News