ਸ਼ੇਖ ਹਸੀਨਾ ਨੂੰ ਇਕ ਹੋਰ ਮਾਮਲੇ ''ਚ ਹੋਈ 26 ਸਾਲ ਕੈਦ ਦੀ ਸਜ਼ਾ, ਭਾਣਜੀ ਤੇ ਛੋਟੀ ਭੈਣ ਨੂੰ ਵੀ ਜੇਲ੍ਹ

Tuesday, Dec 02, 2025 - 09:19 AM (IST)

ਸ਼ੇਖ ਹਸੀਨਾ ਨੂੰ ਇਕ ਹੋਰ ਮਾਮਲੇ ''ਚ ਹੋਈ 26 ਸਾਲ ਕੈਦ ਦੀ ਸਜ਼ਾ, ਭਾਣਜੀ ਤੇ ਛੋਟੀ ਭੈਣ ਨੂੰ ਵੀ ਜੇਲ੍ਹ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜ਼ਮੀਨ ’ਤੇ ਕਬਜ਼ਾ ਕਰਨ ਦੇ ਮਾਮਲੇ ’ਚ ਕੁੱਲ 26 ਸਾਲ ਦੀ ਸਜ਼ਾ ਸੁਣਾਈ ਗਈ ਹੈ। ਢਾਕਾ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਪੂਰਬਾਚਲ ਨਿਊ ਟਾਊਨ ਪ੍ਰਾਜੈਕਟ ’ਚ ਪਲਾਟ ਅਲਾਟਮੈਂਟ ’ਚ ਗੜਬੜੀ ਦੇ ਮਾਮਲੇ ’ਚ 5 ਸਾਲ ਦੀ ਸਜ਼ਾ ਸੁਣਾਈ। 

ਬੰਗਲਾਦੇਸ਼ ਦੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ.ਸੀ.ਸੀ.) ਨੇ ਜਨਵਰੀ ’ਚ ਇਸ ਮਾਮਲੇ ’ਚ ਹਸੀਨਾ ਖਿਲਾਫ 6 ਮਾਮਲੇ ਦਰਜ ਕੀਤੇ ਸਨ। ਇਹ ਚੌਥਾ ਮਾਮਲਾ ਹੈ, ਜਿਸ ’ਚ ਹਸੀਨਾ ਨੂੰ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਸ਼ੇਖ ਹਸੀਨਾ ਨੂੰ 3 ਮਾਮਲਿਆਂ ’ਚ 21 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਹਸੀਨਾ ਤੋਂ ਇਲਾਵਾ ਉਸ ਦੀ ਛੋਟੀ ਭੈਣ ਸ਼ੇਖ ਰੇਹਾਨਾ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਥੇ ਹੀ ਸ਼ੇਖ ਹਸੀਨਾ ਦੀ ਭਾਣਜੀ ‘ਬ੍ਰਿਟੇਨ ’ਚ ਸੰਸਦ ਮੈਂਬਰ ਰਹਿ ਚੁੱਕੀ’ ਟਿਊਲਿਪ ਰਿਜ਼ਵਾਨਾ ਸਿੱਦੀਕ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਫਿਲਹਾਲ ਤਿੰਨੋਂ ਦੋਸ਼ੀ ਬੰਗਲਾਦੇਸ਼ ਤੋਂ ਫਰਾਰ ਹਨ। ਸ਼ੇਖ ਹਸੀਨਾ 5 ਅਗਸਤ, 2024 ਨੂੰ ਤਖ਼ਤਾਪਲਟ ਤੋਂ ਬਾਅਦ ਅਸਤੀਫਾ ਦੇ ਕੇ ਭਾਰਤ ਆ ਗਈ ਸੀ। ਉਸ ਨੂੰ 27 ਨਵੰਬਰ ਨੂੰ ਪੂਰਬਾਚਲ ਨਿਊ ਟਾਊਨ ਪ੍ਰਾਜੈਕਟ ਨਾਲ ਜੁੜੇ 2 ਮਾਮਲਿਆਂ ’ਚ ਸਜ਼ਾ ਮਿਲਣੀ ਅਜੇ ਬਾਕੀ ਹੈ।


author

Harpreet SIngh

Content Editor

Related News