ਰੂਸ ਖ਼ਿਲਾਫ਼ ਯੂਰਪੀ ਯੂਨੀਅਨ ਦਾ ਇਕ ਹੋਰ ਵੱਡਾ ਕਦਮ ! ਜਾਇਦਾਦਾਂ ''ਤੇ ਲਾ''ਤੀ ਰੋਕ

Saturday, Dec 13, 2025 - 09:40 AM (IST)

ਰੂਸ ਖ਼ਿਲਾਫ਼ ਯੂਰਪੀ ਯੂਨੀਅਨ ਦਾ ਇਕ ਹੋਰ ਵੱਡਾ ਕਦਮ ! ਜਾਇਦਾਦਾਂ ''ਤੇ ਲਾ''ਤੀ ਰੋਕ

ਇੰਟਰਨੈਸ਼ਨਲ ਡੈਸਕ- ਯੂਰਪੀਅਨ ਸੰਘ ਨੇ ਸ਼ੁੱਕਰਵਾਰ ਨੂੰ ਰੂਸ ਦੀ ਯੂਰਪ ’ਚ ਸਥਿਤ ਜਾਇਦਾਦਾਂ ’ਤੇ ਅਣਮਿੱਥੇ ਸਮੇਂ ਲਈ ਰੋਕ ਲਾ ਦਿੱਤੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਾਸਕੋ ਦੇ ਸਮਰਥਨ ਵਾਲੀਆਂ ਸਰਕਾਰਾਂ ਵਾਲੇ ਦੇਸ਼ ਹੰਗਰੀ ਅਤੇ ਸਲੋਵਾਕੀਆ, ਯੂਕ੍ਰੇਨ ਨੂੰ ਸਮਰਥਨ ਦੇਣ ਲਈ ਅਰਬਾਂ ਯੂਰੋ ਦੀ ਵਰਤੋਂ ਰੋਕ ਨਾ ਸਕਣ।

ਯੂਰਪੀਅਨ ਯੂਨੀਅਨ ਨੇ ਆਰਥਿਕ ਐਮਰਜੈਂਸੀ ਲਈ ਬਣਾਈ ਗਈ ਇਕ ਵਿਸ਼ੇਸ਼ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਜਾਇਦਾਦਾਂ ’ਤੇ ਉਦੋਂ ਤੱਕ ਰੋਕ ਲਾ ਦਿੱਤੀ, ਜਦੋਂ ਤੱਕ ਯੂਕ੍ਰੇਨ ਖਿਲਾਫ ਜਾਰੀ ਜੰਗ ਨੂੰ ਰੂਸ ਰੋਕ ਨਹੀਂ ਦਿੰਦਾ ਅਤੇ ਇਸ ’ਚ ਹੋਏ ਭਾਰੀ ਨੁਕਸਾਨ ਲਈ ਆਪਣੇ ਗੁਆਂਢੀ ਦੇਸ਼ ਦੀ ਪੂਰਤੀ ਨਹੀਂ ਕਰਦਾ।


author

Harpreet SIngh

Content Editor

Related News