ਅੱਗ ਦਾ ਤਾਂਡਵ ! ਅਮਰੀਕਾ ''ਚ ਭਾਰਤੀ ਮੈਡੀਕਲ ਸਟੂਡੈਂਟ ਦੀ ਮੌਤ ਮਗਰੋਂ ਇਕ ਹੋਰ ਨੇ ਤੋੜਿਆ ਦਮ
Monday, Dec 08, 2025 - 01:11 PM (IST)
ਨਿਊਯਾਰਕ- ਅਮਰੀਕਾ ਦੇ ਅਲਬਨੀ ਵਿਚ ਇਕ ਘਰ 'ਚ ਅੱਗ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਦੂਜੇ ਭਾਰਤੀ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਅਤੇ ਨਿਊਯਾਰਕ ਵਿਚ ਭਾਰਤੀ ਮਿਸ਼ਨ ਨੇ ਦਿੱਤੀ। ਸਹਿਜ ਰੈਡੀ ਉਦੁਮਾਲਾ ਦੀ ਮੌਤ ਤੋਂ ਇਕ ਦਿਨ ਬਾਅਦ ਸ਼ਨੀਵਾਰ ਨੂੰ ਅਨਵੇਸ਼ ਸਾਰਾਪੇਲੀ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ। ਦੋਵੇਂ ਇਸ ਘਟਨਾ ਵਿਚ ਬੁਰੀ ਤਰ੍ਹਾਂ ਝੁਲਸ ਗਏ ਸਨ।

ਨਿਊਯਾਰਕ 'ਚ ਭਾਰਤ ਦੇ ਵਣਜ ਦੂਤਘਰ ਨੇ ਸ਼ਨੀਵਾਰ ਨੂੰ ਇਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ,''ਸਾਨੂੰ ਭਾਰਤੀ ਨਾਗਰਿਕ ਅਨਵੇਸ਼ ਸਰਾਪੇਲੀ ਦੇ ਅਚਾਨਕ ਦਿਹਾਂਤ 'ਤੇ ਡੂੰਘਾ ਦੁਖ ਹੈ, ਜਿਨ੍ਹਾਂ ਨੇ ਅਲਬਾਨੀ 'ਚ ਇਕ ਘਰ 'ਚ ਅੱਗ ਲੱਗਣ ਦੀ ਘਟਨਾ 'ਚ ਆਪਣੀ ਜਾਨ ਗੁਆ ਦਿੱਤੀ। ਇਸ ਕਠਨ ਸਮੇਂ 'ਚ ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ।'' ਉਦੁਮਾਲਾ ਅਤੇ ਸਰਾਪੇਲੀ ਉਨ੍ਹਾਂ ਚਾਰ ਲੋਕਾਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਚਾਰ ਦਸੰਬਰ ਨੂੰ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਅੱਗ ਦੀ ਲਪੇਟ 'ਚ ਆਏ ਇਕ ਮਕਾਨ ਦੇ ਅੰਦਰੋਂ ਜ਼ਖਮੀ ਹਾਲਤ 'ਚ ਬਾਹਰ ਕੱਢਿਆ ਸੀ।
ਇਹ ਵੀ ਪੜ੍ਹੋ : ਅਮਰੀਕਾ ਪੜ੍ਹਨ ਗਈ ਭਾਰਤੀ ਵਿਦਿਆਰਥਣ ਨਾਲ ਵਾਪਰ ਗਈ ਅਣਹੋਣੀ ! ਤੜਫ਼-ਤੜਫ਼ ਨਿਕਲੀ ਜਾਨ
