ਕਰਜ਼ੇ ’ਚ ਡੁੱਬੇ ਪਾਕਿਸਤਾਨ ਨੂੰ ਆਈ. ਐੱਮ. ਐੱਫ. ਨੇ ਇਕ ਹੋਰ ਕਿਸ਼ਤ ਕੀਤੀ ਜਾਰੀ

Tuesday, Dec 09, 2025 - 11:45 PM (IST)

ਕਰਜ਼ੇ ’ਚ ਡੁੱਬੇ ਪਾਕਿਸਤਾਨ ਨੂੰ ਆਈ. ਐੱਮ. ਐੱਫ. ਨੇ ਇਕ ਹੋਰ ਕਿਸ਼ਤ ਕੀਤੀ ਜਾਰੀ

ਇਸਲਾਮਾਬਾਦ, (ਭਾਸ਼ਾ)- ਕਰਜ਼ੇ ਦੇ ਬੋਝ ਹੇਠ ਦੱਬੇ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਵੱਲੋਂ ਇਕ ਹੋਰ ਰਾਹਤ ਮਿਲੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਦੇਸ਼ ਦੀ ਨਵੀਂ ਸਮੀਖਿਆ ਨੂੰ ਮਨਜ਼ੂਰੀ ਦਿੰਦੇ ਹੋਏ 1.2 ਅਰਬ ਡਾਲਰ ਦੀ ਨਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ।

ਆਰਥਿਕ ਕੁਪ੍ਰਬੰਧਨ ਅਤੇ ਵਿਦੇਸ਼ੀ ਮੁਦਰਾ ਭੰਡਾਰ ’ਚ ਭਾਰੀ ਗਿਰਾਵਟ ਦੌਰਾਨ ਹਾਲ ਹੀ ’ਚ ਪਾਕਿਸਤਾਨ ਡਿਫਾਲਟਰ ਹੋਣ ਤੋਂ ਵਾਲ-ਵਾਲ ਬਚਿਆ ਸੀ। ਆਈ. ਐੱਮ. ਐੱਫ. ਦੀ ਇਸ ਕਿਸ਼ਤ ਨਾਲ ਉਸ ਨੂੰ ਅਸਥਾਈ ਸਹਾਰਾ ਤਾਂ ਮਿਲੇਗਾ ਪਰ ਇਸ ਦੇ ਬਦਲੇ ਸਖਤ ਵਿੱਤੀ ਸੁਧਾਰ ਅਤੇ ਸਰਕਾਰੀ ਕੰਪਨੀਆਂ ਦੇ ਨਿਜੀਕਰਨ ਵਰਗੀਆਂ ਸ਼ਰਤਾਂ ਨੂੰ ਪੂਰਾ ਕਰਨਾ ਪਾਕਿਸਤਾਨ ਲਈ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ। ਆਈ. ਐੱਮ. ਐੱਫ. ਦੇ ਕਾਰਜਕਾਰੀ ਬੋਰਡ ਦੇ ਇਸ ਫੈਸਲੇ ਨਾਲ ਪਾਕਿਸਤਾਨ ਦਾ ਆਈ. ਐੱਮ. ਐੱਫ. ਪ੍ਰੋਗਰਾਮ ਨਾ ਸਿਰਫ ਟਰੈਕ ’ਤੇ ਬਣਿਆ ਰਿਹਾ, ਸਗੋਂ ਉਸ ਨੂੰ ਆਪਣੀਆਂ ਗੰਭੀਰ ਆਰਥਿਕ ਚੁਣੌਤੀਆਂ ਨਾਲ ਨਜਿੱਠਣ ’ਚ ਵੀ ਸਹਾਇਤਾ ਮਿਲੇਗੀ।


author

Rakesh

Content Editor

Related News