ਬੰਗਲਾਦੇਸ਼ ’ਚ ਹਿੰਦੂ ਪਤੀ-ਪਤਨੀ ਦਾ ਕਤਲ, ਗਲਾ ਵੱਢਿਆ
Tuesday, Dec 09, 2025 - 02:03 AM (IST)
ਢਾਕਾ - ਬੰਗਲਾਦੇਸ਼ ਦੇ ਰੰਗਪੁਰ ਜ਼ਿਲੇ ’ਚ 1971 ਦੇ ਆਜ਼ਾਦੀ ਘੁਲਾਟੀਏ 75 ਸਾਲਾ ਯੋਗੇਸ਼ ਚੰਦਰ ਰਾਏ ਅਤੇ ਉਨ੍ਹਾਂ ਦੀ ਪਤਨੀ ਸੁਵਰਨਾ ਰਾਏ ਦਾ ਘਰ ’ਚ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਅਜੇ ਤੱਕ ਨਾ ਕੋਈ ਐੱਫ. ਆਈ. ਆਰ. ਦਰਜ ਹੋਈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ। ਐਤਵਾਰ ਸਵੇਰੇ ਲੱਗਭਗ 7:30 ਵਜੇ ਗੁਆਂਢੀਆਂ ਅਤੇ ਘਰੇਲੂ ਨੌਕਰਾਣੀ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਹ ਪੌੜੀ ਰਾਹੀਂ ਘਰ ਦੇ ਅੰਦਰ ਦਾਖਲ ਹੋਏ। ਅੰਦਰ ਸੁਵਰਨਾ ਰਾਏ ਦੀ ਲਾਸ਼ ਰਸੋਈ ’ਚ ਅਤੇ ਯੋਗੇਸ਼ ਰਾਏ ਦੀ ਲਾਸ਼ ਡਾਇਨਿੰਗ ਰੂਮ ’ਚ ਪਈ ਮਿਲੀ। ਦੋਵਾਂ ਦੇ ਗਲੇ ਵੱਢੇ ਹੋਏ ਸਨ। ਪੁਲਸ ਦਾ ਕਹਿਣਾ ਹੈ ਕਿ ਹਮਲਾ ਰਾਤ 1 ਵਜੇ ਦੇ ਕਰੀਬ ਹੋਇਆ। ਪਤੀ-ਪਤਨੀ ਪਿੰਡ ਦੇ ਘਰ ’ਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੇ 2 ਬੇਟੇ ਸ਼ੋਵੇਨ ਚੰਦਰ ਰਾਏ ਅਤੇ ਰਾਜੇਸ਼ ਖੰਨਾ ਚੰਦਰ ਰਾਏ ਬੰਗਲਾਦੇਸ਼ ਪੁਲਸ ’ਚ ਨੌਕਰੀ ਕਰਦੇ ਹਨ।
