ਕੁਆਰੰਟੀਨ 'ਚ ਰਹਿ ਰਹੇ ਨੌਜਵਾਨ ਨੇ ਗਰਲਫ੍ਰੈਂਡ ਨੂੰ ਇੰਝ ਕੀਤਾ ਪ੍ਰਪੋਜ਼

3/25/2020 5:15:43 PM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਕਾਰਨ ਜ਼ਿਆਦਾਤਰ ਦੇਸ਼ ਲੌਕਡਾਊਨ ਹੋ ਚੁੱਕੇ ਹਨ। ਇਸ ਵਾਇਰਸ ਨੇ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਲੌਕਡਾਊਨ ਅਤੇ ਕੁਆਰੰਟੀਨ ਦਾ ਅਸਰ ਨੌਜਵਾਨਾਂ ਦੀ ਡੇਟਿੰਗ ਅਤੇ ਲਵ ਲਾਈਫ 'ਤੇ ਬਹੁਤ ਪਿਆ ਹੈ।ਪਿਆਰ ਕਰਨ ਵਾਲੇ ਨੌਜਵਾਨ-ਕੁੜੀਆਂ ਇਕ-ਦੂਜੇ ਨੂੰ ਮਿਲ ਨਹੀਂ ਪਾ ਰਹੇ ਅਤੇ ਨਾ ਹੀ ਇਕ-ਦੂਜੇ ਨੂੰ ਪ੍ਰਪੋਜ਼ ਕਰ ਪਾ ਰਹੇ ਹਨ। ਇਹ ਵੀ ਸੱਚ ਹੈ ਕਿ ਪਿਆਰ ਕਰਨ ਵਾਲਿਆਂ ਨੂੰ ਜੰਜ਼ੀਰਾਂ ਵਿਚ ਜ਼ਿਆਦਾ ਦਿਨ ਕੈਦ ਵਿਚ ਨਹੀਂ ਰੱਖਿਆ ਜਾ ਸਕਦਾ। ਉਹ ਇਕ-ਦੂਜੇ ਤੱਕ ਪਹੁੰਚਣ ਦਾ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦੇ ਹਨ।

PunjabKesari

ਇਸੇ ਤਰ੍ਹਾਂ ਦਾ ਇਕ ਮਾਮਲਾ ਅਮਰੀਕਾ ਦੇ ਨਿਊਯਾਰਕ ਸ਼ਹਿਰ ਦਾ ਸਾਹਮਣੇ ਆਇਆ ਹੈ। ਇੱਥੇ ਬਰੁਕਲਿਨ ਵਿਚ ਰਹਿਣ ਵਾਲੇ ਇਕ ਨੌਜਵਾਨ ਨੇ ਕੁਆਰੰਟੀਨ ਵਿਚ ਰਹਿੰਦੇ ਹੋਏ ਇਕ ਕੁੜੀ ਨੂੰ ਅਨੋਖੇ ਅੰਦਾਜ ਵਿਚ ਆਪਣਾ ਫੋਨ ਨੰਬਰ ਦਿੱਤਾ ਅਤੇ ਪ੍ਰਪੋਜ਼ ਕੀਤਾ। ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਸਬੰਧੀ ਟਿਕਟਾਕ ਵੀਡੀਓ ਸੋਸ਼ਲ ਮੀਡੀਆ 'ਤੇ ਇਨੀ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ। 

PunjabKesari

ਵੀਡੀਓ ਵਿਚ ਜੇਰੇਮੀ ਨੇ ਪੂਰੀ ਘਟਨਾ ਦੇ ਬਾਰੇ ਵਿਚ ਦੱਸਿਆ ਹੈ।ਵੀਡੀਓ ਮੁਤਾਬਕ ਨੌਜਵਾਨ ਇਕ ਡਰੋਨ ਦੀ ਵਰਤੋਂ ਕਰਦਾ ਹੈ ਅਤੇ ਕੁੜੀ ਨੂੰ ਆਪਣਾ ਫੋਨ ਨੰਬਰ ਭੇਜਦਾ ਹੈ। ਸਭ ਤੋਂ ਪਹਿਲਾਂ ਨੌਜਵਾਨ ਆਪਣੇ ਕਮਰੇ ਦੀ ਖਿੜਕੀ ਤੋਂ ਬਾਹਰ ਇਕ ਕੁੜੀ ਨੂੰ ਨੱਚਦਿਆਂ ਦੇਖਦਾ ਹੈ ਅਤੇ ਉਸ ਨੂੰ ਹੈਲੋ ਕਹਿੰਦਾ ਹੈ।

PunjabKesari

ਕੁੜੀ ਵੀ ਜਵਾਬ ਵਿਚ ਹੈਲੋ ਬੋਲਦੀ ਹੈ। ਇਸ ਦੇ ਬਾਅਦ ਜੇਰੇਮੀ ਡਰੋਨ 'ਤੇ ਆਪਣਾ ਨੰਬਰ ਚਿਪਕਾ ਕੇ ਕੁੜੀ ਨੂੰ ਭੇਜਦਾ ਹੈ ਅਤੇ ਇਕ ਘੰਟੇ ਦੇ ਬਾਅਦ ਉਸ ਕੋਲ ਕੁੜੀ ਦਾ ਮੈਸੇਜ ਆਉਂਦਾ ਹੈ। ਵੀਡੀਓ ਨੂੰ ਜੇਰੇਮੀ ਕੋਹੇਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।

PunjabKesari

ਵੀਡੀਓ ਦੇ ਸਿਰਲੇਖ ਵਿਚ ਕੁਆਰੰਟੀਨ ਕਿਯੂਟੀ ਦੀ ਲਵ ਸਟੋਰੀ ਲਿਖੀ ਹੈ। ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੋਰੋਨਾਵਾਇਰਸ ਨੇ ਦੁਨੀਆ ਭਰ ਵਿਚ ਖੌਫ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ।ਇਸ ਵਿਚ ਇਹ ਵੀਡੀਓ ਲੋਕਾਂ ਨੂੰ ਇਕ ਨਵੀਂ ਊਰਜਾ ਦੇ ਰਹੀ ਹੈ।


 


Vandana

Edited By Vandana