ਅਮਰੀਕੀ ਯੂਨੀਵਰਸਿਟੀ ਦੇ ਫ਼ਰਮਾਨ ਨੇ ਵਧਾਈ ਭਾਰਤੀ ਵਿਦਿਆਰਥੀਆਂ ਦੀ ਚਿੰਤਾ

Thursday, May 20, 2021 - 07:05 PM (IST)

ਅਮਰੀਕੀ ਯੂਨੀਵਰਸਿਟੀ ਦੇ ਫ਼ਰਮਾਨ ਨੇ ਵਧਾਈ ਭਾਰਤੀ ਵਿਦਿਆਰਥੀਆਂ ਦੀ ਚਿੰਤਾ

ਵਾਸ਼ਿੰਗਟਨ (ਬਿਊਰੋ): ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਜ਼ਿਆਦਤਰ ਦੇਸ਼ਾਂ ਵਿਚ ਟੀਕਾਕਰਨ ਜਾਰੀ ਹੈ। ਜਿਹੜੇ ਦੇਸ਼ਾਂ ਵਿਚ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਉੱਥੇ ਹਾਲਾਤ ਕੁਝ ਹੱਦ ਤੱਕ ਸਧਾਰਨ ਹੋਣ ਲੱਗੇ ਹਨ। ਅਮਰੀਕਾ ਵਿਚ ਟੀਕਾਕਰਨ ਦੀ ਮੁਹਿੰਮ ਦੌਰਾਨ ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਮਾਸਕ ਪਾਉਣ ਵਿਚ ਛੋਟ ਦੇਣ ਦਾ ਐਲਾਨ ਕਰ ਦਿੱਤਾ ਗਿਆ। ਟੀਕਾਕਰਨ ਮੁਹਿੰਮ ਦਾ ਅਸਰ ਹੁਣ ਪੜ੍ਹਾਈ 'ਤੇ ਦਿਸਣ ਲੱਗਾ ਹੈ। ਅਮਰੀਕਾ ਦੀ ਵੇਂਡਰਬਿਲਟ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਵਿਦਿਆਰਥੀ ਹੀ ਨਵੇਂ ਸੈਸ਼ਨ ਵਿਚ ਕਾਲਜ ਆ ਪਾਉਣਗੇ। ਅਜਿਹੇ ਵਿਚ ਇੱਥੇ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ 'ਤੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਅਮਰੀਕਾ ਦੇ ਟੇਨੇਸੀ ਰਾਜ ਵਿਚ ਸਥਿਤ ਇਸ ਯੂਨੀਵਰਸਿਟੀ ਨੇ ਕਿਹਾ ਹੈ ਕਿ 2021-22 ਸੈਸ਼ਨ ਲਈ ਜਿਹੜੇ ਵੀ ਨਵੇਂ ਜਾਂ ਪੁਰਾਣੇ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਵਿਚ ਆਉਣਗੇ ਉਹਨਾਂ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਉਣੀਆਂ ਲਾਜ਼ਮੀ ਹਨ। ਇਹ ਨਿਯਮ ਅੰਡਰ-ਗ੍ਰੈਜੁਏਟ, ਪੋਸਟ ਗ੍ਰੈਜੁਏਟ ਸਮੇਤ ਹੋਰ ਸਾਰੇ ਵਿਦਿਆਰਥੀਆਂ ਲਈ ਲਾਗੂ ਹੁੰਦਾ ਹੈ। ਅਜਿਹੇ ਵਿਚ ਹੁਣ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਵੈਕਸੀਨ ਲਗਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਸਿਰਫ ਵਿਦਿਆਰਥੀ ਹੀ ਨਹੀਂ ਸਗੋਂ ਯੂਨੀਵਰਸਿਟੀ ਦੇ ਹੋਰ ਸਟਾਫ ਮੈਂਬਰਾਂ ਲਈ ਵੀ ਵਿਵਸਥਾ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਵਿਆਹ ਦੀ ਤੀਜੀ ਵਰ੍ਹੇਗੰਢ ਮੌਕੇ ਹੈਰੀ-ਮੇਗਨ ਨੇ ਕੀਤਾ ਭਾਰਤ 'ਚ ਰਾਹਤ ਕੇਂਦਰ ਬਣਾਉਣ ਦਾ ਐਲਾਨ

ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ 'ਤੇ ਜਾਨਸਨ ਅਤੇ ਜਾਨਸਨ ਵੈਕਸੀਨ ਦੀ ਸਹੂਲਤ ਦਿੱਤੀ ਗਈ ਹੈ। ਯੂਨੀਵਰਸਿਟੀ ਵੱਲੋਂ ਜਾਰੀ ਹੈਲਪਲਾਈਨ ਨੰਬਰ 'ਤੇ ਕੋਈ ਵੀ ਵਿਦਿਆਰਥੀ ਆਪਣੀ ਵੈਕਸੀਨ ਦੀ ਬੁਕਿੰਗ ਕਰ ਸਕਦਾ ਹੈ। ਤੁਹਾਡੀ ਲਈ ਜਾਣਕਾਰੀ ਦੱਸ ਦਈਏ ਕਿ ਅਮਰੀਕਾ ਵਿਚ ਕਈ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਇਹ ਐਲਾਨ ਕਰ ਦਿੱਤਾ ਹੈ। ਇੱਥੇ ਜਲਦ ਹੀ ਯੂਨੀਵਰਸਿਟੀ ਕੈਂਪਸ ਖੋਲ੍ਹਣ  ਦੀ ਤਿਆਰੀ ਹੈ। ਉਹਨਾਂ ਵਿਦਿਆਰਥੀਆਂ ਨੂੰ ਹੀ ਦਾਖਲ ਹੋਣ ਦਿੱਤਾ ਜਾਵੇਗਾ ਜਿਹਨਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਅਜਿਹੇ ਵਿਚ ਅਮਰੀਕਾ ਵਿਚ ਪੜ੍ਹਨ ਵਾਲੇ ਜਿਹੜੇ ਭਾਰਤੀ ਵਿਦਿਆਰਥੀ ਭਾਰਤ ਵਾਪਸ ਆ ਚੁੱਕੇ ਹਨ ਅਤੇ ਉਹ ਕਲਾਸ ਜੁਆਇਨ ਕਰਨਾ ਚਾਹੁੰਦੇ ਹਨ ਤਾਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਉਣਾ ਲਾਜ਼ਮੀ ਹੋਵੇਗਾ ਪਰ ਭਾਰਤ ਵਿਚ ਵੈਕਸੀਨ ਦੀ ਹੌਲੀ ਗਤੀ ਚਿੰਤਾ ਵਧਾ ਸਕਦੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News