ਅਮਰੀਕੀ ਵਿਦਿਆਰਥੀਆਂ ਨੇ ਬਾਰਡਰ 'ਤੇ ਪ੍ਰਵਾਸੀ ਬੱਚਿਆਂ ਨਾਲ ਇੰਝ ਮਨਾਈ ਕ੍ਰਿਸਮਸ

Thursday, Dec 26, 2019 - 02:35 AM (IST)

ਅਮਰੀਕੀ ਵਿਦਿਆਰਥੀਆਂ ਨੇ ਬਾਰਡਰ 'ਤੇ ਪ੍ਰਵਾਸੀ ਬੱਚਿਆਂ ਨਾਲ ਇੰਝ ਮਨਾਈ ਕ੍ਰਿਸਮਸ

ਵਾਸ਼ਿੰਗਟਨ - ਪੂਰੀ ਦੁਨੀਆ 'ਚ ਕ੍ਰਿਸਮਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਕ੍ਰਿਸਮਸ ਮਨਾਉਣ ਲਈ ਪਹਿਲਾਂ ਚਰਚਾਂ 'ਚ ਪ੍ਰਾਥਨਾ ਕਰਨ ਅਤੇ ਮੁੜ ਆਪਣੇ ਯਾਰਾਂ-ਦੋਸਤਾਂ ਜਾਂ ਪਰਿਵਾਰ ਵਾਲਿਆਂ ਨਾਲ ਪਾਰਟੀਆਂ ਕਰਦੇ ਹੋਣਗੇ। ਪਰ ਇਸ ਵਾਰ ਅਮਰੀਕਾ 'ਚ ਪੜ੍ਹ ਰਹੇ ਵਿਦਿਆਰਥੀਆਂ ਵੱਲੋਂ ਕ੍ਰਿਸਮਸ ਮਨਾਉਣ ਦਾ ਇਕ ਅਨੋਖਾ ਹੀ ਤਰੀਕਾ ਲੱਭਿਆ। ਇਸ ਦੀ ਜਾਣਕਾਰੀ ਏ. ਐੱਫ. ਪੀ. ਨਿਊਜ਼ ਏਜੰਸੀ ਨੇ ਆਪਣੇ ਟਵੀਟ ਕਰ ਦਿੱਤੀ।

PunjabKesari

ਏ. ਐੱਫ. ਪੀ. ਨਿਊਜ਼ ਏਜੰਸੀ ਨੇ ਆਪਣੇ ਟਵੀਟ ਸ਼ੇਅਰ ਕੀਤਾ, ਜਿਸ 'ਚ ਉਨ੍ਹਾਂ ਇਕ ਤਸਵੀਰ ਸਾਂਝੀ ਕੀਤੀ। ਦੱਸ ਦਈਏ ਕਿ ਇਹ ਤਸਵੀਰ ਅਮਰੀਕਾ-ਮੈਕਸੀਕੋ ਬਾਰਡਰ 'ਤੇ ਸਥਿਤ ਮੈਕਸੀਕੋ ਦੇ ਤੀਜੋਆਨਾ ਸ਼ਹਿਰ ਦੀ ਹੈ ਅਤੇ ਤਸਵੀਰ 'ਚ ਅਮਰੀਕਾ ਦੇ ਕੈਲੀਫੋਰਨੀਆ ਰਾਜ 'ਚ ਲਾਅ ਕਰ ਰਹੇ ਵਿਦਿਆਰਥੀਆਂ ਵੱਲੋਂ ਪ੍ਰਵਾਸੀ ਬੱਚਿਆਂ ਨੂੰ ਤੋਹਫੇ ਵੰਢੇ ਜਾ ਰਹੇ ਹਨ। ਇਹ ਬੱਚੇ ਆਪਣੇ ਮਾਤਾ-ਪਿਤਾ ਨਾਲ ਇਥੇ ਸਥਿਤ ਕੈਂਪਾਂ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕਿਸੇ ਦਿਨ ਅਮਰੀਕਾ ਵੱਲੋਂ ਉਨ੍ਹਾਂ ਪਨਾਹ ਦਿੱਤੀ ਜਾਵੇਗੀ।

PunjabKesari


author

Khushdeep Jassi

Content Editor

Related News