ਰੂਸ 'ਚੋਂ ਕੱਢੇ ਗਏ ਡਿਪਲੋਮੈਟਾਂ ਨੇ ਅਮਰੀਕੀ ਦੂਤਘਰ ਛੱਡਿਆ

Thursday, Apr 05, 2018 - 03:24 PM (IST)

ਮਾਸਕੋ(ਭਾਸ਼ਾ)— ਜਾਸੂਸ ਨੂੰ ਜ਼ਹਿਰ ਦੇਣ 'ਤੇ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਮਾਸਕੋ ਵਿਚ ਵਾਸ਼ਿੰਗਟਨ ਨੇ ਦੂਤਘਰ ਵਿਚੋਂ ਕੱਢੇ ਗਏ ਅਮਰੀਕਾ ਦੇ 60 ਡਿਪਲੋਮੈਟਾਂ ਦਾ ਪਹਿਲਾ ਜੱਥਾ ਅੱਜ ਰਵਾਨਾ ਹੋ ਗਿਆ। ਮੌਕੇ 'ਤੇ ਮੌਜੂਦ ਇਕ ਪੱਤਰਕਾਰ ਨੇ ਦੱਸਿਆ ਕਿ ਅਮਰੀਕਾ ਦੇ ਕਈ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 6:30 ਵਜੇ ਦੂਤਘਰ ਛੱਡ ਦਿੱਤਾ ਅਤੇ ਉਹ 3 ਬੱਸਾਂ ਅਤੇ ਇਕ ਮਿੰਨੀਬੱਸ ਵਿਚ ਸਵਾਰ ਹੋ ਕੇ ਹਵਾਈਅੱਡੇ ਵੱਲ ਰਵਾਨਾ ਹੋਏ। ਰੂਸ ਨੇ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਅੱਜ ਦੀ ਸਮੇਂ ਸੀਮਾ ਦਿੱਤੀ ਸੀ।
ਬ੍ਰਿਟੇਨ ਵਿਚ 4 ਮਾਰਚ ਨੂੰ ਸਾਲਿਸਬਰੀ ਵਿਚ ਸਾਬਕਾ ਡਬਲ ਏਜੰਟ ਸਰਗੇਈ ਸਕ੍ਰਿਪਲ ਅਤੇ ਉਨ੍ਹਾਂ ਦੀ ਧੀ ਯੁਲੀਆ 'ਤੇ ਨਰਵ ਏਜੰਟ ਨਾਲ ਹਮਲਾ ਕੀਤਾ ਗਿਆ, ਜਿਸ ਵਿਚ ਉਹ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਬ੍ਰਿਟੇਨ ਨੇ ਇਸ ਹਮਲੇ ਦੇ ਪਿੱਛੇ ਰੂਸ ਦਾ ਹੱਥ ਦੱਸਿਆ ਹੈ। ਇਸ ਤੋਂ ਬਾਅਦ 'ਜੈਸੇ ਨੂੰ ਤੈਸਾ' ਨੀਤੀ ਦੇ ਤਹਿਤ ਡਿਪਲੋਮੈਟਾਂ ਨੂੰ ਆਪਣੇ-ਆਪਣੇ ਦੇਸ਼ ਵਿਚੋਂ ਕੱਢਣ ਦਾ ਸਿਲਲਿਸਾ ਜਾਰੀ ਹੈ। ਬ੍ਰਿਟੇਨ ਨੇ ਕਿਹਾ ਇਸ ਹੱਤਿਆ ਦੇ ਪਿੱਛੇ ਰੂਸ ਦੇ ਹੋਣ ਦੀ 'ਪੂਰੀ ਸੰਭਾਵਨਾ' ਹੈ। ਹਾਲਾਂਕਿ ਰੂਸ ਨੇ ਹਮਲਾਵਰ ਰੂਪ ਨਾਲ ਇਸ ਦੋਸ਼ ਨੂੰ ਰੱਦ ਕੀਤਾ ਹੈ। ਅਮਰੀਕਾ ਯੂਰਪੀ ਸੰਘ ਦੇ ਮੈਂਬਰਾਂ, ਨਾਟੋ ਦੇਸ਼ਾਂ ਅਤੇ ਹੋਰ ਦੇਸ਼ਾਂ ਨੇ ਰੂਸ ਦੇ 150 ਤੋਂ ਜ਼ਿਆਦਾ ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਕਰਨ ਦਾ ਹੁਕਮ ਦਿੱਤਾ ਸੀ ਅਤੇ ਰੂਸ ਨੇ ਵੀ ਇਸ ਦਾ ਅਜਿਹਾ ਹੀ ਜਵਾਬ ਦਿੱਤਾ। ਮਾਰਚ ਦੇ ਅੰਤ ਤੱਕ ਰੂਸ ਨੇ ਅਮਰੀਕਾ ਦੇ 60 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਅਤੇ ਨਾਲ ਹੀ ਸੈਂਟ ਪੀਟਸਬਰਗ ਵਿਚ ਵਣਜ ਦੂਤਘਰ ਨੂੰ ਬੰਦ ਕਰਨ ਦਾ ਹੁਕਮ ਦਿੱਤਾ। ਡਿਪਲੋਮੈਟਾਂ ਦੇ ਦੇਸ਼ ਛੱਡ ਕੇ ਜਾਣ ਦੇ ਮੱਦੇਨਜ਼ਰ ਦੂਤਘਰ ਵਿਚ ਕਈ ਵਾਹਨ ਆਉਂਦੇ ਅਤੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਕਈ ਵਾਹਨਾਂ ਵਿਚ ਦੇਸ਼ ਨਿਕਾਲਾ ਕੀਤੇ ਡਿਪਲੋਮੈਟਾਂ ਦੇ ਸਮਾਨ ਅਤੇ ਪਾਲਤੂ ਜਾਨਵਰ ਵੀ ਹਨ।


Related News