ਰਿਸ਼ਤੇ ਸ਼ਰਮਸਾਰ: ਪੈਸਿਆਂ ਖਾਤਿਰ ਭਾਣਜੇ ਨੇ ਮਾਰ ''ਤਾ ਮਾਮਾ, ਖੇਤਾਂ ''ਚੋਂ ਮਿਲੀ ਲਾਸ਼

Monday, Sep 09, 2024 - 07:04 PM (IST)

ਨਵਾਂਸ਼ਹਿਰ (ਮਨੋਰੰਜਨ)- ਪਿਛਲੇ ਦਿਨੀਂ ਬੰਗਾ ਦੇ ਲਧਾਣਾ ਝਿੱਕਾ ਵਿੱਚ ਖੇਤਾਂ ਵਿੱਚ ਮਿਲੀ ਇਕ ਪ੍ਰਵਾਸੀ ਮਜਦੂਰ ਦੀ ਲਾਸ਼ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਇਸ ਘਟਨਾ ਵਿੱਚ ਮ੍ਰਿਤਕ ਦੇ ਭਾਣਜੇ ਨੇ ਹੀ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਆਪਣੇ ਮਾਮੇ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਸੀ। ਕਤਲ ਦਾ ਕਾਰਨ ਪੈਸੇ ਦੇ ਲੈਣ-ਦੇਣ ਨੂੰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਤਿੰਨਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ 22 ਅਗਸਤ ਨੂੰ ਹਰਦੀਪ ਸਿੰਘ ਵਾਸੀ ਲਧਾਣਾ ਝਿੱਕਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦੇ ਗੰਨੇ ਦੇ ਖੇਤਾਂ ਵਿੱਚ ਕਿਸੇ ਨਾ ਮਾਲੂਮ ਵਿਆਕਤੀ ਦੀ ਲਾਸ਼ ਪਈ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਉਸ ਤੋਂ ਪ੍ਰਤੀਤ ਹੁੰਦਾ ਸੀ ਕਿ ਕਿਸੇ ਵਿਆਕਤੀ ਨੇ ਪ੍ਰਵਾਸੀ ਮਜਦੂਰ ਦਾ ਕਤਲ ਕਰਕੇ ਲਾਸ਼ ਨੂੰ ਖੇਤਾਂ ਵਿੱਚ ਸੁੱਟਿਆ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ ਵਿਅਕਤੀ ਨੇ ਨਿਊਜ਼ੀਲੈਂਡ 'ਚ ਗੱਡੇ ਝੰਡੇ, ਬਣਿਆ ਪਹਿਲਾ ਸਿੱਖ 'ਇਸ਼ੂਇੰਗ ਅਫ਼ਸਰ'

ਬਾਅਦ ਵਿੱਚ ਮ੍ਰਿਤਕ ਦੀ ਪਛਾਣ ਅਮਰ ਸਿੰਘ ਨਿਵਾਸੀ ਬਜਾਗਉ ਥਾਣਾ ਸਹੋਲੀ ਬਰੇਲੀ ਉਤੱਰ ਪ੍ਰਦੇਸ਼ ਦੇ ਰੂਪ ਵਿੱਚ ਹੋਈ। ਇਸ ਦੇ ਬਾਅਦ ਮ੍ਰਿਤਕ ਅਮਰ ਸਿੰਘ ਦੀ ਕੁੜੀ ਨੇ ਆਪਣਾ ਬਿਆਨ ਲਿਖਵਾਇਆ ਕਿ ਉਸ ਦੇ ਪਿਤਾ ਦਾ ਕਤਲ ਕਥਿਤ ਤੌਰ 'ਤੇ ਹਰੀਸ਼ ਕੁਮਾਰ ਜੋ ਹਾਲ ਵਿੱਚ ਪਿੰਡ ਐਮਾ ਜੱਟਾ ਮਹਿਲਪੁਰ ਵਿੱਚ ਰਹਿੰਦਾ ਹੈ। ਜੋ ਮ੍ਰਿਤਕ ਦਾ ਭਾਣਜਾ ਵੀ ਲੱਗਦਾ ਹੈ। ਇਸ 'ਤੇ ਪੁਲਸ ਨੇ ਤੁਰੰਤ ਮੁਕੱਦਮਾ ਦਰਜ ਕਰਕੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਜਿਸ ਤੋਂ ਸ਼ੁਰੂਆਤੀ ਪੁੱਛਗਿੱਛ ਵਿੱਚ ਦੱਸਿਆ ਕਿ ਉਸ ਦਾ ਆਪਣਾ ਮਾਮੇ ਅਮਰ ਸਿੰਘ ਨਾਲ ਪੈਸਿਆ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਲਈ ਉਸ ਨੇ ਗੁਰਦੀਪ ਸਿੰਘ ਉਰਫ਼ ਦੀਪਾ ਅਤੇ ਗਗਨਦੀਪ ਸਿੰਘ ਗੱਗੀ ਦੇ ਨਾਲ ਮਿਲ ਕੇ ਪਿੰਡ ਲਧਾਣਾ ਝਿੱਕਾ ਵਿੱਚ ਹਰਦੀਪ ਸਿੰਘ ਦੇ ਗੰਨੇ ਦੇ ਖੇਤਾਂ ਵਿੱਚ ਕਤਲ ਕਰ ਦਿੱਤਾ ਸੀ ਅਤੇ ਲਾਸ਼ ਨੂੰ ਗੰਨੇ ਦੇ ਖੇਤਾਂ ਵਿੱਚ ਸੁੱਟ ਕੇ ਫਰਾਰ ਹੋ ਗਏ ਸੀ।  ਪੁਲਸ ਨੇ ਉਕਤ ਦੋਵੇਂ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਨੇ ਮ੍ਰਿਤਕ ਅਮਰ ਸਿੰਘ ਦੇ ਮੋਬਾਇਲ ਫੋਨ ਨੂੰ ਤੋੜ ਕੇ ਬੱਜੋ ਦੀ ਨਹਿਰ ਵਿੱਚ ਸੁੱਟ ਦਿੱਤਾ ਸੀ। ਪੁਲਸ ਨੇ ਦੋਸ਼ੀਆਂ ਤੋਂ ਇਕ ਦਾਤ, ਮੋਟਰਸਾਈਕਲ ਅਤੇ ਮੋਬਾਇਲ ਫੋਨ ਬਰਾਮਦ ਕਰ ਲਿਆ। ਇਸ ਮੌਕੇ 'ਤੇ ਡੀ. ਐੱਸ. ਪੀ. ਪ੍ਰੇਮ ਕੁਮਾਰ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਅਵਤਾਰ ਸਿੰਘ, ਸਬ ਇੰਸਪੈਕਟਰ ਬਲਵਿੰਦਰ ਸਿੰਘ ਐੱਸ. ਐੱਚ. ਓ. ਸਦਰ ਬੰਦਾ ਵੀ ਹਾਜ਼ਰ ਸੀ।

ਇਹ ਵੀ ਪੜ੍ਹੋ- ਸ਼ਰਮਸਾਰ ਹੋਇਆ ਪੰਜਾਬ, 19 ਸਾਲਾ ਕੁੜੀ ਨਾਲ ਮਾਮਾ-ਭਾਣਜਾ ਸਣੇ 3 ਨੇ ਕੀਤਾ ਗੈਂਗਰੇਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News