ਚੀਨ ਤੇ ਰੂਸ ਖਿਲਾਫ ਜੰਗ ''ਚ ਹਾਰ ਸਕਦੈ ਅਮਰੀਕਾ : ਸੰਸਦੀ ਪੈਨਲ

Friday, Nov 16, 2018 - 01:49 AM (IST)

ਚੀਨ ਤੇ ਰੂਸ ਖਿਲਾਫ ਜੰਗ ''ਚ ਹਾਰ ਸਕਦੈ ਅਮਰੀਕਾ : ਸੰਸਦੀ ਪੈਨਲ

ਵਾਸ਼ਿੰਗਟਨ — ਅਮਰੀਕਾ ਦੇ ਸੰਸਦੀ ਪੈਨਲ ਨੇ ਬੁੱਧਵਾਰ ਨੂੰ ਜਾਰੀ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਅਮਰੀਕੀ ਰਾਸ਼ਟਰੀ ਸੁਰੱਖਿਆ ਅਤੇ ਫੌਜੀ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਰੂਸ ਅਤੇ ਚੀਨ ਖਿਲਾਫ ਹੋਣ ਵਾਲੀ ਜੰਗ 'ਚ ਹਾਰ ਸਕਦੇ ਹਨ। ਕਾਂਗਰਸ ਨੇ ਰਾਸ਼ਟਰੀ ਸੁਰੱਖਿਆ ਰਣਨੀਤੀ ਕਮਿਸ਼ਨ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਸ਼ਟਰੀ ਰੱਖਿਆ ਰਣਨੀਤੀ (ਐਨ. ਡੀ. ਐਸ.) ਦਾ ਅਧਿਐਨ ਕਰੇ।
ਦੱਸ ਦਈਏ ਕਿ ਟਰੰਪ ਦੀ ਇਹ ਨੀਤੀ ਮਾਸਕੋ ਅਤੇ ਪੇਇਚਿੰਗ ਤੋਂ ਸ਼ਕਤੀ ਪਾਉਣ ਦੀ ਨਵੀਂ ਹੋੜ 'ਤੇ ਜ਼ੋਰ ਦਿੰਦੀ ਹੈ। ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀ ਦੇ ਦਰਜਨਾਂ ਸਾਬਕਾ ਅਧਿਕਾਰੀਆਂ ਦੇ ਇਸ ਪੈਨਲ ਨੇ ਪਾਇਆ ਕਿ ਇਕ ਪਾਸੇ ਜਿਥੇ ਅਮਰੀਕੀ ਫੌਜ ਬਜਟ 'ਚ ਕਟੌਤੀ ਦਾ ਸਾਹਮਣਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ 'ਚ ਕਮੀ ਆ ਰਹੀ ਹੈ। ਦੂਜੇ ਪਾਸੇ ਚੀਨ ਅਤੇ ਰੂਸ ਜਿਹੇ ਦੇਸ਼ ਅਮਰੀਕੀ ਤਾਕਤ ਨਾਲ ਸੰਤੁਲਨ ਕਾਇਮ ਕਰਨ ਲਈ ਆਪਣੀਆਂ ਸ਼ਕਤੀਆਂ ਵਧਾ ਰਹੇ ਹਨ।
ਪੈਨਲ ਦਾ ਆਖਣਾ ਹੈ ਕਿ ਅਮਰੀਕਾ ਦੀ ਫੌਜੀ ਵਿਸ਼ੇਸ਼ਤਾ ਅਤੇ ਰਾਸ਼ਟਰੀ ਸੁਰੱਖਿਆ ਖਤਰਨਾਕ ਪੱਧਰ ਤੱਕ ਖਰਾਬ ਹੋਈ ਹੈ, ਜੋ ਹੁਣ ਤੱਕ ਦੁਨੀਆ 'ਚ ਉਸ ਦੀ ਤਾਕਤ ਦਾ ਲੋਹਾ ਮਨਵਾਉਂਦੀ ਰਹੀ ਹੈ। ਪੈਨਲ ਨੇ ਪਾਇਆ ਕਿ ਇਸ ਸਦੀ 'ਚ ਅੱਤਵਾਦ ਖਿਲਾਫ ਲੜਾਈ 'ਤੇ ਅਮਰੀਕਾ ਦਾ ਧਿਆਨ ਆਪਣੇ ਵੱਲ ਖਿੱਚਣ 'ਤੇ ਇਹ ਜੰਗ ਦੇ ਹੋਰ ਖੇਤਰਾਂ ਜਿਵੇਂ ਮਿਜ਼ਾਇਲ ਰੱਖਿਆ, ਸਾਇਬਰ ਅਤੇ ਪੁਲਾੜ ਅਭਿਆਨ ਸਮੇਤ ਹੋਰ ਖੇਤਰਾਂ 'ਚ ਪਿੱਛੇ ਰਹਿ ਰਿਹਾ ਹੈ।


Related News