ਅਮਰੀਕਾ ''ਚ ਭਾਰਤੀ ਮੂਲ ਦੀ ਨੇਤਾ ਨੇ ਜੁਟਾਏ 76 ਲੱਖ ਡਾਲਰ

02/13/2020 4:11:51 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤੀ ਮੂਲ ਦੀ ਨੇਤਾ ਸਾਰਾ ਗਿਡੋਨ ਨੇ ਮਾਇਨੇ ਰਾਜ ਤੋਂ ਅਮਰੀਕੀ ਸੈਨੇਟ ਵਿਚ ਦਾਖਲ ਹੋਣ ਦੀ ਆਪਣੀ ਦਾਅਵੇਦਾਰੀ ਲਈ 76 ਲੱਖ ਡਾਲਰ ਜੁਟਾਏ ਹਨ। ਭਾਰਤੀ ਮੂਲ ਦੇ ਪਿਤਾ ਦੀ ਬੇਟੀ ਗਿਡੋਨ (48) ਵਰਤਮਾਨ ਵਿਚ ਮਾਇਨੇ ਸਟੇਟ ਅਸੈਂਬਲੀ ਦੀ ਸਪੀਕਰ ਹੈ। ਉਹ ਨਵੰਬਰ ਵਿਚ ਕਾਂਗਰਸ ਚੋਣਾਂ ਵਿਚ ਰੀਪਬਲਿਕਨ ਸੈਨੇਟਰ ਸੁਸਾਨ ਕੋਲਿੰਸ ਨੂੰ ਚੁਣੌਤੀ ਦੇਣਾ ਚਾਹੁੰਦੀ ਹੈ। ਕੋਲਿੰਸ ਨੇ ਇਸ ਚੁਣਾਵੀ ਦੌਰ ਲਈ 1.09 ਕਰੋੜ ਡਾਲਰ ਤੋਂ ਜ਼ਿਆਦਾ ਜੁਟਾਏ ਹਨ। 

ਗਿਡੋਨ ਦੀ ਪ੍ਰਚਾਰ ਮੁਹਿੰਮ ਚਲਾਉਣ ਵਾਲੇ ਦਫਤਰ ਨੇ ਕਿਹਾ ਹੈ ਕਿ ਉਹਨਾਂ ਨੇ 31 ਦਸੰਬਰ ਨੂੰ ਖਤਮ ਆਖਿਰੀ ਤਿਮਾਹੀ ਵਿਚ 35 ਲੱਖ ਡਾਲਰ ਦੀ ਮਦਦ ਹਾਸਲ ਕੀਤੀ। ਇਸ ਤਰ੍ਹਾਂ ਉਹ 76 ਲੱਖ ਡਾਲਰ ਦਾ ਚੰਦਾ ਇਕੱਠਾ ਕਰ ਚੁੱਕੀ ਹੈ। ਚੰਦਾ ਜੁਟਾਉਣ ਦੀ ਮੁਹਿੰਮ ਵਿਚ ਉਂਝ ਤਾਂ ਕੋਲਿੰਸ ਅੱਗੇ ਚੱਲ ਰਹੀ ਹੈ ਪਰ ਆਖਰੀ ਤਿਮਾਹੀ ਵਿਚ ਗਿਡੋਨ ਨੇ ਬਾਹਰ ਜਾਣ ਵਾਲੇ ਰੀਪਬਲਿਕਨ ਉਮੀਦਵਾਰ ਤੋਂ ਜ਼ਿਆਦਾ ਚੰਦਾ ਹਾਸਲ ਕੀਤਾ ਹੈ। ਗਿਡੋਨ ਦੀ ਮਾਂ ਅਰਮੇਨੀਆ ਦੀ ਹੈ। ਗਿਡੋਨ ਨੇ ਪਿਛਲੇ ਸਾਲ ਜੂਨ ਵਿਚ ਅਮਰੀਕੀ ਸੈਨੇਟ ਲਈ ਆਪਣਾ ਦਾਅਵੇਦਾਰੀ ਪੇਸ਼ ਕਰਨ ਦਾ ਐਲਾਨ ਕੀਤਾ ਸੀ। ਗਿਡੋਨ ਨੇ ਇਕ ਬਿਆਨ ਵਿਚ ਕਿਹਾ,''ਪਿਛਲੇ 7 ਮਹੀਨਿਆਂ ਵਿਚ ਰਾਜ ਦੇ ਹਰ ਹਿੱਸੇ ਦੀ ਯਾਤਰਾ ਕਰ ਕੇ ਅਸੀਂ ਮਜ਼ਬੂਤ ਆਧਾਰ ਬਣਾਇਆ ਹੈ।''


Vandana

Content Editor

Related News