ਅਮਰੀਕਾ ਦੀ ਆਰਟੀਫਿਸ਼ੀਅਲ ਵਾਦੀ, ਹਜ਼ਾਰਾਂ ਸੋਲਰ ਬੱਲਬਾਂ ਨਾਲ ਰੌਸ਼ਨ 15 ਏਕੜ ਦੀ ਪਹਾੜੀ (ਤਸਵੀਰਾਂ)
Monday, Apr 19, 2021 - 01:08 AM (IST)
ਵਾਸ਼ਿੰਗਟਨ - ਆਮਤੌਰ 'ਤੇ ਲੋਕ ਫੂਲਾਂ ਨਾਲ ਭਰੀਆਂ ਵਾਦੀਆਂ ਦੇਖਣ ਦਿਨ ਵਿਚ ਪਹੁੰਚਦੇ ਹਨ। ਪਰ ਹੁਣ ਤੁਸੀਂ ਰਾਤ ਨੂੰ ਵੀ ਇਨ੍ਹਾਂ ਨਜ਼ਾਰਿਆਂ ਨੂੰ ਦੇਖ ਪਾਵੋਗੇ, ਉਹ ਵੀ ਅਲੱਗ-ਅੰਦਾਜ਼ ਵਿਚ। ਦਰਅਸਲ, ਅਮਰੀਕਾ ਦੇ ਇਕ ਆਰਟਿਸਟ ਬਰੂਸ ਮੁਨਰੋ ਨੇ ਕੈਲੀਫੋਰਨੀਆ ਦੀ 15 ਏਕੜ ਦੀ ਪਹਾੜੀ 'ਤੇ 58 ਹਜ਼ਾਰ ਰੰਗ-ਬਿਰੰਗਿਆਂ ਸੋਲਰ ਬੱਲਬ ਲਾਏ ਗਏ ਹਨ, ਜੋ ਸ਼ਾਮ ਨੂੰ ਆਪ ਹੀ ਚੱਲ ਪੈਂਦੇ ਹਨ।
ਇਹ ਵੀ ਪੜੋ - ਮਿਸਰ 'ਚ ਰੇਲਗੱਡੀ ਲੀਹੋਂ ਲੱਥੀ, 100 ਯਾਤਰੀ ਜਖ਼ਮੀ
ਅਮਰੀਕਾ ਵਿਚ ਕੋਵਿਡ-19 ਦੇ ਵੱਧਦੇ ਮਾਮਲਿਆਂ ਕਾਰਣ ਦਸੰਬਰ ਵਿਚ ਮੁਨਰੋ ਨੇ ਇਸ ਆਰਟ-ਵਰਕ ਨੂੰ ਬੰਦ ਕਰ ਦਿੱਤਾ ਸੀ ਪਰ ਥੋੜੇ ਹਾਲਾਤ ਸੁਧਰਦੇ ਦੇਖ ਇਸ ਨੂੰ ਵਾਪਸ ਸ਼ੁਰੂ ਕੀਤਾ ਗਿਆਹੈ। ਉਨ੍ਹਾਂ ਨੇ ਇਸ ਪ੍ਰਦਰਸ਼ਨੀ ਨੂੰ 'ਉਮੀਦਾਂ ਦੀ ਰੌਸ਼ਨੀ' ਨਾਂ ਦਿੱਤਾ। ਮੁਨਰੋ ਮੁਤਾਬਕ ਮਹਾਮਾਰੀ ਕਾਰਣ ਲੋਕ ਦਿਨ ਵਿਚ ਨਿਕਲ ਨਹੀਂ ਪਾ ਰਹੇ। ਅਜਿਹੇ ਵਿਚ ਲੋਕ ਇਥੇ ਆ ਕੇ ਵਾਦੀਆਂ ਦੇਖ ਹਲਕਾ ਮਹਿਸੂਸ ਕਰਨਗੇ। ਇਸ ਵਾਰ ਮੁਨਰੋ ਨੇ 17 ਹਜ਼ਾਰ ਵਾਈਨ ਦੀਆਂ ਖਾਲੀ ਬੋਤਲਾਂ ਨਾਲ ਟਾਵਰ ਵੀ ਬਣਾਏ ਹਨ। ਇਸ ਕਲਾਕ੍ਰਿਤੀ ਕਾਰਣ ਇਹ ਪਹਾੜੀ ਫੀਲਡ ਆਫ ਲਾਈਟਸ ਦੇ ਨਾਂ ਨਾਲ ਮਸ਼ਹੂਰ ਹੋ ਗਈ ਹੈ।
ਇਹ ਵੀ ਪੜੋ - ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone
ਕੋਰੋਨਾ ਦਾ ਕਹਿਰ ਵੱਧਣ ਨਾਲ ਇਸ ਦੇ ਮਾਮਲਿਆਂ ਵਿਚ ਵਾਧਾ ਹੋਣ ਲੱਗਾ ਹੈ, ਜਿਸ ਕਰ ਕੇ ਕਈ ਮੁਲਕਾਂ ਵੱਲੋਂ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 32,381,406 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 580,905 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 24,923,293ਲੋਕ ਸਿਹਤਯਾਬ ਹੋ ਚੁੱਕੇ ਹਨ।
ਇਹ ਵੀ ਪੜੋ - ਪਾਕਿ 'ਚ ਧਰਨਾ ਖਤਮ ਕਰਾਉਣ ਪਹੁੰਚੀ ਪੁਲਸ 'ਤੇ ਹੋਇਆ ਹਮਲਾ, 3 ਦੀ ਮੌਤ
ਇਹ ਵੀ ਪੜੋ - ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'