ਰਿਤਿਕ ਨੂੰ ਪਸੰਦ ਕਰਦੀ ਸੀ ਪਤਨੀ, ਪਤੀ ਨੇ ਕੀਤਾ ਕਤਲ, ਫਿਰ ਕੀਤਾ ਇਹ ਕਾਰਾ

Tuesday, Nov 12, 2019 - 01:16 PM (IST)

ਰਿਤਿਕ ਨੂੰ ਪਸੰਦ ਕਰਦੀ ਸੀ ਪਤਨੀ, ਪਤੀ ਨੇ ਕੀਤਾ ਕਤਲ, ਫਿਰ ਕੀਤਾ ਇਹ ਕਾਰਾ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਸ਼ਖਸ ਨੇ ਕਥਿਤ ਤੌਰ 'ਤੇ ਚਾਕੂ ਨਾਲ ਗੋਦ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਪਤਨੀ ਨੂੰ ਮਾਰਨ ਦੇ ਬਾਅਦ ਸ਼ਖਸ ਨੇ ਖੁਦਕੁਸ਼ੀ ਕਰ ਲਈ। ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਕਰਨ ਦੇ ਪਿੱਛੇ ਦਾ ਕਾਰਨ ਸ਼ਖਸ ਦੀ ਪਤਨੀ ਦਾ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੂੰ ਪਸੰਦ ਕਰਨਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਖਸ ਰਿਤਿਕ ਰੋਸ਼ਨ ਨੂੰ ਪਸੰਦ ਨਹੀਂ ਕਰਦਾ ਸੀ ਜਦਕਿ ਉਸ ਦੀ ਪਤਨੀ ਰਿਤਿਕ ਦੀ ਫੈਨ ਸੀ। ਅਮਰੀਕਾ ਦੇ ਕੁਈਨਜ਼ ਵਿਚ ਰਹਿਣ ਵਾਲੇ 33 ਸਾਲ ਦੇ ਦਿਨੇਸ਼ਵਰ ਬੁਦੀਦਤ ( ) ਨਾਮ ਦੇ ਸ਼ਖਸ ਨੇ ਆਪਣੀ 27 ਸਾਲ ਦੀ ਪਤਨੀ ਡੋਨੀ ਡੋਜੋਏ ( ) ਦੀ ਹੱਤਿਆ ਕਰ ਦਿੱਤੀ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਡੋਜੋਏ ਬਾਰਟੈਂਡਰ ਦੇ ਤੌਰ 'ਤੇ ਕੰਮ ਕਰਦੀ ਸੀ ਅਤੇ ਉਸ ਦੇ ਪਤੀ ਨੇ ਸ਼ੁੱਕਰਵਾਰ ਨੂੰ ਰੁੱਖ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਹਿਲਾ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਰਿਤਿਕ ਰੋਸ਼ਨ ਦੀ ਵੱਡੀ ਫੈਨ ਸੀ।

ਡੋਜੋਏ ਦੀ ਇਕ ਦੋਸਤ ਦਾ ਕਹਿਣਾ ਹੈ,''ਉਸ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਉਹ ਘਰ ਵਿਚ ਹੁੰਦੀ ਸੀ ਤਾਂ ਰਿਤਿਕ ਰੋਸ਼ਨ ਦੀਆਂ ਫਿਲਮਾਂ ਦੇਖਦੀ ਸੀ ਅਤੇ ਗਾਣੇ ਸੁਣਦੀ ਸੀ। ਉਸ ਦਾ ਪਤੀ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਰਿਤਿਕ ਦੀ ਜਿਹੜੀ ਵੀ ਫਿਲਮ ਰਿਲੀਜ਼ ਹੁੰਦੀ ਸੀ, ਉਹ ਉਸ ਨੂੰ ਜ਼ਰੂਰ ਦੇਖਦੀ ਸੀ।'' ਡੋਜੋਏ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਸ ਨੂੰ ਇਹ ਸਭ ਕੁਝ ਸਧਾਰਨ ਲੱਗਦਾ ਸੀ ਪਰ ਉਸ ਦਾ ਪਤੀ ਕਈ ਵਾਰ ਉਸ ਨੂੰ ਜਾਨੋ ਮਾਰਨ ਦੀ ਧਮਕੀ ਤੱਕ ਦੇ ਚੁੱਕਾ ਸੀ। ਉਸ ਨੇ ਕਈ ਵਾਰ ਡੋਜੋਏ ਨੂੰ ਕੁੱਟਿਆ ਵੀ ਸੀ।

ਮੀਡੀਆ ਰਿਪੋਰਟਾਂ ਮੁਤਾਬਕ,''ਡੋਜੋਏ ਜਦੋਂ ਘਰੋਂ ਬਾਹਰ ਜਾ ਰਹੀ ਸੀ ਤਾਂ ਉਸ ਦੇ ਪਤੀ ਦਿਨੇਸ਼ਵਰ ਨੂੰ ਉਸ ਨੂੰ ਫਿਲਮ ਦਿਖਾਉਣ ਦੇ ਬਹਾਨੇ ਰੋਕ ਲਿਆ ਸੀ। ਸ਼ਾਮ ਦੇ ਸਮੇਂ ਦਿਨੇਸ਼ਵਰ ਨੇ ਡੋਜੋਏ ਦੀ ਭੈਣ ਨੂੰ ਮੈਸੇਜ ਕੀਤਾ,''ਉਹ ਉਸ ਦੀ ਭੈਣ ਨੂੰ ਮਾਰ ਚੁੱਕਾ ਹੈ।'' ਉਸ ਨੇ ਮੈਸੇਜ ਵਿਚ ਲਿਖਿਆ ਕਿ ਘਰ ਦੀਆਂ ਚਾਬੀਆਂ ਗਮਲੇ ਵਿਚ ਮਿਲ ਜਾਣਗੀਆਂ। ਆਪਣੀ ਪਤਨੀ ਦੀ ਹੱਤਿਆ ਦੇ ਬਾਅਦ ਉਸ ਨੇ ਲਾਸ਼ ਨੂੰ ਘਰ ਵਿਚ ਹੀ ਛੱਡ ਦਿੱਤਾ ਸੀ। ਇਸ ਮਗਰੋਂ ਘਰ ਦੇ ਨੇੜੇ ਮੌਜੂਦ ਇਕ ਰੁੱਖ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।

ਜਾਣਕਾਰੀ ਮੁਤਾਬਕ ਦੋਹਾਂ ਦਾ ਵਿਆਹ ਜੁਲਾਈ ਮਹੀਨੇ ਵਿਚ ਹੋਇਆ ਸੀ। ਦਿਨੇਸ਼ਵਰ ਆਪਣੀ ਪਤਨੀ ਦਾ ਸ਼ੋਸ਼ਣ ਕਰਦਾ ਸੀ। ਇਸ ਦੇ ਬਾਅਦ ਡੋਜੋਏ ਨੇ ਅਦਾਲਤ ਤੋਂ ਆਪਣੀ ਸੁਰੱਖਿਆ ਲਈ ਆਰਡਰ ਵੀ ਲਿਆ ਸੀ। ਅਗਸਤ ਵਿਚ ਕੁੱਟਮਾਰ ਦੇ ਦੋਸ਼ ਵਿਚ ਦਿਨੇਸ਼ਵਰ ਦੀ ਗ੍ਰਿਫਤਾਰੀ ਵੀ ਹੋਈ ਸੀ। ਦਿਨੇਸ਼ਵਰ ਨੂੰ ਆਪਣੀ ਪਤਨੀ ਦਾ ਨੌਕਰੀ ਕਰਨਾ ਵੀ ਪਸੰਦ ਨਹੀਂ ਸੀ।


author

Vandana

Content Editor

Related News