ਬੰਬ ਧਮਕੀ ਤੋਂ ਬਾਅਦ ਐਮਾਜ਼ੋਨ ਦਾ ਦਫਤਰ ਕਰਾਇਆ ਗਿਆ ਖਾਲੀ
Thursday, Feb 13, 2020 - 10:50 PM (IST)

ਮੈਡਿ੍ਰਡ - ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਦੇ ਸਪੇਨ ਦੀ ਰਾਜਧਾਨੀ ਮੈਡਿ੍ਰਡ ਸਥਿਤ ਦਫਤਰ ਨੂੰ ਵੀਰਵਾਰ ਨੂੰ ਬੰਬ ਰੱਖੇ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਖਾਲੀ ਕਰਾ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਨੇ ਫੋਨ ਕਰਕੇ ਐਮਾਜ਼ੋਨ ਦਫਤਰ ਵਿਚ ਬੰਬ ਰੱਖੇ ਜਾਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਦਫਤਰ ਨੂੰ ਖਾਲੀ ਕਰਾਇਆ ਲਿਆ ਗਿਆ ਹੈ। ਧਮਕੀ ਭਰੀ ਕਾਲ ਦੀ ਸੱਚਾਈ ਦਾ ਪਤਾ ਲਗਾਇਆ ਜਾ ਰਿਹਾ ਹੈ।