ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਇਨਪੁੱਟ ਤੋਂ ਬਾਅਦ ਪੁਲਸ ਹਾਈ ਅਲਰਟ ''ਤੇ, ਸਰਚ ਆਪ੍ਰੇਸ਼ਨ ਜਾਰੀ

Sunday, Jun 22, 2025 - 03:02 PM (IST)

ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਇਨਪੁੱਟ ਤੋਂ ਬਾਅਦ ਪੁਲਸ ਹਾਈ ਅਲਰਟ ''ਤੇ, ਸਰਚ ਆਪ੍ਰੇਸ਼ਨ ਜਾਰੀ

ਬਮਿਆਲ (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਖੇਤਰ ਦੇ ਪਿੰਡਾਂ 'ਚ ਸ਼ਨੀਵਾਰ ਨੂੰ ਪੁਲਸ ਵੱਲੋਂ ਸੀਮਾ ਸੁਰੱਖਿਆ ਬਲ ਅਤੇ ਕਮਾਂਡੋ ਫੋਰਸ ਨਾਲ ਮਿਲ ਕੇ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ । ਜਿਸ 'ਚ ਸਰਹੱਦੀ ਪਿੰਡ ਪਹਾੜੀਪੁਰ ,ਮਝੀਰੀ, ਫਰਵਾਲ ਅਤੇ ਮਾਖਣਪੁਰ ਅਦੀ ਪਿੰਡਾਂ ਦੇ ਨਜ਼ਦੀਕ  ਖੇਤਰ 'ਚ ਵੱਡੇ ਤੌਰ 'ਤੇ ਛਾਣਬੀਨ ਕੀਤੀ ਗਈ ।

ਇਹ ਵੀ ਪੜ੍ਹੋਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

ਇਸ ਸਰਚ ਆਪ੍ਰੇਸ਼ਨ ਦੀ ਅਗਵਾਈ ਐੱਸ. ਪੀ.  ਗੁਰਬਖਸ਼ ਸਿੰਘ ਵੱਲੋਂ ਕੀਤੀ ਗਈ। ਦਰਅਸਲ ਬੀਤੀ ਰਾਤ 9 ਵਜੇ ਦੇ ਕਰੀਬ ਸੁਰੱਖਿਆ ਏਜੰਸੀਆਂ ਦੇ ਵੱਲੋਂ ਪਠਾਨਕੋਟ ਨੂੰ  ਲੈ ਕੇ ਇੱਕ ਇਨਪੁੱਟ ਜਾਰੀ ਕੀਤਾ ਗਿਆ ਸੀ ।ਜਿਸ ਤੋਂ ਬਾਅਦ ਜ਼ਿਲ੍ਹਾ ਪੁਲਸ ਰਾਤ ਤੋਂ ਹੀ ਪਠਾਨਕੋਟ ਦੇ ਵਿੱਚ ਹਾਈ ਅਲਰਟ 'ਤੇ ਸੀ। ਜਿਸਦੇ ਚਲਦੇ ਬਮਿਆਲ 'ਚ ਵੀ ਪੁਲਸ ਵੱਲੋਂ ਸਾਰੇ ਹੀ ਨਾਕਿਆਂ 'ਤੇ ਅਲਰਟ ਕਰ ਦਿੱਤਾ ਗਿਆ ਸੀ ।

PunjabKesari

ਇਹ ਵੀ ਪੜ੍ਹੋਸ੍ਰੀ ਹਰਿਮੰਦਰ ਸਾਹਿਬ ਤੋਂ ਪਰਤਦਿਆਂ ਫੌਜੀ ਨਾਲ ਵਪਾਰੀ ਅਣਹੋਣੀ, ਗੱਡੀ ਦੇ ਉੱਡੇ ਪਰਖੱਚੇ

ਇਸ ਵਿਸ਼ੇ 'ਤੇ ਜਦੋਂ ਐੱਸ. ਪੀ. ਆਪ੍ਰੇਸ਼ਨ ਗੁਰਬਖਸ਼  ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਰੂਟੀਨ ਸਰਚ ਆਪ੍ਰੇਸ਼ਨ ਸੀ। ਜਿਸ ਵਿੱਚ ਹਾਲੇ ਤੱਕ ਕਿਸੇ ਵੀ ਸ਼ਕਤੀ ਗਤੀਵਿਧੀ  ਮਿਲਣ ਦਾ ਸਮਾਚਾਰ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋਪੰਜਾਬ ਪੁਲਸ ਵੱਲੋਂ BKI ਦੀ ਸਾਜ਼ਿਸ਼ ਫੇਲ੍ਹ, ਖ਼ਤਰਨਾਕ ਹਥਿਆਰਾਂ ਸਮੇਤ ਇਕ ਮੁਲਜ਼ਮ ਕਾਬੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News