ਪੰਜਾਬ ਕੈਬਨਿਟ ਵਿਚੋਂ ਅਸਤੀਫ਼ਾ ਦੇਣ ਤੋਂ ਬਾਅਦ ਕੀ ਬੋਲੇ ਕੁਲਦੀਪ ਸਿੰਘ ਧਾਲੀਵਾਲ
Thursday, Jul 03, 2025 - 04:03 PM (IST)

ਚੰਡੀਗੜ੍ਹ : ਪੰਜਾਬ ਕੈਬਨਿਟ ਵਿਚੋਂ ਅਸਤੀਫਾ ਦੇਣ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਧਾਲੀਵਾਲ ਨੇ ਕਿਹਾ ਹੈ ਕਿ ਮੇਰੇ ਲਈ ਕੋਈ ਮਹਿਕਮਾ ਨਹੀਂ ਸਗੋਂ ਪੰਜਾਬ ਪਹਿਲਾਂ ਹੈ। ਮੈਂ ਕੈਲੀਫੋਰਨੀਆ ਵਿਚ ਪੀ. ਆਰ. ਸੀ ਪਰ ਮੈਂ ਪੰਜਾਬ ਦੀ ਜੰਗ ਲੜਨ ਲਈ ਵਾਪਸ ਆਇਆ ਹਾਂ। ਮੈਂ 26 ਦਸੰਬਰ 2015 ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ, ਅੱਜ ਤਕ ਮੈਂ ਇਕ ਵੀ ਛੁੱਟੀ ਨਹੀਂ ਕੀਤੀ। ਮੈਂ 24 ਘੰਟੇ ਪਾਰਟੀ ਲਈ ਕੰਮ ਕੀਤਾ। ਧਾਲੀਵਾਲ ਨੇ ਕਿਹਾ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਜਿਹੜਾ ਮਹਿਕਮਿਆਂ ਪਿੱਛੇ ਫਿਰਦਾ ਹੋਵੇ, ਮੈਂ ਪਾਰਟੀ ਦਾ ਸਿਪਾਹੀ ਸੀ, ਹਾਂ ਅਤੇ ਹਮੇਸ਼ਾ ਰਹਾਂਗਾ।
ਇਹ ਵੀ ਪੜ੍ਹੋ : ਪਾਵਰਕਾਮ ਨੇ ਵੱਡੇ ਪੱਧਰ "ਤੇ ਸ਼ੁਰੂ ਕੀਤੀ ਕਾਰਵਾਈ, ਇਨ੍ਹਾਂ ਕੁਨੈਕਸ਼ਨਾਂ ਵਾਲਿਆਂ ਦੀ ਆਈ ਸ਼ਾਮਤ
ਧਾਲੀਵਾਲ ਨੇ ਕਿਹਾ ਕਿ ਮੈਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਫਾਦਾਰ ਸਿਪਾਹੀ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਾਢੇ ਤਿੰਨ ਸਾਲ ਕੈਬਨਿਟ ਵਿਚ ਮੌਕਾ ਦਿੱਤਾ। ਜਦੋਂ ਮੈਨੂੰ ਪਹਿਲਾਂ ਮਹਿਕਮੇ ਦਿੱਤੇ, ਮੈਂ 11 ਹਜ਼ਾਰ ਏਕੜ ਜ਼ਮੀਨ ਪੰਜਾਬ ਸਰਕਾਰ ਨੂੰ ਛੁਡਵਾ ਕੇ ਦਿੱਤੀ। ਮੈਂ ਪੰਜਾਬ ਨਹੀਂ ਸਗੋਂ ਸਾਰੇ ਹਿੰਦੁਸਤਾਨ ਦਾ ਪਹਿਲਾਂ ਲੀਡਰ ਹਾਂ, ਜਿਸ ਨੇ ਸੂਬੇ ਦੇ ਲੋਕਾਂ ਵੱਲੋਂ ਮੱਲੀ ਹੋਈ 11 ਹਜ਼ਾਰ ਏਕੜ ਜ਼ਮੀਨ ਛੁਡਵਾਈ, ਜਿਸ ਦੀ ਕੀਮਤ ਉਸ ਸਮੇਂ 2700 ਕਰੋੜ ਰੁਪਏ ਸੀ। ਐੱਨ. ਆਰ. ਆਈ. ਵਿਭਾਗ ਵਿਚ ਹੁੰਦਿਆਂ ਮੈਂ ਪਿਛਲ਼ੇ ਦੋ ਸਾਲਾਂ ਵਿਚ 4 ਹਜ਼ਾਰ ਐੱਨਆਰਆਈਸ ਦੇ ਕੇਸ ਹੱਲ ਕੀਤੇ। ਐੱਨਆਰਆਈ ਮਿਲਣੀਆਂ ਕਰਵਾਈਆਂ। ਮੈਂ ਸਿਰਫ ਪੰਜਾਬ ਲਈ ਆਇਆ ਸੀ, ਪੰਜਾਬ ਲਈ ਮੇਰੀ ਜੰਗ ਜਾਰੀ ਰਹੇਗੀ। ਪੰਜਾਬ ਅੰਦਰ ਕਾਲੀਆਂ ਤਾਕਤਾਂ ਖ਼ਿਲਾਫ. ਯੁੱਧ ਨਸ਼ੇ ਵਿਰੁੱਧ ਜਾਰੀ ਰਹੇਗਾ। ਜਿਸ ਤਰ੍ਹਾਂ ਮੈਂ ਪਹਿਲਾਂ 10 ਸਾਲ ਕੰਮ ਕੀਤਾ, ਉਸੇ ਤਰ੍ਹਾਂ ਆਖਰੀ ਸਾਹ ਤਕ ਕੰਮ ਕਰਦਾ ਰਹਾਂਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 5 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
ਧਾਲੀਵਾਲ ਨੇ ਕਿਹਾ ਕਿ ਜਿਸ ਹਲਕੇ ਦੇ ਲੋਕਾਂ ਨੂੰ ਮੈਨੂੰ ਚੁਣਿਆ, ਉਸ ਦੇ ਵਿਕਾਸ ਲਈ ਮੈਂ ਰਾਤ ਦਿਨ ਇਕ ਕੀਤਾ ਅਤੇ ਅੱਗੇ ਵੀ ਕਰਾਂਗਾ, ਇਸ ਹਲਕੇ ਨੂੰ ਪੰਜਾਬ ਦਾ ਨੰਬਰ ਇਕ ਹਲਕਾ ਬਣਾਉਣ ਲਈ ਮੇਰਾ ਕੰਮ ਜਾਰੀ ਰਹੇਗਾ। ਅਗਲੇ ਡੇਢ ਸਾਲ ਤੱਕ ਅਜਨਾਲੇ ਵਿਚ ਬੈਠ ਕੇ ਮੈਂ ਲੋਕਾਂ ਦੀ ਸੇਵਾ ਕਰਾਂਗਾ, ਜੇ ਭਵਿੱਖ ਵਿਚ ਪਾਰਟੀ ਮੇਰੀ ਕੋਈ ਸੇਵਾ ਲਾਵੇਗੀ, ਮੈਂ ਤਨਦੇਹੀ ਨਾਲ ਨਿਭਾਵਾਂਗਾ। ਮੈਂ ਕਦੇ ਪੰਜਾਬ ਨੂੰ ਪਿੱਠ ਨਹੀਂ ਦਿਖਾਈ ਅਤੇ ਨਾ ਹੀ ਦਿਖਾਵਾਂਗਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, 4 ਜੁਲਾਈ ਤੋਂ ਸ਼ੁਰੂ ਹੋਵੇਗੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e