ਖ਼ਤਮ ਹੋ ਗਿਆ ਪੂਰਾ ਪਰਿਵਾਰ! ਵਪਾਰੀ ਨੇ ਕੀਤਾ ਪਤਨੀ-ਬੇਟੇ ਦਾ ਕਤਲ ਤੇ ਫਿਰ...

Sunday, Jun 22, 2025 - 11:52 PM (IST)

ਖ਼ਤਮ ਹੋ ਗਿਆ ਪੂਰਾ ਪਰਿਵਾਰ! ਵਪਾਰੀ ਨੇ ਕੀਤਾ ਪਤਨੀ-ਬੇਟੇ ਦਾ ਕਤਲ ਤੇ ਫਿਰ...

ਬਨੂੜ, (ਹਰਵਿੰਦਰ)- ਬਨੂੜ ਨੇੜਲੇ ਪਿੰਡ ਚੰਗੇਰਾ ’ਚ ਇਕ ਸੜਕ ਨੇੜੇ ਖੜ੍ਹੀ ਕਾਰ 'ਚੋਂ ਤਿੰਨ ਲਾਸ਼ਾਂ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਹ ਲਾਸ਼ਾਂ ਵਪਾਰੀ ਸੰਦੀਪ ਸਿੰਘ ਰਾਜਪਾਲ (45) ਜ਼ਿਲ੍ਹਾ ਮੁਕਤਸਰ ਸਾਹਿਬ, ਪਤਨੀ ਮਨਦੀਲ ਕੌਰ (42) ਅਤੇ ਉਸਦੇ ਅਭੇ (15) ਦੀਆਂ ਹਨ। ਘਟਨਾ ਦਾ ਪਤਾ ਖੇਤਾਂ ਵਿੱਚੋਂ ਟਿਊਬਵੈੱਲ ਲਗਾਉਣ ਆਏ ਕੁੱਝ ਵਿਅਕਤੀਆਂ ਤੋਂ ਲੱਗਿਆ, ਜਿਨ੍ਹਾਂ ਨੇ ਗੱਡੀ ਵਿਚ ਲਾਸ਼ਾਂ ਵੇਖ ਕੇ ਬਨੂੜ ਪੁਲਸ ਨੂੰ ਫ਼ੋਨ ਕੀਤਾ। 

ਇਹ ਵੀ ਪੜ੍ਹੋ- ਬੰਦ ਕਮਰੇ 'ਚ ਪ੍ਰੇਮੀ ਨਾਲ ਰੋਮਾਂਸ ਕਰ ਰਹੀ ਸੀ 2 ਬੱਚਿਆਂ ਦੀ ਮਾਂ, ਉੱਤੋਂ ਆ ਗਿਆ ਪਤੀ ਤੇ ਫਿਰ...

ਇਸ ਬਾਰੇ ਡੀ. ਐੱਸ. ਪੀ. ਰਾਜਪੁਰਾ ਮਨਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚੰਗੇਰਾ ਦੇ ਖੇਤਾਂ ’ਚ ਇਕ ਕਾਰ ਖੜ੍ਹੀ ਹੈ, ਜਿਸ ’ਚ ਤਿੰਨ ਲਾਸ਼ਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਦੇ ਹੱਥ ਵਿਚ ਪਿਸਤੌਲ ਫੜਿਆ ਹੋਇਆ ਸੀ ਅਤੇ ਤਿੰਨਾਂ ਦੇ ਸਿਰ ਵਿਚ ਗੋਲੀਆਂ ਦੇ ਨਿਸ਼ਾਨ ਹਨ। ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀਆਂ ਮਾਰਨ ਮਗਰੋਂ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। 

ਬਨੂੜ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਪਹੁੰਚ ਕੇ ਕਾਰ ਦੀ ਛਾਣਬੀਣ ਕੀਤੀ ਤਾਂ ਉਸ ’ਚ ਇਕੋ ਪਰਿਵਾਰ ਦੇ ਤਿੰਨ ਜੀਆਂ ਵੱਲੋਂ ਆਪਣੇ ਹੀ ਹਥਿਆਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। 

ਡੀ. ਐੱਸ. ਪੀ. ਰਾਜਪੂਰਾ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਬਠਿੰਡੇ ਨਾਲ ਸਬੰਧਤ ਹਨ, ਮ੍ਰਿਤਕਾਂ ਦੇ ਵਾਰਿਸਾਂ ਨੂੰ ਬੁਲਾਇਆ ਹੈ ਫਰੈਂਸਿਕ ਟੀਮ ਵੀ ਪਹੁੰਚ ਰਹੀ ਹੈ, ਜਿਨ੍ਹਾਂ ਵੱਲੋਂ ਫਿੰਗਰ ਪ੍ਰਿੰਟ ਅਤੇ ਹੋਰ ਸਬੂਤ ਇਕੱਠੇ ਕਰ ਕੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!


author

Rakesh

Content Editor

Related News