ਪਤੀ ਨੇ ਕਹੀਆਂ ਮਾਰ-ਮਾਰ ਕੀਤਾ ਪਤਨੀ ਦਾ ਕਤਲ, ਵਾਰਦਾਤ ਦੇਖ ਦਹਿਲ ਗਿਆ ਇਲਾਕਾ

Wednesday, Jun 25, 2025 - 06:11 PM (IST)

ਪਤੀ ਨੇ ਕਹੀਆਂ ਮਾਰ-ਮਾਰ ਕੀਤਾ ਪਤਨੀ ਦਾ ਕਤਲ, ਵਾਰਦਾਤ ਦੇਖ ਦਹਿਲ ਗਿਆ ਇਲਾਕਾ

ਮੋਗਾ (ਆਜ਼ਾਦ) : ਮੋਗਾ ਜ਼ਿਲੇ ਦੇ ਪਿੰਡ ਢਿੱਲਵਾਂ ਵਾਲਾ ਵਿਖੇ ਸ਼ੱਕ ਕਾਰਣ ਪਤੀ ਵਲੋਂ ਆਪਣੀ ਪਤਨੀ ਦੀ ਕਹੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਬਾਘਾ ਪੁਰਾਣਾ ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਬੰਧ ਵਿਚ ਮ੍ਰਿਤਕਾ ਦੇ ਭਰਾ ਯਾਸੀਨ ਖਾਨ ਨਿਵਾਸੀ ਪਿੰਡ ਮੱਝੂ ਕੇ ਬਰਨਾਲਾ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਤੂਰੇ ਵੱਲੋਂ ਵੱਢੀ ਦੰਦੀ ਕਾਰਣ ਮਾਂ-ਧੀ ਦੀ ਗਈ ਜਾਨ, ਛੇ ਮਹੀਨਿਆਂ ਬਾਅਦ ਇਕੱਠੀਆਂ ਦੀ ਮੌਤ

ਉਨ੍ਹਾਂ ਦੱਸਿਆ ਕਿ ਯਾਸ਼ੀਨ ਖ਼ਾਨ ਨੇ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫਸਰ ਕਮਲਜੀਤ ਸਿੰਘ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਸਦੀ ਭੈਣ ਪ੍ਰਵੀਨ ਕਰੀਬ (28) ਸਾਲ ਦਾ ਵਿਆਹ ਰਿਖੀ ਖ਼ਾਨ ਨਿਵਾਸੀ ਪਿੰਡ ਢਿੱਲਵਾਂ ਨਾਲ ਕਰੀਬ 9 ਸਾਲ ਪਹਿਲਾਂ ਹੋਇਆ ਸੀ। ਉਹ ਮੇਰੀ ਭੈਣ ਨੂੰ ਅਕਸਰ ਹੀ ਕੁੱਟ-ਮਾਰ ਕਰਦਾ ਰਹਿੰਦਾ ਸੀ, ਜਿਸ ਬਾਰੇ ਮੇਰੀ ਭੈਣ ਨੇ ਸਾਨੂੰ ਦੱਸਿਆ, ਜਦੋਂ ਮੈਂ ਆਪਣੀ ਮਾਤਾ ਅਤੇ ਭੂਆ ਨੂੰ ਨਾਲ ਲੈ ਕੇ ਪਿੰਡ ਢਿੱਲਵਾਂ ਵਾਲਾ ਵਿਖੇ ਆਇਆ ਤਾਂ ਦੇਖਿਆ ਕਿ ਉਸਦੀ ਭੈਣ ਪ੍ਰਵੀਨ ਵਿਹੜੇ ਵਿਚ ਪਈ ਤੜਫ਼ ਰਹੀ ਸੀ, ਜਿਸ ਦੀ ਗਰਦਨ ਅਤੇ ਮੂੰਹ ’ਤੇ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਖੂਨ ਵਗ ਰਿਹਾ ਸੀ ਅਤੇ ਰਿਖੀ ਖਾਨ ਆਪਣੇ ਹੱਥ ਸਾਫ਼ ਕਰ ਰਿਹਾ ਸੀ। ਉਸ ਨੇ ਕਿਹਾ ਕਿ ਮੇਰੀ ਭੈਣ ਦੇ ਚਰਿੱਤਰ ’ਤੇ ਰਿਖੀ ਖ਼ਾਨ ਸ਼ੱਕ ਕਰਦਾ ਸੀ।ਅਸੀਂ ਕਈ ਵਾਰ ਉਸ ਨੂੰ ਸਮਝਾਉਣ ਦਾ ਵੀ ਯਤਨ ਕੀਤਾ। 

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੇ ਘਰ ਵੱਡੀ ਰੇਡ, 29 ਮੋਬਾਇਲਾਂ ਸਣੇ ਜਾਣੋ ਕੀ ਕੁਝ ਹੋਇਆ ਬਰਾਮਦ

ਇਸੇ ਰੰਜਿਸ਼ ਕਾਰਣ ਉਸ ਨੇ ਆਪਣੀ ਪਤਨੀ ਮੇਰੀ ਭੈਣ ਦੀ ਬੇਰਹਿਮੀ ਨਾਲ ਕਹੀਆਂ ਮਾਰ ਕੇ ਹੱਤਿਆ ਕਰ ਦਿੱਤੀ। ਡੀ. ਐੈੱਸ. ਪੀ. ਦਲਵੀਰ ਸਿੰਘ ਸਿੱਧੂ ਬਾਘਾ ਪੁਰਾਣਾ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਮੁਖੀ ਕਮਲਜੀਤ ਸਿੰਘ ਨੇ ਕਥਿਤ ਮੁਲਜ਼ਮ ਰਿਖੀ ਖਾਨ ਨੂੰ ਜਾ ਦਬੋਚਿਆ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਨ ਦਾ ਯਤਨ ਕੀਤਾ ਜਾਵੇਗਾ ਤਾਂ ਕਿ ਉਸ ਕੋਲੋਂ ਹੱਤਿਆ ਸਮੇਂ ਵਰਤੀ ਗਈ ਕਹੀ ਬਰਾਮਦ ਕੀਤੀ ਜਾ ਸਕੇ ਅਤੇ ਹੋਰ ਪੁੱਛਗਿੱਛ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਹਿਰਾਸਤ 'ਚ ਲਿਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News