ਆਪਣਾ ਖੂਨ ਹੀ ਬਣ ਗਿਆ ਜਾਨ ਦਾ ਦੁਸ਼ਮਣ, ਤਾਏ ਨੇ ਭਤੀਜੇ ਨੂੰ ਉਤਾਰਿਆ ਮੌਤ ਦੇ ਘਾਟ

Monday, Jun 23, 2025 - 05:55 PM (IST)

ਆਪਣਾ ਖੂਨ ਹੀ ਬਣ ਗਿਆ ਜਾਨ ਦਾ ਦੁਸ਼ਮਣ, ਤਾਏ ਨੇ ਭਤੀਜੇ ਨੂੰ ਉਤਾਰਿਆ ਮੌਤ ਦੇ ਘਾਟ

ਬਟਾਲਾ (ਸਾਹਿਲ): ਬੀਤੀ ਦੇਰ ਰਾਤ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਮਧਰੇ ਵਿਖੇ ਦਾਤਰਾਂ ਨਾਲ ਹਮਲਾ ਕਰਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਥਾਣਾ ਘੁਮਾਣ ਦੀ ਪੁਲਸ ਨੇ ਇਕੋ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਮ੍ਰਿਤਕ ਜੋਬਨਜੀਤ ਸਿੰਘ ਦੀ ਪਤਨੀ ਅਮਨਦੀਪ ਕੌਰ ਵਾਸੀ ਪਿੰਡ ਮਧਰੇ ਨੇ ਬਿਆਨ ਦਿੱਤਾ ਕਿ ਬੀਤੀ ਦੇਰ ਰਾਤ ਸਾਢੇ 10 ਵਜੇ ਦੇ ਕਰੀਬ ਮੈਂ ਅਤੇ ਮੇਰਾ ਪਤੀ ਜੋਬਨਜੀਤ ਸਿੰਘ ਘਰ ਵਿਚ ਮੌਜੂਦ ਸੀ ਕਿ ਇਸੇ ਦੌਰਾਨ ਸਾਡੇ ਸ਼ਰੀਕੇ ਵਿਚ ਮੇਰੇ ਪਤੀ ਦਾ ਤਾਇਆ ਤਰਸੇਮ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਮਧਰੇ ਜੋ ਕਿ ਸਾਡੇ ਘਰ ਦੇ ਨੇੜੇ ਰਹਿੰਦਾ ਹੈ, ਆਇਆ ਅਤੇ ਕਹਿਣ ਲੱਗਾ ਕਿ ਤੁਸੀਂ ਮੋਟਰ ਦਾ ਪਾਣੀ ਛੱਡ ਕੇ ਸਾਡਾ ਰਸਤਾ ਖਰਾਬ ਕਰ ਦਿੱਤਾ।

 ਇਹ ਵੀ ਪੜ੍ਹੋ- ਵਿਆਹੁਤਾ ਕੁੜੀ ਦੀ ਭੇਦਭਰੇ ਤਰੀਕੇ ਨਾਲ ਮੌਤ, ਗਲੇ ਵਿਚ ਪਏ ਰੱਸੇ ਦੇ ਨਿਸ਼ਾਨ

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਸਾਡੀ ਆਪਸ ਵਿਚ ਤਕਰਾਰ ਹੋ ਗਈ ਅਤੇ ਰਾਤ ਪੌਣੇ 12 ਵਜੇ ਦੇ ਕਰੀਬ ਤਰਸੇਮ ਸਿੰਘ ਆਪਣੇ ਲੜਕੇ ਸੁਖਪਿੰਦਰ ਸਿੰਘ, ਪਤਨੀ ਬਲਜਿੰਦਰ ਕੌਰ ਅਤੇ ਲੜਕੀ ਰੋਬਨਪ੍ਰੀਤ ਕੌਰ ਸਮੇਤ ਦਾਤਰ ਤੇ ਡੰਡਾ ਲੈ ਕੇ ਸਾਡੇ ਘਰ ਦੇ ਬਾਹਰ ਆ ਗਏ ਅਤੇ ਗਾਲੀ-ਗਲੋਚ ਕਰਨ ਲੱਗ ਪਏ। ਬਿਆਨਕਰਤਾ ਔਰਤ ਨੇ ਪੁਲਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਹੈ ''ਜਦੋਂ ਮੇਰੇ ਪਤੀ ਜੋਬਨਜੀਤ ਸਿੰਘ ਨੇ ਉਕਤਾਨ ਨੂੰ ਗਾਲੀ-ਗਲੋਚ ਕਰਨ ਬਾਰੇ ਪੁੱਛਿਆ ਤਾਂ ਉਕਤ ਚਾਰੋਂ ਜਣੇ ਮੇਰੇ ਪਤੀ ਨੂੰ ਫੜ ਕੇ ਮੋਟਰ ਨੇੜੇ ਲੈ ਗਏ, ਜਿਸ ’ਤੇ ਮੈਂ ਤੇ ਮੇਰਾ ਲੜਕਾ ਹਰਪ੍ਰੀਤ ਸਿੰਘ ਛੁਡਵਾਉਣ ਲਈ ਇਨ੍ਹਾਂ ਦੇ ਪਿੱਛੇ ਗਏ ਤਾਂ ਮੇਰੇ ਸਾਹਮਣੇ ਉਨ੍ਹਾਂ ਨੇ ਮੇਰੇ ਪਤੀ ’ਤੇ ਦਾਤਰਾਂ ਅਤੇ ਡੰਡੇ ਨਾਲ ਹਮਲਾ ਕਰਦਿਆਂ ਇਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।''

ਇਹ ਵੀ ਪੜ੍ਹੋਪੰਜਾਬ 'ਚ 30 ਜੂਨ ਤੋਂ ਬਾਅਦ ਮੁਫਤ ਅਨਾਜ ਦੀ ਸਹੂਲਤ ਤੋਂ ਵਾਂਝੇ ਹੋ ਜਾਣਗੇ 28 ਲੱਖ ਲੋਕ 

ਇਸ ਦੌਰਾਨ ਜਦੋਂ ਉਸ ਨੇ ਮਦਦ ਲਈ ਰੌਲਾ ਪਾਇਆ ਤਾਂ ਉਕਤ ਸਾਰੇ ਆਪਣੇ-ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਇਸ ’ਤੇ ਉਸ ਨੇ ਤੁਰੰਤ ਆਪਣੇ ਪਤੀ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿਥੋਂ ਡਾਕਟਰਾਂ ਨੇ ਮੇਰੇ ਪਤੀ ਜੋਬਨਜੀਤ ਸਿੰਘ ਨੂੰ ਗੁਰੂ ਨਾਨਕ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਇਸਦੀ ਮੌਤ ਹੋ ਗਈ।

 ਇਹ ਵੀ ਪੜ੍ਹੋਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਸਰਕਾਰ ਨੇ ਕੀਤਾ ਬੰਦ, ਜਾਣੋ ਕਾਰਨ

ਪੁਲਸ ਅਧਿਕਾਰੀ ਹਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਇਸਦੀ ਪਤਨੀ ਅਮਨਦੀਪ ਕੌਰ ਦੇ ਬਿਆਨ ’ਤੇ ਉਕਤ ਚਾਰਾਂ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣਾ ਘੁਮਾਣ ਵਿਖੇ ਕੇਸ ਦਰਜ ਕਰ ਦਿੱਤਾ ਹੈ।

ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News