ਅਲੋਪ ਹੋ ਰਹੇ ਜੀਵਾਂ ਲਈ ਬਾਹਰੀ ਪ੍ਰਜਾਤੀਆਂ ਜ਼ਿੰਮੇਦਾਰ: ਅਧਿਐਨ

03/04/2019 5:11:18 PM

ਲੰਡਨ— ਦੁਨੀਆਭਰ 'ਚ ਪਸ਼ੂਆਂ ਤੇ ਵਨਸਪਤੀਆਂ ਦੋਵਾਂ 'ਚ ਬੀਤੇ ਕਈ ਸਾਲਾਂ 'ਚ ਤਬਾਹੀ ਹੋਣ ਦੇ ਜੋ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਉਨ੍ਹਾਂ 'ਚ ਪ੍ਰਮੁੱਖ ਕਾਰਨ ਬਾਹਰੀ ਪ੍ਰਜਾਤੀਆਂ ਹੋ ਸਕਦੀਆਂ ਹਨ, ਜੋ ਉਸ ਖੇਤਰ ਵਿਸ਼ੇਸ਼ 'ਚ ਰਹਿਣ ਵਾਲੀਆਂ ਜਾਂ ਪੈਦਾ ਹੋਣ ਵਾਲੀਆਂ ਨਹੀਂ ਹੁੰਦੀਆਂ ਹਨ।

ਬ੍ਰਿਟੇਨ 'ਚ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰਾਂ ਨੇ ਪਤਾ ਲਾਇਆ ਕਿ 1500 ਈ. ਤੋਂ ਲੈ ਕੇ ਜੀਵਾਂ ਜਾਂ ਵਨਸਪਤੀਆਂ ਦੀਆਂ 126 ਪ੍ਰਜਾਤੀਆਂ ਦੇ ਅਲੋਪ ਹੋਣ ਲਈ ਬਾਹਰੀ ਜਾਂ ਵਿਦੇਸ਼ੀ ਪ੍ਰਜਾਤੀਆਂ ਹੀ ਜ਼ਿੰਮੇਦਾਰ ਹਨ। ਦੁਨੀਆਭਰ 'ਚ ਅਲੋਪ ਹੋਣ ਦੇ 953 ਮਾਮਲਿਆਂ 'ਚ ਕੁਝ ਹਿੱਸਿਆਂ 'ਚ 300 ਅਜਿਹੇ ਮਾਮਲੇ ਬਾਹਰੀ ਪ੍ਰਜਾਤੀਆਂ ਦੇ ਕਾਰਨ ਸਾਹਮਣੇ ਆਏ ਤੇ ਇਨ੍ਹਾਂ 300 ਪ੍ਰਜਾਤੀਆਂ 'ਚੋਂ 42 ਫੀਸਦੀ 'ਚ ਪ੍ਰਜਾਤੀਆਂ ਦੇ ਅਲੋਪ ਹੋਣ ਲਈ ਸਿਰਫ ਬਾਹਰੀ ਪ੍ਰਜਾਤੀ ਨੂੰ ਜ਼ਿੰਮੇਦਾਰ ਦੱਸਿਆ ਗਿਆ ਹੈ। ਮੈਗੇਜ਼ੀਨ ਫ੍ਰੰਟੀਅਰਸ ਐਂਡ ਐਨਵਾਇਰਮੈਂਟ 'ਚ ਪ੍ਰਕਾਸ਼ਿਤ ਅਧਿਐਨ 'ਚ 2017 ਦੀ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਟਿਵ ਆਫ ਨੇਚਰ ਦੀ ਸੰਕਟਗ੍ਰਸਤ ਪ੍ਰਜਾਤੀਆਂ ਦੀ ਸੂਚੀ ਤੋਂ ਅੰਕੜੇ ਲਏ ਗਏ ਹਨ। ਇਸ ਸੂਚੀ 'ਚ 1500 ਈ. ਤੋਂ ਬਾਅਦ ਤੋਂ ਦੁਨੀਆਭਰ 'ਚ ਅਲੋਪ ਮੰਨੀਆ ਜਾ ਚੁੱਕੀਆਂ ਕੁੱਲ ਪ੍ਰਜਾਤੀਆਂ ਦਾ ਬਿਓਰਾ ਹੈ।


Baljit Singh

Content Editor

Related News