ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦੀ ਸੋਚ ਰਹੇ ਹੋ ਤਾਂ ਸਾਵਧਾਨ, ਪਹਿਲਾਂ ਪੜ੍ਹੋ ਇਹ ਖ਼ਬਰ

Wednesday, May 15, 2024 - 06:40 PM (IST)

ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦੀ ਸੋਚ ਰਹੇ ਹੋ ਤਾਂ ਸਾਵਧਾਨ, ਪਹਿਲਾਂ ਪੜ੍ਹੋ ਇਹ ਖ਼ਬਰ

ਜਲੰਧਰ (ਜ.ਬ.) : ਵਾਸਲ ਮਾਲ ਸਥਿਤ ਯੂਰੋ ਕੈਨ ਗਲੋਬਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਮਾਲਕ ਤੇ ਟਰੈਵਲ ਏਜੰਟ ਅਮਨਦੀਪ ਸਿੰਘ ਨੇ ਆਪਣੇ ਗਾਹਕ ਨਾਲ 1.70 ਲੱਖ ਰੁਪਏ ਲੈ ਕੇ ਠੱਗੀ ਮਾਰੀ ਹੈ। ਇਸ ਤੋਂ ਇਲਾਵਾ ਮੁਲਜ਼ਮ ਨੇ ਕਈ ਲੋਕਾਂ ਨਾਲ ਵੀ ਠੱਗੀ ਮਾਰੀ ਅਤੇ ਜਲੰਧਰ ਤੇ ਲੁਧਿਆਣਾ ’ਚ ਆਪਣੇ ਦਫ਼ਤਰ ਬੰਦ ਕਰ ਕੇ ਫਰਾਰ ਹੋ ਗਿਆ। ਮੁਲਜ਼ਮ ਅਮਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਐੱਲ. ਐੱਸ..ਪੈਰਾਡਾਈਜ਼ ਮੈਨਸ਼ਨ, ਸਲਜੋਤ ਨਗਰ, ਥਾਣਾ ਨਵੀਂ ਬਾਰਾਂਦਰੀ ਨਗਰ, ਬਸੰਤ ਵਿਹਾਰ, ਲੁਧਿਆਣਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਯੂਬ ਮਸੀਹ ਵਾਸੀ ਨਵਯੁਗ ਕਲੋਨੀ ਮਕਸੂਦਾਂ ਨੇ ਦੋਸ਼ ਲਾਇਆ ਕਿ ਉਸ ਨੇ ਆਪਣੀ ਕੁੜੀ ਨੂੰ ਸਟੱਡੀ ਵੀਜ਼ੇ ’ਤੇ ਸਿੰਗਾਪੁਰ ਭੇਜਣਾ ਸੀ, ਜਦੋਂ ਉਹ ਇਸ ਮਾਮਲੇ ਸਬੰਧੀ ਵਾਸਲ ਮਾਲ ਸਥਿਤ ਯੂਰੋ ਕੈਨ ਗਲੋਬਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਦਫ਼ਤਰ ਗਿਆ ਤਾਂ ਸਟਾਫ਼ ਨੇ ਉਸ ਨੂੰ ਪੂਰੇ ਪੈਕੇਜ ਬਾਰੇ ਜਾਣਕਾਰੀ ਦਿੱਤੀ ਤੇ ਭਰੋਸਾ ਦਿੱਤਾ ਕਿ ਉਹ ਉਸ ਦੀ ਕੁੜੀ ਨੂੰ 5 ਲੱਖ ਰੁਪਏ ਦੇ ਪੈਕੇਜ ’ਚ ਸਿੰਗਾਪੁਰ ਭੇਜ ਦੇਣਗੇ। ਅਯੂਬ ਮਸੀਹ ਨੇ ਦੱਸਿਆ ਕਿ ਦਫ਼ਤਰ ਦੇ ਮਾਲਕ ਤੇ ਏਜੰਟ ਅਮਨਦੀਪ ਨੇ ਉਸ ਤੋਂ 2 ਲੱਖ ਰੁਪਏ ਐਡਵਾਂਸ ਮੰਗੇ ਤੇ ਬਾਕੀ 3 ਲੱਖ ਰੁਪਏ ਕੰਮ ਪੂਰਾ ਹੋਣ ਤੋਂ ਬਾਅਦ ਅਦਾ ਕੀਤੇ ਜਾਣੇ ਸਨ। ਮਾਰਚ 2021 ਨੂੰ ਉਨ੍ਹਾਂ ਅਮਨਦੀਪ ਦੇ ਬੈਂਕ ਖਾਤੇ ’ਚ 3 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਅਤੇ ਆਪਣੀ ਬੇਟੀ ਦਾ ਪਾਸਪੋਰਟ ਤੇ ਹੋਰ ਦਸਤਾਵੇਜ਼ ਵੀ ਦਿੱਤੇ।

ਇਹ ਖ਼ਬਰ ਵੀ ਪੜ੍ਹੋ : ਭਾਜਪਾ ਦੇਸ਼ ਦੇ ਸੰਵਿਧਾਨ ਲਈ ਖ਼ਤਰਾ, ਪੰਜਾਬ ’ਚ ਹਰ ਵਿਭਾਗ ਦੀ ਆਮਦਨ ’ਚ ਹੋਇਆ ਭਾਰੀ ਵਾਧਾ : ਹਰਪਾਲ ਚੀਮਾ

ਉਸ ਨੇ 3 ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਦੀ ਧੀ ਨੂੰ ਸਿੰਗਾਪੁਰ ਭੇਜਣ ਦਾ ਦਾਅਵਾ ਕੀਤਾ ਸੀ ਪਰ 3 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਸ ਦੀ ਬੇਟੀ ਦਾ ਵੀਜ਼ਾ ਨਹੀਂ ਮਿਲਿਆ ਅਤੇ ਉਹ ਟਾਲ-ਮਟੋਲ ਕਰਦੇ ਰਹੇ। ਸਾਲ 2022 ’ਚ ਜਦੋਂ ਅਯੂਬ ਮਸੀਹ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਏਜੰਟ ਅਮਨਦੀਪ ਨੇ ਉਸ ਨੂੰ 30 ਹਜ਼ਾਰ ਰੁਪਏ ਨਕਦ ਤੇ ਕੁਝ ਚੈੱਕ ਦਿੱਤੇ ਅਤੇ ਭਰੋਸਾ ਦਿੱਤਾ ਕਿ ਉਹ ਉਸ ਦੇ ਸਾਰੇ ਪੈਸੇ ਕਿਸ਼ਤਾਂ ’ਚ ਵਾਪਸ ਕਰ ਦੇਵੇਗਾ ਪਰ ਅਜਿਹਾ ਨਹੀਂ ਹੋਇਆ। ਅਮਨਦੀਪ ਨੇ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਚੈੱਕ ਵੀ ਬਾਊਂਸ ਕਰਵਾ ਦਿੱਤੇ, ਜਦੋਂ ਉਸਨੇ ਗੱਲ ਕੀਤੀ ਤਾਂ ਦੋਸ਼ੀ ਏਜੰਟ ਨੇ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੀੜਤ ਨੇ ਇਸ ਦੀ ਸ਼ਿਕਾਇਤ ਜਲੰਧਰ ਪੁਲਸ ਨੂੰ ਕੀਤੀ। ਜਾਂਚ ਉਪਰੰਤਏਜੰਟ ਅਮਨਦੀਪ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਥਾਣਾ ਬਾਰਾਂਦਰੀ ਦੀ ਪੁਲਸ ਉਸ ਦੀ ਭਾਲ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News