ਸਾਵਧਾਨ ਨਾ ਰਹੇ ਤਾਂ ਹੋ ਜਾਓਗੇ ‘ਡਿਜੀਟਲ ਅਰੈਸਟ’
Thursday, May 16, 2024 - 06:47 PM (IST)
ਨਵੀਂ ਦਿੱਲੀ, (ਵਿਸ਼ੇਸ਼)- ਹਾਲ ਹੀ ਵਿਚ ਭਾਰਤ ਸਰਕਾਰ ਨੇ 1,000 ਸਕਾਈਪ ਆਈ. ਡੀਜ਼ ਨੂੰ ਬਲਾਕ ਕੀਤਾ ਹੈ। ਸਰਕਾਰ ਨੇ ਇਹ ਕਾਰਵਾਈ ਡਿਜੀਟਲ ਗ੍ਰਿਫਤਾਰੀ ਨੂੰ ਰੋਕਣ ਲਈ ਕੀਤੀ ਹੈ। ਅੱਜਕੱਲ੍ਹ ਇਕ ਠੱਗ ਗਿਰੋਹ ਆਪਣੇ ਸ਼ਿਕਾਰ ਨੂੰ ਕਾਲ ਕਰਦਾ ਹੈ। ਫਿਰ ਪੀੜਤ ਨੂੰ ਦੱਸਦਾ ਹੈ ਕਿ ਤੁਹਾਡਾ ਆਧਾਰ ਕਾਰਡ, ਸਿਮ ਕਾਰਡ, ਬੈਂਕ ਖਾਤਾ ਕਿਸੇ ਗੈਰ-ਕਾਨੂੰਨੀ ਕੰਮ ਲਈ ਵਰਤਿਆ ਗਿਆ ਹੈ। ਠੱਗ ਗਿਰੋਹ ਪੀੜਤ ਨੂੰ ਡਰਾਉਂਦਾ ਹੈ ਅਤੇ ਉਸ ਨੂੰ ਆਪਣੇ ਜਾਲ ਵਿਚ ਫਸਾ ਲੈਂਦਾ ਹੈ ਅਤੇ ਆਖਿਰਕਾਰ ਧੋਖਾਧੜੀ ਕਰਦਾ ਹੈ। ਵੀਡੀਓ ਕਾਲ ਦੌਰਾਨ ਧੋਖੇਬਾਜ਼ ਆਪਣੇ ਬੈਕਗਰਾਊਂਡ ਨੂੰ ਥਾਣੇ ਵਾਂਗ ਬਣਾ ਲੈਂਦੇ ਹਨ, ਜਿਸ ਨੂੰ ਦੇਖ ਕੇ ਪੀੜਤ ਡਰ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਗੱਲਾਂ ’ਚ ਆ ਜਾਂਦਾ ਹੈ।
ਆਮ ਤੌਰ ’ਤੇ ਜਾਂਚ ਏਜੰਸੀ ਤੁਹਾਨੂੰ ਕਾਲ ਨਹੀਂ ਕਰਦੀ ਅਤੇ ਤੁਹਾਨੂੰ ਧਮਕੀ ਨਹੀਂ ਦਿੰਦੀ। ਜੇਕਰ ਤੁਹਾਨੂੰ ਅਜਿਹੀ ਕੋਈ ਧਮਕੀ ਭਰੀ ਕਾਲ ਮਿਲਦੀ ਹੈ, ਤਾਂ ਤੁਹਾਨੂੰ ਤੁਰੰਤ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਜੇਕਰ ਸਾਈਬਰ ਧੋਖਾਧੜੀ ਹੁੰਦੀ ਹ ਤਾਂ 1930 ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ ’ਤੇ ਕਾਲ ਕਰੋ।