ਕੈਨੇਡਾ : ਵਿਦੇਸ਼ ਯਾਤਰਾ ਪਈ ਮਹਿੰਗੀ, ਅਲਬਰਟਾ ਦੇ ਕਈ ਵਿਧਾਇਕਾਂ 'ਤੇ ਡਿੱਗੀ ਗਾਜ਼

Tuesday, Jan 05, 2021 - 11:55 AM (IST)

ਕੈਨੇਡਾ : ਵਿਦੇਸ਼ ਯਾਤਰਾ ਪਈ ਮਹਿੰਗੀ, ਅਲਬਰਟਾ ਦੇ ਕਈ ਵਿਧਾਇਕਾਂ 'ਤੇ ਡਿੱਗੀ ਗਾਜ਼

ਅਲਬਰਟਾ- ਕੋਰੋਨਾ ਮਹਾਮਾਰੀ ਦੌਰਾਨ ਗੈਰ-ਜ਼ਰੂਰੀ ਵਿਦੇਸ਼ ਯਾਤਰਾ ਕਰਨ 'ਤੇ ਅਲਬਰਟਾ ਦੀ ਸੂਬਾ ਸਰਕਾਰ ਨੇ 6 ਵਿਧਾਇਕਾਂ ਤੇ ਇਕ ਯੂ. ਸੀ. ਪੀ. ਸਟਾਫ ਦੇ ਉੱਚ ਅਧਿਕਾਰੀ ਕੋਲੋਂ ਵਿਸ਼ੇਸ਼ ਅਹੁਦਿਆਂ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ। 6 ਐੱਮ. ਐੱਲ. ਏ. ਵਿਚੋਂ ਕੁਝ ਨੂੰ ਅਸਤੀਫੇ ਦੇਣੇ ਪਏ ਹਨ ਅਤੇ ਕੁਝ ਨੂੰ ਸੰਸਦੀ ਕਮੇਟੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। 

ਸੂਬਾ ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਸਿਆਸੀ ਆਗੂਆਂ ਨੇ ਗੈਰ-ਜ਼ਰੂਰੀ ਵਿਦੇਸ਼ ਯਾਤਰਾ ਕਰਕੇ ਕੋਰੋਨਾ ਪਾਬੰਦੀਆਂ ਤੋੜ ਕੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ। ਲੱਖਾਂ ਅਲਬਰਟਾ ਵਾਸੀ ਪਿਛਲੇ 10 ਮਹੀਨਿਆਂ ਤੋਂ ਸਖ਼ਤ ਪਾਬੰਦੀਆਂ ਵਿਚ ਰਹਿ ਰਹੇ ਹਨ। ਲੋਕਾਂ ਨੇ ਕ੍ਰਿਸਮਸ ਤੱਕ ਨਹੀਂ ਮਨਾਈ ਤੇ ਇਸ ਦੌਰਾਨ ਸਿਆਸੀ ਆਗੂ ਛੁੱਟੀਆਂ ਮਨਾਉਣ ਲਈ ਵਿਦੇਸ਼ ਯਾਤਰਾ ਕਰਨ ਲੱਗ ਗਏ। 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਐੱਮ. ਐੱਲ. ਏ. ਜੈਰੇਮੀ ਨਿਕਸਨ ਦਾ ਸਿਵਲ ਸੋਸਾਇਟੀ ਦੇ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਤੇ ਖਜ਼ਾਨਾ ਬੋਰਡ ਦੀ ਜ਼ਿੰਮੇਵਾਰੀ ਸੰਭਾਲ ਰਹੇ ਐੱਮ. ਐੱਲ. ਏ. ਜੈਸਨ ਸਟੀਫਨ ਦੇ ਅਸਤੀਫ਼ੇ ਸਵਿਕਾਰ ਕਰ ਲਏ ਹਨ। ਇਸ ਦੇ ਨਾਲ ਹੀ ਐੱਮ. ਐੱਲ. ਏ. ਤਾਨੀਆ ਫਿਰ, ਪੈਟ ਰੇਹਨ ਅਤੇ ਟੈਨੀ ਯਾਓ ਨੂੰ ਵਿਧਾਨ ਸਭਾ ਕਮੇਟੀ ਦੀਆਂ ਜ਼ਿੰਮੇਵਾਰੀਆਂ ਤੋਂ ਬਾਹਰ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਫਾਈਜ਼ਰ ਦਾ ਕੋਰੋਨਾ ਟੀਕਾ ਲਗਵਾਉਣ ਦੇ 2 ਦਿਨਾਂ ਬਾਅਦ ਸਿਹਤ ਕਰਮਚਾਰੀ ਦੀ ਮੌਤ

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਸੀ ਕਿ ਸਰਕਾਰੀ ਅਧਿਕਾਰੀ ਅਤੇ ਉਨ੍ਹਾਂ ਦੇ ਸਹਾਇਕ ਸਟਾਫ਼ ਨੂੰ ਮੈਂ ਸਾਫ਼ ਕਹਿ ਦਿੰਦਾ ਹਾਂ ਕਿ ਗੈਰ-ਜ਼ਰੂਰੀ ਵਿਦੇਸ਼ ਯਾਤਰਾ ਦੀ ਇਜਾਜ਼ਤ ਨਹੀਂ ਹੈ। 

►ਸਿਆਸੀ ਆਗੂਆਂ ਵਲੋਂ ਕੋਰੋਨਾ ਪਾਬੰਦੀਆਂ ਤੋੜਨ ਤੇ ਅਸਤੀਫ਼ੇ ਦੇਣ ਦੇ ਮਾਮਲੇ ਸਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਬਾਕਸ ਵਿਚ ਦੱਸੋ


author

Lalita Mam

Content Editor

Related News