ਅਜਿਹੇ ਇਲਾਕਿਆਂ ''ਚ ਰਹਿਣ ਵਾਲਿਆਂ ਨੂੰ ਕੋਰੋਨਾਵਾਇਰਸ ਕਾਰਣ ਮੌਤ ਦਾ ਖਤਰਾ ਵਧੇਰੇ

04/08/2020 7:06:52 PM

ਬੌਸਟਨ- ਵਧੇਰੇ ਹਵਾ ਪ੍ਰਦੂਸ਼ਣ ਵਾਲੇ ਖੇਤਰਾਂ ਵਿਚ ਰਹਿਣ ਨਾਲ ਕੋਰੋਨਾਵਾਇਰਸ ਦੇ ਕਾਰਣ ਮੌਤ ਦਾ ਖਤਰਾ ਵਧੇਰੇ ਹੁੰਦਾ ਹੈ। ਅਜਿਹਾ ਅਮਰੀਕਾ ਵਿਚ ਕੀਤੇ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ। ਹਾਵਰਡ ਟੀ.ਐਚ. ਚਾਨ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਾਰਾਂ ਨੇ ਕਿਹਾ ਕਿ ਅਧਿਐਨ ਵਿਚ ਸਭ ਤੋਂ ਲੰਬੀ ਮਿਆਦ ਤੱਕ ਹਵਾ ਵਿਚ ਰਹਿਣ ਵਾਲੇ ਸੂਖਮ ਪ੍ਰਦੂਸ਼ਣ ਕਣ (ਪੀ.ਐਮ. 2.5) ਤੇ ਅਮਰੀਕਾ ਵਿਚ ਕੋਰੋਨਾਵਾਇਰਸ ਕਾਰਣ ਮੌਤਾਂ ਦੇ ਵਿਚਾਲੇ ਦੇ ਸਬੰਧ ਬਾਰੇ ਜ਼ਿਕਰ ਕੀਤਾ ਗਿਆ ਹੈ। ਇਹ ਸੂਖਣ ਪ੍ਰਦੂਸ਼ਕ ਕਣ ਕਾਰਾਂ, ਰਿਫਾਇਨਰੀਆਂ ਤੇ ਬਿਜਲੀ ਪਲਾਂਟਾਂ ਵਿਚ ਈਂਧਣ ਬਾਲਣ ਨਾਲ ਵੱਡੇ ਪੈਮਾਨੇ 'ਤੇ ਪੈਦਾ ਹੁੰਦੇ ਹਨ। ਇਹ ਅਧਿਐਨ ਅਜੇ ਕਿਸੇ ਮੈਗੇਜ਼ੀਨ ਵਿਚ ਪ੍ਰਕਾਸ਼ਿਤ ਨਹੀਂ ਹੋਇਆ ਹੈ। ਇਸ ਵਿਚ ਅਮਰੀਕਾ ਦੀਆਂ 3000 ਤੋਂ ਵਧੇਰੇ ਕਾਊਂਟੀਆਂ 'ਤੇ ਗੌਰ ਕੀਤਾ ਗਿਆ ਹੈ ਤੇ ਇਸ ਵਿਚ ਸੂਖਮ ਪ੍ਰਦੂਸ਼ਕ ਕਣਾਂ ਦੇ ਪੱਧਰ ਦੀ ਤੁਲਨਾ ਹਰੇਕ ਖੇਤਰ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਣ ਹੋਈ ਮੌਤ ਨਾਲ ਕੀਤੀ ਗਈ ਹੈ।

ਖੋਜਕਾਰਾਂ ਨੇ ਆਪਣੇ ਅਧਿਐਨ ਵਿਚ ਜਨਸੰਖਿਆ ਦੇ ਆਕਾਰ, ਹਸਪਤਾਲ ਦੇ ਬੈੱਡ, ਕੋਵਿਡ-19 ਦੇ ਲਈ ਜਾਂਚ ਕੀਤੇ ਲੋਕਾਂ ਦੀ ਗਿਣਤੀ, ਮੌਸਮ ਤੇ ਸਮਾਜਿਕ ਆਰਥਿਕ ਹਾਲਾਤਾਂ ਨਾਲ ਮੋਟਾਪਾ ਤੇ ਸਿਗਰਟਨੋਸ਼ੀ ਜਿਹੀਆਂ ਵਿਵਹਾਰਿਕ ਚੀਜ਼ਾਂ 'ਤੇ ਅੰਕੜਿਆਂ ਨੂੰ ਵਿਵਸਥਿਤ ਕੀਤਾ ਹੈ। ਉਹਨਾਂ ਨੇ ਪਤਾ ਲਾਇਆ ਕਿ ਹਵਾ ਪ੍ਰਦੂਸ਼ਣ ਵਿਚ ਥੋੜਾ ਜਿਹਾ ਵੀ ਵਾਧਾ ਕੋਵਿਡ-19 ਨਾਲ ਮੌਤਾਂ ਦੀ ਦਰ ਨੂੰ ਵਧਾ ਸਕਦਾ ਹੈ। ਅਧਿਐਨ ਤੋਂ ਪਤਾ ਲਾਇਆ ਗਿਆ ਹੈ ਕਿ ਉਦਾਹਰਣ ਵਜੋਂ ਕੋਈ ਵਿਅਕਤੀ ਪੀ.ਐਮ. 2.5 ਦੇ ਉੱਚ ਪੱਧਰ ਵਾਲੇ ਕਾਊਂਟੀ ਵਿਚ ਦਹਾਕਿਆਂ ਤੋਂ ਰਹਿੰਦਾ ਹੈ, ਉਸ ਦੇ ਕੋਵਿਡ-19 ਕਾਰਣ ਮਰਨ ਦਾ ਖਤਰਾ ਉਹਨਾਂ ਲੋਕਾਂ ਤੋਂ 15 ਫੀਸਦੀ ਵਧੇਰੇ ਹੋ ਜੋ ਘੱਟ ਪ੍ਰਦੂਸ਼ਣ ਵਾਲੇ ਖੇਤਰ ਵਿਚ ਰਹਿੰਦੇ ਹਨ।


Baljit Singh

Content Editor

Related News