ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut
Thursday, Nov 27, 2025 - 08:45 PM (IST)
ਖੇਮਕਰਨ (ਅਵਤਾਰ, ਗੁਰਮੇਲ)- ਟਰਾਂਸਫਾਰਮਰ ਟੀ-1 ਅਤੇ ਟੀ-3 ਦੀ ਮੁਰੰਮਤ ਕਾਰਨ 28 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਸੀਡਰ ਸ਼ਹਿਰ ਖੇਮਕਰਨ ਮਹਿੰਦੀਪੁਰ, ਮਾਛੀਕੇ, ਕਲਸ ਨੂਰਵਾਲਾ, ਭੂਰਾ, ਆਸਲ ਸ਼ੁਰੂ ਕੇ. ਕੇ. ਸਟੇਸ਼ਨ ਰੱਤੋਕੇ, ਕਲਸ ਤਾਰੋ ਪਾਰ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐੱਸ. ਡੀ. ਓ. ਖੇਮਕਰਨ ਪਾਵਰਕਾਮ ਆਸ਼ੀਸ਼ ਕੁਮਾਰ ਨੇ ਦਿੱਤੀ।
ਗਿੱਦੜਬਾਹਾ (ਕਟਾਰੀਆ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਗਿੱਦੜਬਾਹਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ, ਸਬ- ਡਵੀਜ਼ਨ (ਸ਼ਹਿਰੀ) ਨੇ ਦੱਸਿਆ ਕਿ 132 ਕੇ. ਵੀ. ਸਬਸਟੇਸ਼ਨ, ਗਿੱਦੜਬਾਹਾ ਦੇ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਣ ਗਿੱਦੜਬਾਹਾ ਪਿੰਡ, ਰੂਪ ਨਗਰ, ਸੁਭਾਸ਼ ਨਗਰ, ਸਿਨੇਮਾ ਰੋਡ, ਠਾਕੁਰ ਮੁਹੱਲਾ, ਨੰਬਰਦਾਰ ਵਾਲੀ ਪਹੀ, ਲੰਬੀ ਰੋਡ, ਜੰਡੀਆਂ ਰੋਡ, ਪਿਊਰੀ ਰੋਡ, ਟਿੱਬੀ, ਪਿੰਡ ਜੰਡੀਆਂ ਅਤੇ ਪਿੰਡ ਪਿਊਰੀ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।
ਕਪੂਰਥਲਾ (ਮਹਾਜਨ)-ਸਹਾਇਕ ਕਾਰਜਕਾਰੀ ਇੰਜ ਸ਼ਹਿਰੀ ਸ/ਡ ਨੰਬਰ 1 ਪਾਵਰਕਾਮ ਕਪੂਰਥਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 132 ਕੇ.ਵੀ. ਸ/ਸ ਕਪੂਰਥਲਾ ਤੋਂ ਚਲਦੇ ਫੀਡਰ 11 ਕੇ.ਵੀ ਫੈਕਟਰੀ ਏਰੀਆ ਫੀਡਰ ਦੀ ਜਰੂਰੀ ਮੈਨਟੀਨੇਸ ਕਾਰਨ ਉਕਤ ਫੀਡਰ 29 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ। ਜਿਸ ਨਾਲ ਐਸ.ਐਸ.ਕੇ ਫੈਕਟਰੀ, ਏ.ਜੀ ਫੈਟ, ਸੋਖਲ ਰਾਇਸ ਮਿਲ, ਗੁਰੂ ਨਾਨਕ ਕੋਲਡ ਸਟੋਰ, ਡੀ.ਐਫ ਕੋਲਡ ਸਟੋਰ, ਜੈ ਭਾਰਤ ਸ਼ੈਲਰ, ਮੁੱਹਲਾ ਫੈਕਟਰੀ ਏਰੀਆ, ਕਾਲਾ ਸੰਘਿਆ ਰੋਡ, ਉਜਾਗਰ ਕੋਲਡ ਸਟੋਰ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।
ਨਵਾਂਸ਼ਹਿਰ (ਤ੍ਰਿਪਾਠੀ)-ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਨੇ ਜਾਣਕਾਰੀ ਵਿਚ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਬਰਨਾਲਾ ਗੇਟ ਫੀਡਰ 11 ਕੇ.ਵੀ. ਸਿਵਲ ਹਸਪਤਾਲ ਫੀਡਰ ਅਤੇ 132 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਚੰਡੀਗੜ੍ਹ ਰੋਡ ਫੀਡਰ ਦੀ ਬਿਜਲੀ ਸਪਲਾਈ 29 ਤੇ 30 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਵਜੇ ਤੱਕ ਬੰਦ ਰਹੇਗੀ। ਜਿਸ ਕਰ ਕੇ ਸਿਵਲ ਹਸਪਤਾਲ, ਆਈ. ਵੀ. ਵਾਈ. ਹਸਪਤਾਲ, ਨਵੀ ਕੋਰਟ ਕੰਪਲੈਕਸ, ਡੀ. ਸੀ. ਕੰਪਲੈਕਸ, ਤਹਿਸੀਲ ਕੰਪਲੈਕਸ, ਸਿਵਲ ਸਰਜਨ ਕੰਪਲੈਕਸ, ਗੁਰੂ ਅੰਗਦ ਨਗਰ, ਸ਼ਿਵਾਲਿਕ ਇਨਕਲੇਵ , ਪ੍ਰਿੰਸ ਇਨਕਲੇਵ, ਰਣਜੀਤ ਨਗਰ , ਛੋਕਰਾ ਮੁਹੱਲਾ , ਮਹਿਲਾ ਕਾਲੋਨੀ, ਗੁਰੂ ਨਾਨਕ ਨਗਰ , ਜਲੰਧਰ ਕਾਲੋਨੀ , ਬਰਨਾਲਾ ਗੇਟ , ਸਬਜ਼ੀ ਮੰਡੀ ,ਰਣਜੀਤ ਨਗਰ , ਲਾਜਪਤ ਨਗਰ , ਲੱਖ ਦਾਤਾ ਪੀਰ ਵਾਲੀ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਕ, ਬਾਗ ਕਾਲੋਨੀ, ਗੜ੍ਹਸ਼ੰਕਰ ਰੋਡ, ਚੰਡੀਗੜ੍ਹ ਰੋਡ, ਕੁਲਾਮ ਰੋਡ ਆਦਿ ਪ੍ਰਭਾਵਿਤ ਹੋਣਗੇ।
ਜਾਣਕਾਰੀ ਵਿਚ ਉਨ੍ਹਾਂ ਦੱਸਿਆ ਕਿ 11 ਕੇ.ਵੀ. ਰਾਹੋਂ ਰੋਡ ਫੀਡਰ ਦੀ ਸ਼ਡਿਊਲ ਮੈਨਟੀਨੈਂਸ ਕਰਨ ਸਬੰਧੀ 29 ਨਵੰਬਰ ਨੂੰ ਬਿਜਲੀ ਦੀ ਸਪਲਾਈ ਸਵੇਰੇ 10 ਤੋਂ ਬਾਅਦ ਦੁਪਿਹਰ 3 ਵਜੇ ਤੱਕ ਬੰਦ ਰਹੇਗੀ ਜਿਸ ਨਾਲ ਵਿਕਾਸ ਨਗਰ,ਰਾਹੋਂ ਰੋਡ,ਪੰਡੋਰਾ ਮੁਹੱਲਾ,ਦੇਵ ਨਗਰ,ਜੈਨ ਕਾਲੋਨੀ,ਬਾਬਾ ਦੀਪ ਸਿੰਘ ਨਗਰ ਅਤੇ ਇਸ ਤੋਂ ਚਲਦੇ ਹੋਰ ਇਲਾਕੇ ਪ੍ਰਭਾਵਿਤ ਹੋਣਗੇ।
