ਅਮਰੀਕਾ ਤੋਂ ਬਾਅਦ ਰੂਸ ਨੇ ਜਰਮਨੀ ਨੂੰ ਦਿੱਤਾ ਝੱਟਕਾ, 4 ਡਿਪਲੋਮੈਟਾਂ ਨੂੰ ਕੱਢਿਆ

03/30/2018 9:58:51 PM

ਬਰਲਿਨ/ਮਾਸਕੋ — ਬ੍ਰਿਟੇਨ 'ਚ ਸਾਬਕਾ ਜਾਸੂਸ ਨੂੰ ਜ਼ਹਿਰ ਦੇਣ ਦੇ ਮਾਮਲੇ 'ਤੇ ਵਿਵਾਦ ਘੱਟ ਹੋਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਅਮਰੀਕਾ ਦੇ 60 ਡਿਪਲੋਮੈਟਾਂ ਨੂੰ ਕੱਢਣ ਦੇ ਫੈਸਲੇ ਤੋਂ ਬਾਅਦ ਰੂਸ ਨੇ ਜਰਮਨੀ ਦੇ ਵੀ 4 ਡਿਪਲੋਮੈਟਾਂ ਨੂੰ ਦੇਸ਼ 'ਚੋਂ ਕੱਢਣ ਦਾ ਫੈਸਲਾ ਲਿਆ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਇਹ ਜਾਣਕਾਰੀ ਜਰਮਨੀ ਨੇ ਹੀ ਦਿੱਤੀ ਹੈ। ਇਸ ਨੂੰ ਰੂਸ ਦੀ ਜਵਾਬੀ ਕਾਰਵਾਈ ਦੱਸਿਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਜਰਮਨੀ ਨੇ ਰੂਸ ਦੇ ਡਿਪਲੋਮੈਟਾਂ ਨੂੰ ਕੱਢਣ ਦਾ ਫੈਸਲਾ ਲਿਆ ਸੀ।
ਅਮਰੀਕਾ ਦੇ ਡਿਪਲੋਮੈਟਾਂ ਨੂੰ ਕੱਢਣ ਦੇ ਫੈਸਲੇ ਨੂੰ ਰੂਸ ਦੀ ਜਵਾਬੀ ਕਾਰਵਾਈ ਦੱਸਿਆ ਜਾ ਰਿਹਾ ਹੈ। ਅਮਰੀਕਾ ਨੇ ਰੂਸ ਦੇ 60 ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ ਅਤੇ ਸੀਅਟਲ ਸਥਿਤ ਰੂਸੀ ਦੂਤਘਰ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਸੀ। ਅਮਰੀਕਾ ਦੇ ਨਾਲ ਕਈ ਯੂਰਪੀਅਨ ਦੇਸ਼ਾਂ ਨੇ ਰੂਸ ਦੇ ਡਿਪਲੋਮੈਟਾਂ ਨੂੰ ਆਪਣੇ-ਆਪਣੇ ਦੇਸ਼ 'ਚੋਂ ਕੱਢਿਆ ਜਾਂ ਅਜਿਹਾ ਕਰਨ ਦਾ ਐਲਾਨ ਕੀਤਾ ਸੀ।
ਇਹ ਕਦਮ ਰੂਸ ਨੂੰ ਸਬਕ ਸਿਖਾਉਣ ਦੇ ਉਦੇਸ਼ ਲਈ ਚੁੱਕੇ ਗਏ ਹਨ। ਦੋਸ਼ ਹੈ ਕਿ ਬ੍ਰਿਟੇਨ 'ਚ ਸਾਬਕਾ ਜਾਸੂਸ ਨੂੰ ਜ਼ਹਿਰ ਦੇਣ ਦੇ ਮਾਮਲੇ 'ਚ ਰੂਸ ਦਾ ਵੀ ਹੱਥ ਹੈ। ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਸਾਰੇ 60 ਰਸ਼ੀਅਨ ਅਮਰੀਕਾ 'ਚ ਡਿਪਲੋਮੈਟ ਕਵਰ ਦੇ ਤਹਿਤ ਜਾਸੂਸੀ ਕਰ ਰਹੇ ਸਨ। ਇਨ੍ਹਾਂ 'ਚ ਕਰੀਬ ਇਕ ਦਰਜਨ ਰਸ਼ੀਅਨ ਯੂਨਾਈਟੇਡ ਨੇਸ਼ਨ 'ਚ ਰੂਸ ਦੇ ਮਿਸ਼ਨ 'ਤੇ ਤੈਨਾਤ ਸਨ।


Related News