ਰੂਸ 'ਚ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 4 ਲੋਕਾਂ ਦੀ ਮੌਤ

Friday, Jun 21, 2024 - 03:17 PM (IST)

ਰੂਸ 'ਚ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 4 ਲੋਕਾਂ ਦੀ ਮੌਤ

ਮਾਸਕੋ (ਏਜੰਸੀ)- ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰੂਸ ਦੇ ਸੁਦੂਰ ਪੂਰਬ ਦੇ ਅਮੂਰ ਖੇਤਰ 'ਚ ਰਾਬਿਨਸਨ ਆਰ-66 ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਹੈਲੀਕਾਪਟਰ 'ਚ ਸਵਾਰ ਇਕ ਪਾਇਲਟ ਅਤੇ ਤਿੰਨ ਯਾਤਰੀਆਂ ਦੀ ਮੌਤ ਹੋ ਗਈ। 

ਟੀਏਐੱਸਐੱਸ ਸਮਾਚਾਰ ਏਜੰਸੀ ਨੇ ਅਮੂਰ ਸੈਂਟਰ ਫਾਰ ਸਿਵਲ ਪ੍ਰੋਟੈਕਸ਼ਨ ਐਂਡ ਫਾਇਰ ਸੇਫਟੀ ਦੀ ਪ੍ਰੈੱਸ ਸੇਵਾ ਦੇ ਹਵਾਲੇ ਤੋਂ ਦੱਸਿਆ,''ਹੈਲੀਕਾਪਟਰ ਨੇ ਕੱਲ੍ਹ ਜ਼ੇਆ ਤੋਂ ਟਿੰਡਾ ਜ਼ਿਲ੍ਹੇ ਲਈ ਉਡਾਣ ਭਰੀ ਸੀ ਪਰ ਉਸ ਨਾਲ ਸੰਪਰਕ ਟੁੱਟ ਗਿਆ ਸੀ। ਅੱਜ ਬਚਾਅ ਕਰਮੀਆਂ ਨੇ ਹੈਲੀਕਾਪਟਰ ਨੂੰ ਲੱਭ ਲਿਆ, ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News