ਇਨਸਾਨੀ ਦਿਮਾਗ ਨੂੰ ਨਿਪੁੰਨ ਬਣਾਉਣ ਵਾਲੇ 4 ਸਰੋਤਾਂ ‘ਨਾਟ੍ਰੋਪਿਕਸ’ ਦਾ ਪਤਾ ਲੱਗਾ

Friday, May 31, 2024 - 11:13 AM (IST)

ਕੈਨਬਰਾ (ਏਜੰਸੀ) - ਇਨਸਾਨ ਲੰਬੇ ਸਮੇਂ ਤੋਂ ਇਕ ਅਜਿਹੇ ‘ਜਾਦੂਈ ਅੰਮ੍ਰਿਤ’ ਦੀ ਖੋਜ ਕਰ ਰਿਹਾ ਹੈ, ਜੋ ਉਸ ਨੂੰ ਸਮਾਰਟ ਬਣਾ ਦੇਵੇ ਅਤੇ ਉਸ ਦੇ ਫੋਕਸ ਅਤੇ ਯਾਦਦਾਸ਼ਤ ’ਚ ਸੁਧਾਰ ਲਿਆਵੇ। ਇਸ ’ਚ ਬੋਧਾਤਮਕ ਕਾਰਜ ਨੂੰ ਬਿਹਤਰ ਬਣਾਉਣ ਲਈ ਹਜ਼ਾਰਾਂ ਸਾਲ ਪਹਿਲਾਂ ਵਰਤੀ ਜਾਂਦੀ ਰਵਾਇਤੀ ਚੀਨੀ ਦਵਾਈ ਵੀ ਸ਼ਾਮਲ ਹੈ। ਹੁਣ ਸਾਡੇ ਕੋਲ ਨਾਟ੍ਰੋਪਿਕਸ ਹਨ, ਜਿਨ੍ਹਾਂ ਨੂੰ ਸਮਾਰਟ ਡਰੱਗਜ਼, ਬ੍ਰੇਨ ਬੂਸਟਰ ਜਾਂ ਬੋਧਾਤਮਕ ਵਧਾਉਣ ਵਾਲੇ ਵੀ ਕਿਹਾ ਜਾਂਦਾ ਹੈ। ਤੁਸੀਂ ਇਨ੍ਹਾਂ ਨੂੰ ਗਮੀ, ਚਿਊਇੰਗਮ, ਗੋਲੀਆਂ ਅਤੇ ਚਮੜੀ ਦੇ ਪੈਚ ਨੂੰ ਆਨਲਾਈਨ ਜਾਂ ਸੁਪਰਮਾਰਕੀਟਾਂ, ਫਾਰਮੇਸੀਆਂ ਜਾਂ ਪੈਟਰੋਲ ਸਟੇਸ਼ਨਾਂ ਤੋਂ ਖਰੀਦ ਸਕਦੇ ਹੋ।

ਇਹ ਖ਼ਬਰ ਵੀ ਪੜ੍ਹੋ - ਗਰਮੀ ’ਚ ਵੀ ਹੋ ਰਹੇ ਹੋ ਸਰਦੀ-ਜ਼ੁਕਾਮ ਦਾ ਸ਼ਿਕਾਰ, ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਮਿਲੇਗਾ ਆਰਾਮ

ਇਹ ਚਾਰੇ ਨਾਟ੍ਰੋਪਿਕਸ ਕੈਫੀਨ, ਐੱਲ-ਥੇਨਾਈਨ, ਅਸ਼ਵਗੰਧਾ ਅਤੇ ਕ੍ਰੇਟਾਈਨ ਹਨ। ਰੋਮਾਨੀਆ ਦੇ ਮਨੋਵਿਗਿਆਨੀ ਅਤੇ ਰਸਾਇਣ ਵਿਗਿਆਨੀ ਕਾਰਨੇਲੀਅਸ ਈ. ਗਿਓਰਜੀਆ ਨੇ 1970 ਦੇ ਦਹਾਕੇ ਦੀ ਸ਼ੁਰੂਆਤ ’ਚ ਅਜਿਹੇ ਮਿਸ਼ਰਣਾਂ ਦਾ ਵਰਣਨ ਕਰਨ ਲਈ ਨਾਟ੍ਰੋਪਿਕਸ ਸ਼ਬਦ ਘੜਿਆ ਸੀ, ਜੋ ਯਾਦਦਾਸ਼ਤ ਅਤੇ ਸਿੱਖਣ ਨੂੰ ਵਧਾ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News