ਜਰਮਨੀ, ਈਯੂ ਨੇ ਇਜ਼ਰਾਈਲ-ਹਮਾਸ ਸੰਘਰਸ਼ ਨੂੰ ਰੋਕਣ ਲਈ ਬਾਈਡੇਨ ਦੀ ਯੋਜਨਾ ਦਾ ਕੀਤਾ ਸਮਰਥਨ

Saturday, Jun 01, 2024 - 02:01 PM (IST)

ਜਰਮਨੀ, ਈਯੂ ਨੇ ਇਜ਼ਰਾਈਲ-ਹਮਾਸ ਸੰਘਰਸ਼ ਨੂੰ ਰੋਕਣ ਲਈ ਬਾਈਡੇਨ ਦੀ ਯੋਜਨਾ ਦਾ ਕੀਤਾ ਸਮਰਥਨ

ਬਰਲਿਨ (ਯੂ. ਐੱਨ. ਆਈ.): ਜਰਮਨੀ ਦੀ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੋਕ, ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਯੂਰਪੀਅਨ ਯੂਨੀਅਨ (ਈਯੂ) ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਹਮਾਸ ਅਤੇ ਇਜ਼ਰਾਈਲ ਵਿਚਾਲੇ ਦੁਸ਼ਮਣੀ ਖ਼਼ਤਮ ਕਰਨ ਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਘੋਸ਼ਿਤ ਯੋਜਨਾ ਦਾ ਸਮਰਥਨ ਕੀਤਾ ਹੈ। ਇਸ ਤੋਂ ਪਹਿਲਾਂ ਬਾਈਡੇਨ ਨੇ ਕਿਹਾ ਸੀ ਕਿ ਇਜ਼ਰਾਈਲ ਨੇ ਰੋਡਮੈਪ ਨਾਲ ਇੱਕ ਨਵਾਂ ਵਿਆਪਕ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਵਿਚ ਗਾਜ਼ਾ ਪੱਟੀ ਵਿੱਚ ਦੁਸ਼ਮਣੀ ਦਾ ਸਥਾਈ ਤੌਰ 'ਤੇ ਖਾਤਮਾ ਹੋਵੇਗਾ ਅਤੇ ਇਸ ਦੇ ਨਾਲ ਹੀ ਸਾਰੇ ਬੰਧਕਾਂ ਦੀ ਰਿਹਾਈ ਵੀ ਹੋਵੇਗੀ।  

ਪੜ੍ਹੋ ਇਹ ਅਹਿਮ ਖ਼ਬਰ-ਮਲਾਲਾ ਯੂਸਫਜ਼ਈ ਬਣੀ ਅਭਿਨੇਤਰੀ, ਇਸ ਵੈੱਬ ਸੀਰੀਜ਼ ਨਾਲ ਕੀਤਾ ਡੈਬਿਊ 

ਬੇਰਬੌਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ,"ਇਸਰਾਈਲੀ ਪ੍ਰਸਤਾਵ, ਜਿਸ ਨੂੰ ਰਾਸ਼ਟਰਪਤੀ ਬਾਈਡੇਨ ਦੁਆਰਾ ਅੱਜ ਦੁਹਰਾਇਆ ਗਿਆ ਅਤੇ ਪੁਸ਼ਟੀ ਕੀਤੀ ਗਈ, ਉਮੀਦ ਦੀ ਇੱਕ ਝਲਕ ਅਤੇ ਯੁੱਧ ਦੇ ਗਤੀਰੋਧ ਤੋਂ ਬਾਹਰ ਨਿਕਲਣ ਦਾ ਇੱਕ ਸੰਭਾਵਿਤ ਰਸਤਾ ਪੇਸ਼ ਕਰਦਾ ਹੈ।" ਵੌਨ ਡੇਰ ਲੇਨ ਨੇ 'ਐਕਸ' 'ਤੇ ਕਿਹਾ ਕਿ ਇਹ ਮਤਾ ਗਾਜ਼ਾ ਪੱਟੀ ਵਿੱਚ ਜੰਗ ਅਤੇ ਨਾਗਰਿਕ ਦੁੱਖਾਂ ਨੂੰ ਖ਼ਤਮ ਕਰਨ ਵੱਲ ਅੱਗੇ ਵਧਣ ਦਾ ਇੱਕ ਮਹੱਤਵਪੂਰਨ ਮੌਕਾ ਹੈ। ਚਾਰਲਸ ਮਿਸ਼ੇਲ ਨੇ ਵੀ ਹਥਿਆਰਬੰਦ ਪ੍ਰਸਤਾਵ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ,"ਮੈਂ ਗਾਜ਼ਾ ਵਿੱਚ ਅਸਥਾਈ ਜੰਗਬੰਦੀ, ਬੰਧਕਾਂ ਦੀ ਰਿਹਾਈ ਅਤੇ ਮਾਨਵਤਾਵਾਦੀ ਸਹਾਇਤਾ ਲਈ ਜੋਅ ਬਾਈਡੇਨ ਦੇ ਨਵੇਂ ਪ੍ਰਸਤਾਵ ਦਾ ਸਵਾਗਤ ਕਰਦਾ ਹਾਂ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News